
ਇਕ ਮਹੀਨਾ ਪਹਿਲਾਂ ਹੋਇਆ ਸੀ ਤਲਾਕ
ਮੋਗਾ : ਮੋਗਾ 'ਚ ਸੜਕ ਕਿਨਾਰੇ ਭੇਤਭਰੇ ਹਾਲਾਤ 'ਚ ਨਾਬਾਲਗ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਇਹ ਲੜਕੀ ਪਿੰਡ ਰਣੀਆ ਦੀ ਰਹਿਣ ਵਾਲੀ ਸੀ ਤੇ ਪਿੰਡ ਬੁੱਟਰ ਵਿਆਹੀ ਸੀ।
ਇਹ ਵੀ ਪੜ੍ਹੋ : ਕੁੰਦਰੂ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਫ਼ਾਇਦੇ
ਲੜਕੀ ਦਾ ਇਕ ਮਹੀਨਾ ਪਹਿਲਾਂ ਹੀ ਤਲਾਕ ਹੋਇਆ ਸੀ। ਲੜਕੀ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੌਤ ਕਿਸੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹੋਈ ਹੈ। ਪੁਲਿਸ ਨੂੰ ਦਿਤੇ ਬਿਆਨ 'ਚ ਮ੍ਰਿਤਕ ਦੇ ਮਾਤਾ ਨੇ ਕਿਹਾ ਕਿ ਉਸ ਦੀ ਧੀ ਦਾ ਇਕ ਮਹੀਨਾ ਪਹਿਲਾਂ ਹੀ ਤਲਾਕ ਹੋਇਆ ਸੀ ਅਤੇ ਉਹ ਸਾਡੇ ਕੋਲ ਹੀ ਰਹਿ ਰਹੀ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਜਹਾਜ਼ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ
ਪਰਿਵਾਰ ਮੁਤਾਬਕ ਮ੍ਰਿਤਕਾ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ। ਜਿਸ ਨੇ ਪਹਿਲਾਂ ਵੀ ਕਈ ਵਾਰ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਕੱਲ੍ਹ ਵੀ ਅਜਿਹਾ ਹੀ ਹੋਇਆ ਤਾਂ ਮਾਂ ਨੇ ਉਸ ਦੇ ਹੱਥ ਬੰਨ੍ਹ ਦਿਤੇ ਤਾਂ ਜੋ ਉਹ ਭੱਜ ਨਾ ਸਕੇ ਪਰ ਫਿਰ ਵੀ ਬਿਨਾਂ ਦੱਸੇ ਉਹ ਘਰੋਂ ਭੱਜ ਗਈ ਤੇ ਹਾਦਸਾ ਹੋ ਗਿਆ। ਡੀਐੱਸਪੀ ਭਾਟੀਆ ਨੇ ਦਸਿਆ ਕਿ ਜਾਂਚ ਵਿਚ ਲੱਗ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਲੜਕੀ ਦੀ ਮੌਤ ਹੋਈ ਹੈ। ਫਿਰ ਵੀ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।