ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸੱਜੀ ਬਾਂਹ 'ਚ ਲੱਗੀ ਹੋਈ ਸੀ ਸਰਿੰਜ 
Published : Jul 9, 2023, 6:38 pm IST
Updated : Jul 9, 2023, 6:38 pm IST
SHARE ARTICLE
Lovepreet Singh Laddi
Lovepreet Singh Laddi

ਮ੍ਰਿਤਕ ਲਾਡੀ ਗਰੀਬ ਕਿਸਾਨ ਪਰਿਵਾਰ ਦਾ ਪੁੱਤ ਸੀ।

ਤਪਾ ਮੰਡੀ (ਬਰਨਾਲਾ) : ਨੇੜਲੇ ਪਿੰਡ ਢਿੱਲਵਾਂ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਪੁੱਤਰ ਮੇਜਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਤਪਾ-ਭਦੌੜ ਸੜਕ ’ਤੇ ਠੇਕੇ ਕੋਲ ਮ੍ਰਿਤਕ ਲਾਡੀ ਸਿੰਘ ਦੀ ਲਾਸ਼ ਮਿਲੀ, ਜਿੱਥੇ ਕੋਲ ਹੀ ਮੋਟਰਸਾਈਕਲ ਖੜ੍ਹਾ ਮਿਲਿਆ ਤੇ ਮ੍ਰਿਤਕ ਦੀ ਸੱਜੀ ਬਾਂਹ ’ਚ ਸਰਿੰਜ ਵੀ ਲੱਗੀ ਹੋਈ ਸੀ। ਮ੍ਰਿਤਕ ਲਾਡੀ ਗਰੀਬ ਕਿਸਾਨ ਪਰਿਵਾਰ ਦਾ ਪੁੱਤ ਸੀ। 

ਉਸ ਦੇ ਪਿਤਾ ਦੀ ਮੌਤ ਲਗਪਗ ਦੋ ਸਾਲ ਪਹਿਲਾਂ ਹੋਣ ਕਾਰਨ ਉਹ ਆਪਣੀ ਮਾਂ ਨਾਲ ਇਕੱਲਾ ਪਿੰਡ ’ਚ ਰਹਿੰਦਾ ਸੀ, ਉਸ ਦੀ ਭੈਣ ਆਸਟਰੇਲੀਆ ਗਈ ਹੋਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਢਿਲਵਾਂ ਨੇ ਪਿੰਡ ਦੇ ਨੌਜਵਾਨ ਦੀ ਹੋਈ ਮੌਤ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਦਲਦਲ ’ਚੋਂ ਨਿਕਲਣ 'ਤੇ ਮਾਂ-ਬਾਪ ਦੀ ਸੇਵਾ ਕਰਨ। ਪੁਲਿਸ ਨੇ ਲਾਸ਼ ਬਰਾਮਦ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement