Sultanpur Lodhi News : ਪੀਆਰਟੀਸੀ ਦੀ ਬੱਸ 'ਚ ਸਵਾਰੀ ਭੁੱਲੀ ਸਮਾਨ, ਅੱਡਾ ਇੰਸਪੈਕਟਰ ਦੇ ਯਤਨਾਂ ਸਦਕਾ ਸਵਾਰੀ ਲੱਖਾਂ ਦੇ ਨੁਕਸਾਨ ਤੋਂ ਬਚੀ 

By : BALJINDERK

Published : Jul 9, 2025, 1:59 pm IST
Updated : Jul 9, 2025, 1:59 pm IST
SHARE ARTICLE
ਪੀਆਰਟੀਸੀ ਦੀ ਬੱਸ 'ਚ ਸਵਾਰੀ ਭੁੱਲੀ ਸਮਾਨ, ਅੱਡਾ ਇੰਸਪੈਕਟਰ ਦੇ ਯਤਨਾਂ ਸਦਕਾ ਸਵਾਰੀ ਲੱਖਾਂ ਦੇ ਨੁਕਸਾਨ ਤੋਂ ਬਚੀ 
ਪੀਆਰਟੀਸੀ ਦੀ ਬੱਸ 'ਚ ਸਵਾਰੀ ਭੁੱਲੀ ਸਮਾਨ, ਅੱਡਾ ਇੰਸਪੈਕਟਰ ਦੇ ਯਤਨਾਂ ਸਦਕਾ ਸਵਾਰੀ ਲੱਖਾਂ ਦੇ ਨੁਕਸਾਨ ਤੋਂ ਬਚੀ 

Sultanpur Lodhi News : ਡਰਾਈਵਰ-ਕੰਡਕਟਰ ਦੀ ਹੁਸ਼ਿਆਰੀ ਕਾਰਨ ਚੋਰੀ ਹੋਣੋ ਬਚਿਆ ਸਮਾਨ, ਬੱਸ 'ਚ ਰਹਿ ਗਿਆ ਸਵਾਰੀ ਦਾ ਸਮਾਨ ਉਸ ਤੱਕ ਪਹੁੰਚਾਇਆ  

Sultanpur Lodhi News in Punjabi : ਪੀਆਰਟੀਸੀ ਬੱਸ ਵਿੱਚ ਜਲੰਧਰ ਤੋਂ ਵਾਇਆ ਕਪੂਰਥਲਾ ਸੁਲਤਾਨਪੁਰ ਲੋਧੀ ਨੂੰ ਇੱਕ ਕੰਪਿਊਟਰ ਵਾਲੀ ਦੁਕਾਨ ’ਤੇ ਕੰਮ ਕਰ ਰਿਹਾ ਨੌਜਵਾਨ ਆ ਰਿਹਾ ਸੀ ਉਸ ਕੋਲ ਕੰਪਿਊਟਰਾਂ ਵਾਲੀ ਦੁਕਾਨ ਦਾ ਸਮਾਨ ਅਤੇ ਕੈਮਰੇ ਸਨ। ਉਹ ਨੌਜਵਾਨ ਆਪਣਾ ਸਾਰਾ ਸਮਾਨ ਬੱਸ ਵਿੱਚ ਹੀ ਭੁੱਲ ਗਿਆ ਸੀ। ਕੁਝ ਦੇਰ ਬਾਅਦ ਉਸ ਨੂੰ ਯਾਦ ਆਇਆ ਤਾਂ ਉਹ ਜਲਦੀ ਦੇਣੀ ਬੱਸ ਸਟੈਂਡ ਸੁਲਤਾਨਪੁਰ ਲੋਧੀ ਦੇ ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਕੋਲ ਪਹੁੰਚਿਆ। ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਨੇ ਉਸ ਦੀ ਟਿਕਟ ਦੇਖੀ ਅਤੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ।

ਉਸ ਨੌਜਵਾਨ ਦਾ ਸੰਪਰਕ ਨੰਬਰ ਲਿਆ ਤੇ ਬਹੁਤ ਜਲ਼ਦ ਹੀ ਆਪਣੇ ਡਰਾਈਵਰ ਅਤੇ ਕੰਡਕਟਰ ਦੇ ਨਾਲ ਸੰਪਰਕ ਕਰਕੇ ਉਸ ਦੇ ਸਮਾਨ ਦਾ ਪਤਾ ਕਰਵਾਇਆ ਤਾਂ ਡਰਾਈਵਰ ਦੇ ਦੱਸਣ ਮੁਤਾਬਕ ਉਸ ਸਮਾਨ ਨੂੰ ਇੱਕ ਹੋਰ ਸਵਾਰੀ ਚੱਕ ਕੇ ਲਿਜਾਣਾ ਲੱਗੀ ਸੀ ਤਾਂ ਅਚਾਨਕ ਡਰਾਈਵਰ ਦੀ ਨਿਗ੍ਹਾ ਪੈ ਗਈ। ਡਰਾਈਵਰ ਵੱਲੋਂ ਉਸ ਸਵਾਰੀ ਕੋਲੋਂ ਉਹ ਸਮਾਨ ਲੈ ਕੇ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਬੱਸ ਰਾਹੀਂ ਦਫਤਰ ਪਹੁੰਚਦਾ ਕੀਤਾ ਜਿੱਥੇ ਅੱਡਾ ਇੰਚਾਰਜ ਨੇ ਉਹ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਸਮਾਨ ਦੇ ਅਸਲ ਵਾਰਿਸਾਂ ਨੂੰ ਸਮਾਨ ਸੌਂਪਿਆ। 

(For more news apart from  Passenger forgets luggage in PRTC bus, passenger saved from lakhs loss due to efforts of Adda Inspector News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement