ਪੁਲਿਸ ਨੇ ਅਗਵਾ ਹੋਇਆ 8 ਮਹੀਨਿਆਂ ਦਾ ਬੱਚਾ 24 ਘੰਟਿਆਂ 'ਚ ਕੀਤਾ ਮਾਪਿਆਂ ਦੇ ਹਵਾਲੇ 
Published : Jul 9, 2023, 4:09 pm IST
Updated : Jul 9, 2023, 4:09 pm IST
SHARE ARTICLE
File Photo
File Photo

3 ਦੋਸ਼ੀ ਗ੍ਰਿਫ਼ਤਾਰ, ਇਕ ਅਜੇ ਵੀ ਫਰਾਰ

ਤਰਨਤਾਰਨ - ਬੀਤੇ ਦਿਨੀਂ 7 ਤਾਰੀਕ ਨੂੰ ਦਾਦਾ-ਦਾਦੀ ਦੇ ਹੱਥੋਂ 8 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋਏ ਬਦਮਾਸ਼ ਗ੍ਰਿਫ਼ਤਾਰ ਕਰ ਲਏ ਗਏ ਹਨ ਤੇ ਪੁਲਿਸ ਨੇ ਬੱਚਾ ਵੀ 24 ਘੰਟਿਆਂ ਵਿਚ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਵਿਚ 3 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ ਇਕ ਅਜੇ ਵੀ ਫਰਾਰ ਹੈ। ਇਹਨਾਂ ਦੋਸ਼ੀਆਂ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਇਲਾਕੇ ਵਿਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ ਤਹਿਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਫਾਟਕ ਨੇੜੇ ਬਜ਼ਾਰ ਕੈਰੋਂ ਵਿਚ ਮੌਜੂਦ ਸੀ ਕਿ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਨੇ ਬਿਆਨ ਲਿਖਵਾਇਆ ਕਿ ਉਹ ਅਤੇ ਉਸ ਦੀ ਘਰਵਾਲੀ ਹਰਮੀਤ ਕੌਰ ਜੋ ਕੇ ਆਪਣੇ 8 ਮਹੀਨਿਆਂ ਦੇ ਪੋਤਰੇ ਕਰਨਪਾਲ ਸਿੰਘ ਨੂੰ ਮਿਤੀ 07.07.2023 ਨੂੰ ਨਾਲ ਲੈ ਕੇ ਆਪਣੇ ਮੋਟਰਸਾਈਕਲ ਤੇ ਰਿਸ਼ਤੇਦਾਰੀ ਵਿਚ ਭਿਖੀਵਿੰਡ ਗਏ ਹੋਏ ਸੀ ਅਤੇ ਜਦ ਉਹ ਵਾਪਸ ਆ ਰਹੇ ਸਨ ਤਾਂ ਉਸ ਦੀ ਘਰਵਾਲੀ ਆਪਣੇ ਪੋਤਰੇ ਨੂੰ ਫੜਕੇ ਮੋਟਰਸਾਈਕਲ ਦੇ ਪਿੱਛੇ ਬੈਠੀ ਹੋਈ ਸੀ।

ਜਦੋਂ ਉਹ ਪਿੰਡ ਕੈਰੋਂ ਤੋਂ 1-2 ਕਿਲੋਮੀਟਰ ਪਿੱਛੇ ਪੁੱਜੇ ਤਾਂ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਸ ਦੀ ਘਰਵਾਲੀ ਕੋਲੋਂ ਉਸ ਦੇ ਪੋਤਰੇ ਕਰਨਪਾਲ ਸਿੰਘ ਨੂੰ ਖੋਹ ਕੇ ਲੈ ਗਏ ਜਿਸ ਨੂੰ ਬਚਾਉਂਦੇ ਹੋਏ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਗਈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਇਸ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 113 ਮਿਤੀ 07.07.2023 ਜੁਰਮ 364,34 ਥਾਣਾ ਸਿਟੀ ਪੱਟੀ ਦਰਜ ਰਜਿਸਟਰ ਕਰ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।  

ਸੀ.ਸੀ.ਟੀ.ਵੀ ਕੈਮਰਿਆਂ ਅਤੇ ਟੈਕਨੀਕਲ ਤੱਥਾਂ ਦੀ ਮਦਦ ਨਾਲ ਦੋਸ਼ੀ ਜਗਦੀਸ਼ ਸਿੰਘ ਉਰਫ ਜੱਗਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਾਹਲਵਾਂ, ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਹਾਬਾਦ ਥਾਣਾ ਗੋਇੰਦਵਾਲ ਸਾਹਿਬ ਹਾਲ ਵਾਸੀ ਮਾਡਲ ਟਾਊਨ ਕਚਹਿਰੀ ਰੋਡ ਬਟਾਲਾ ਅਤੇ ਜੋਬਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਯੋਧਾ ਨਗਰ ਥਾਣਾ ਤਰਸਿੱਕਾ ਹਾਲ ਵਾਸੀ ਨਿੱਕਾ ਰਈਆ ਥਾਣਾ ਬਿਆਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਜਗਦੀਸ਼ ਸਿੰਘ ਉਰਫ ਜੱਗਾ ਦੀ ਪਿੰਡ ਖਾਲੜਾ ਵਿਖੇ ਰਿਸ਼ਤੇਦਾਰੀ ਵਿਚ ਸੀ।

ਜਗਦੀਸ਼ ਸਿੰਘ ਉਰਫ ਜੱਗਾ ਦੇ ਨਾਲ ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਹਾਬਾਦ ਥਾਣਾ ਗੋਇੰਦਵਾਲ ਸਾਹਿਬ ਹਾਲ ਵਾਸੀ ਮਾਡਲ ਟਾਊਨ ਕਚਹਿਰੀ ਰੋਡ ਬਟਾਲਾ ਜੋ ਕਿ ਜਗਦੀਸ਼ ਸਿੰਘ ਉਰਫ ਜੱਗਾ ਦੇ ਭਰਾ ਦਾ ਸਾਢੂ ਹੈ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਜੇ ਉਹ ਕਿਸੇ ਛੋਟੇ ਬੱਚੇ ਦਾ ਪ੍ਰਬੰਧ ਕਰ ਦਿੰਦੇ ਹਨ ਤਾਂ ਉਹ 3 ਲੱਖ ਰੁਪਏ ਦੇਣ ਨੂੰ ਤਿਆਰ ਹਨ।

ਇਸ ਤੋਂ ਬਾਅਦ ਦੋਸ਼ੀ ਜਗਦੀਸ਼ ਸਿੰਘ ਅਤੇ ਕਰਨ ਸਿੰਘ ਨੇ ਮੁਦੱਈ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਹਰਮੀਤ ਕੌਰ ਕੋਲੋਂ ਮੋਟਰਸਾਈਕਲ 'ਤੇ ਜਾਂਦੇ ਸਮੇਂ ਉਹਨਾਂ ਦਾ 8 ਮਹੀਨਿਆਂ ਦਾ ਪੋਤਰਾ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਪਿੰਡ ਰਈਏ ਆਪਣੇ ਦੋਸਤ ਜੋਬਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਯੋਧਾ ਨਗਰ ਥਾਣਾ ਤਰਸਿੱਕਾ ਹਾਲ ਵਾਸੀ ਨਿੱਕਾ ਰਈਆ ਥਾਣਾ ਬਿਆਸ ਕੋਲ ਪਹੁੰਚ ਗਏ।

ਜਿਸ 'ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਬੱਚੇ ਨੂੰ ਸਹੀ-ਸਲਾਮਤ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਦੋਸ਼ੀ ਕੁਲਦੀਪ ਸਿੰਘ(ਜੋ ਕਿ ਹੈਰੋਇਨ ਦਾ ਧੰਦਾ ਕਰਦਾ ਹੈ ਅਤੇ ਭਗੌੜਾ ਚੱਲ ਰਿਹਾ ਸੀ) ਅਤੇ ਜਗਦੀਸ਼ ਸਿੰਘ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement