ਆਵਾਰਾ ਪਸ਼ੂਆਂ ਦਾ ਰੈਨ ਬਸੇਰਾ ਬਣਿਆ ਜ਼ੀਰਕਪੁਰ ਦਾ ਫ਼ਲਾਈਓਵਰ
Published : Aug 9, 2018, 3:19 pm IST
Updated : Aug 9, 2018, 3:19 pm IST
SHARE ARTICLE
Stray  Cattle
Stray Cattle

ਨਗਰ ਕੌਂਸਲ ਦੀ ਕਥਿਤ ਅਣਗਹਿਲੀ ਕਾਰਨ ਜੀਰਕਪੁਰ ਦਾ ਫਲਾਈਓਵਰ ਅਵਾਰਾ ਪਸ਼ੂਆ ਦਾ ਰੈਨ ਬਸੇਰਾ ਬਣਿਆਂ ਹੋਇਆ ਹੈ...........

ਜ਼ੀਰਕਪੁਰ : ਨਗਰ ਕੌਂਸਲ ਦੀ ਕਥਿਤ ਅਣਗਹਿਲੀ ਕਾਰਨ ਜੀਰਕਪੁਰ ਦਾ ਫਲਾਈਓਵਰ ਅਵਾਰਾ ਪਸ਼ੂਆ ਦਾ ਰੈਨ ਬਸੇਰਾ ਬਣਿਆਂ ਹੋਇਆ ਹੈ। ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਤਾਂ ਖਰਾਬ ਹੋ ਹੀ ਰਹੀ ਹੈ, ਨਾਲ ਹੀ ਅਵਾਰਾ ਪਸ਼ੂਆ ਕਾਰਨ ਹਾਦਸਾ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਫ਼ਲਾਈਓਵਰ ਥੱਲੇ ਪਿੱਲਰਾਂ ਅਤੇ ਖ਼ਾਲੀ ਥਾਂ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਪ੍ਰਸ਼ਾਸਨ ਵਲੋਂ ਸਮਾਜ ਸੇਵੀ ਸੰਸਥਾਵਾਂ, ਬਿਲਡਰਾਂ ਅਤੇ ਕੁੱਝ ਸਕੂਲਾਂ ਦੇ ਸਹਿਯੋਗ ਨਾਲ ਫ਼ਲਾਈਓਵਰ ਥੱਲੇ ਸਾਫ਼-ਸਫ਼ਾਈ ਕਰਾਉਣ ਦੇ ਨਾਲ-ਨਾਲ ਪਿੱਲਰਾਂ ਤੇ ਪੇਂਟਿੰਗ ਕਰਾਉਣ ਦੀ ਇਕ ਯੋਜਨਾ ਤਿਆਰ ਕੀਤੀ ਗਈ ਸੀ।

ਅਤੇ ਇਥੋਂ ਆਵਾਰਾ ਪਸ਼ੂਆਂ ਨੂੰ ਵੀ ਖਦੇੜ ਦਿਤਾ ਗਿਆ ਸੀ ਪਰ ਹੁਣ ਫੇਰ ਫ਼ਲਾਈਓਵਰ ਥੱਲੇ ਆਵਾਰਾ ਪਸ਼ੂ ਬੈਠੇ ਰਹਿੰਦੇ ਹਨ ਅਤੇ ਉਹ ਯੋਜਨਾ ਵੀ ਕਦੋਂ ਦੀ ਠੱਪ ਪਈ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਫ਼ਲਾਈਓਵਰ ਜੀਰਕਪੁਰ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਚਕੂਲਾਂ ਆਉਣ-ਜਾਣ ਵਾਲਿਆਂ ਲਈ ਵੀ ਸਹੂਲਤ ਹੈ ਜਿਥੇ ਆਵਾਰਾ ਪਸ਼ੂ ਦਿਨ ਭਰ ਡੇਰਾ ਲਾ ਕੇ ਬੈਠੇ ਰਹਿੰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਤ ਹੁੰਦੀ ਹੈ ਅਤੇ ਕਈ ਵਾਰ ਆਵਾਰਾ ਪਸ਼ੂਆਂ ਦੇ ਸੜਕ 'ਤੇ ਆ ਜਾਣ ਕਾਰਨ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਇਸੇ ਤਰ੍ਹਾਂ ਇੱਥੇ ਰੇਹੜੇ ਵਾਲੇ ਖੜੇ ਰਹੇ ਹਨ ਅਤੇ ਉਨ੍ਹਾਂ ਦੇ ਘੋੜੇ ਗੰਦਗੀ ਫੈਲਾਉਂਦੇ ਹਨ।

ਜੋ ਸ਼ਹਿਰ ਦੀ ਸੁੰਦਰਤਾਂ ਨੂੰ ਪ੍ਰਭਾਵਤ ਕਰ ਰਹੇ ਹਨ। ਲੋਕਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਫ਼ਲਾਈਓਵਰ ਦੇ ਥੱਲੇ ਗੰਦਗੀ ਦੇ ਵੀ ਢੇਰ ਲੱਗੇ ਹੋਏ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਦੌਰਾਨ ਕੌਂਸਲ ਵਲੋਂ ਇਸ ਦੀ ਸਫ਼ਾਈ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਨੇ ਪੇਸ਼ ਆ ਰਹੀ ਸਮੱਸਿਆ ਦਾ ਛੇਤੀ ਹੱਲ ਕਰਾਉਣ ਦੀ ਮੰਗ ਕੀਤੀ ਹੈ। ਸੰਪਰਕ ਕਰਨ 'ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਕੁਲਵਿੰਦਰ ਸੋਹੀ ਨੇ ਕਿਹਾ ਕਿ ਫ਼ਲਾਈਓਵਰ ਥੱਲੇ ਬੈਠੇ ਆਵਾਰਾ ਪਸ਼ੂਆਂ ਨੂੰ ਖਦੇੜਨ ਅਤੇ ਸਫ਼ਾਈ ਕਰਨ ਲਈ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਕਿਹਾ ਜਾਵੇਗਾ, ਜਿਸ ਨਾਲ ਪੇਸ਼ ਆ ਰਹੀ ਸਮੱਸਿਆ ਦਾ ਹੱਲ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement