
'ਪੁਲਿਸ ਨੇ ਘਰ 'ਚ ਵੀ ਜਸਪ੍ਰੀਤ ਸਿੰਘ ਦੀ ਕੀਤੀ ਸੀ ਕੁੱਟਮਾਰ'
Sanjay Verma murder case: ਅਬੋਹਰ ਦੇ ਵਿੱਚ ਬੀਤੇ ਦਿਨ ਐਨਕਾਊਂਟਰ ਦੌਰਾਨ ਮਾਰੇ ਗਏ ਪਿੰਡ ਮਰਦਾਂਪੁਰ ਦੇ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦੇ ਦੁਆਰਾ ਪਰਸੋਂ ਦੇਰ ਰਾਤ ਨੂੰ ਉਸਨੂੰ ਘਰੋਂ ਚੁੱਕਿਆ ਗਿਆ ਸੀ ਅਤੇ ਪਰਿਵਾਰ ਦੇ ਮੁਤਾਬਿਕ ਉਸ ਨੂੰ ਪੁਲਿਸ ਦੇ ਦੁਆਰਾ ਘਰ ਵਿੱਚ ਹੀ ਕੁੱਟਿਆ ਗਿਆ ਸੀ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਵੀ ਜਸਪ੍ਰੀਤ ਦੀ ਮਾਤਾ ਤੇ ਘਰ ਦੇ ਮੈਂਬਰ ਐਸਐਸਪੀ ਪਟਿਆਲਾ ਨੂੰ ਮਿਲਣ ਦੇ ਲਈ ਗਏ ਹੋਏ ਹਨ ਅਤੇ ਅਜੇ ਤੱਕ ਸਾਨੂੰ ਨਾ ਤਾਂ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਦੀ ਡੈਡ ਬਾਡੀ ਕਿੱਥੇ ਹੈ ਅਤੇ ਨਾ ਹੀ ਐਨਕਾਊਂਟਰ ਬਾਰੇ ਦੱਸਿਆ ਜਾ ਰਿਹਾ ਕਿ ਕਿੰਨਾ ਹਾਲਤਾਂ ਦੇ ਵਿੱਚ ਉਸ ਦਾ ਇਨਕਾਊਂਟਰ ਕੀਤਾ ਗਿਆ ।
ਦੱਸ ਦਈਏ ਕਿ ਜਸਪ੍ਰੀਤ ਦੇ ਪਰਿਵਾਰ ਦੇ ਹਾਲਾਤ ਕਾਫੀ ਮਾੜੇ ਹਨ। ਜਾਣਕਾਰੀ ਦੇ ਮੁਤਾਬਕ ਜਸਪ੍ਰੀਤ ਅਤੇ ਉਸਦੇ ਪਿਤਾ ਦਿਹਾੜੀ ਕਰਦੇ ਸਨ ਅਤੇ ਇੱਕ ਸਾਲ ਪਹਿਲਾਂ ਹੀ ਉਸਦੇ ਦੁਆਰਾ ਇੱਕ ਕਮਰਾ ਪਾਇਆ ਗਿਆ ਸੀ। ਦੱਸ ਦਈਏ ਕਿ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਕੋਈ ਵੀ ਇਸ ਮੁੱਦੇ ਦੇ ਉੱਪਰ ਜਿਆਦਾ ਖੁੱਲ ਕੇ ਬੋਲਣ ਦੇ ਲਈ ਤਿਆਰ ਨਹੀਂ।