ਉਦਯੋਗ ਵਿਭਾਗ ਨੇ ਬੁਆਇਲਰ ਲਈ ਯਕਮੁਸ਼ਤ ਟੈਕਸ ਛੋਟ ਦਾ ਲਾਹਾ ਲੈਣ ਹਿੱਤ ਰਜਿਸਟਰੇਸ਼ਨ ਦੀ ਤਰੀਕ ਵਧਾਈ
Published : Aug 9, 2020, 5:21 pm IST
Updated : Aug 9, 2020, 5:21 pm IST
SHARE ARTICLE
 Boiler Operation Engineers
Boiler Operation Engineers

ਸੂਬੇ ਵਿੱਚ ਕੰਮ ਕਰ ਰਹੇ ਬੁਆਇਲਰਾਂ ਦੀ ਤਕਨੀਕੀ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਪ੍ਰਫੁੱਲਤ

ਚੰਡੀਗੜ, 9 ਅਗਸਤ:  ਸੂਬੇ ਵਿੱਚ ਕੰਮ ਕਰ ਰਹੇ ਬੁਆਇਲਰਾਂ ਦੀ ਤਕਨੀਕੀ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ (ਬੀ.ਓ.ਈ) ਦੀ ਪ੍ਰੀਖਿਆ ਅਕਤੂਬਰ ਜਾਂ ਨਵੰਬਰ ਵਿੱਚ ਆਯੋਜਿਤ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਵਿਭਾਗ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ ਅਗਸਤ ਵਿੱਚ ਆਯੋਜਿਤ ਕੀਤੀ ਜਾਣੀ ਸੀ

ਪਰ ਕੋਵਿਡ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀ ਪ੍ਰੀਖਿਆ ਪਿਛਲੀ ਵਾਰ ਸਾਲ 2010 ਵਿਚ ਪੰਜਾਬ ਵਿਚ ਹੋਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਾਂ ਦੀ ਕੁੱਲ ਗਿਣਤੀ ਵਿੱਚ ਇੱਕ ਖਲਾਅ ਮਹਿਸੂਸ ਕੀਤਾ ਜਾ ਰਿਹਾ ਸੀ।

Corona Vaccine Corona 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉੱਚ ਪੱਧਰੀ ਪ੍ਰੀਖਿਆ ਨੂੰ ਬਣਾਈ ਰੱਖਣ ਲਈ ਸੂਬਾ ਸਰਕਾਰ ਵਲੋਂ ਆਧੁਨਿਕ ਬੁਆਇਲਰ ਕਾਰਜ ਪ੍ਰਣਾਲੀ ਸਬੰਧੀ ਉੱਚ ਵਿੱਦਿਅਕ ਯੋਗਤਾ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਮਾਹਰਾਂ ਦਾ ਇੱਕ ਪ੍ਰੀਖਿਆ ਬੋਰਡ ਬਣਾਇਆ ਗਿਆ ਹੈ। ਇਮਤਿਹਾਨ ਵਿੱਚ ਲਿਖਤੀ ਅਤੇ ਮੌਖਿਕ ਪ੍ਰੀਖਿਆ ਹੋਵੇਗੀ। ਲਿਖਤੀ ਪ੍ਰੀਖਿਆ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ• ਵੱਲੋਂ ਕਰਵਾਈ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਬਿਨੈ ਪੱਤਰ ਸਮੇਤ ਦਸਤਾਵੇਜ਼ ਅਤੇ ਪ੍ਰੀਖਿਆ ਫੀਸ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਤੇ ਹੁਣ ਤੱਕ 430 ਵਿਦਿਆਰਥੀਆਂ ਨੇ ਇਨਵੈਸਟ ਪੰਜਾਬ ਪੋਰਟਲ 'ਤੇ ਆਨਲਾਈਨ ਅਪਲਾਈ ਕੀਤਾ ਹੈ। ਇਕ ਹੋਰ ਫੈਸਲੇ ਵਿੱਚ ਉਦਯੋਗ ਵਿਭਾਗ ਨੇ ਅਜਿਹੇ ਬੁਆਇਲਰ ਉਪਭੋਗਤਾਵਾਂ ਲਈ ਇੱਕ ਸਮੇਂ ਦੀ ਟੈਕਸ ਰਾਹਤ (ਐਮਨਿਸਟੀ) ਸਕੀਮ ਦੀ ਤਰੀਕ 31 ਅਗਸਤ, 2020 ਤੱਕ ਵਧਾ ਦਿੱਤੀ ਹੈ ਜੋ ਬੁਆਇਲਰਜ਼ ਐਕਟ, 1923 ਅਤੇ ਇੰਡੀਅਨ ਬੁਆਇਲਰ ਰੈਗੂਲੇਸ਼ਨਜ਼, 1950 ਵਿਚ ਦਰਜ ਧਾਰਾਵਾਂ ਦੀ ਪਾਲਣਾ ਕੀਤੇ ਬਗੈਰ ਕੰਮ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦੇ ਬੁਆਇਲਰਾਂ ਨੂੰ ਵਿਭਾਗ ਅਧੀਨ ਰੈਗੂਲਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਪਹਿਲਾਂ ਇਹ ਅੰਤਿਮ ਤਰੀਕ 31 ਜੁਲਾਈ ਮਿਥੀ ਗਈ ਸੀ।

ExamExam

ਬੁਆਇਲਰਾਂ ਨੂੰ ਨਿਯਮਤ ਕਰਨ ਦੀ ਯੋਜਨਾ ਤਹਿਤ ਅਜਿਹੇ ਬੁਆਇਲਰ ਜੋ ਇਸ ਸਮੇਂ ਸੂਬੇ ਦੀ ਮਨਜ਼ੂਰੀ ਤੋਂ ਬਿਨ੍ਹਾਂ ਚੱਲ ਰਹੇ ਹਨ,  ਦੇ ਮਾਲਕਾਂ ਨੂੰ ਸਬੰਧਤ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾਇਜ਼ ਦਸਤਾਵੇਜ਼ ਪੇਸ਼ ਕਰਨੇ ਪੈਣਗੇ ਅਤੇ ਡਿਫਾਲਟ ਦੀ ਮਿਆਦ ਲਈ ਨਿਰੀਖਣ ਫੀਸ ਦੇ ਰੂਪ ਵਿੱਚ ਰਾਜ ਸਰਕਾਰ ਨੂੰ ਹੋਏ ਨੁਕਸਾਨ ਸਮੇਤ ਨਾਮਾਤਰ ਫੀਸ ਅਦਾ ਕਰਨੀ ਹੋਵੇਗੀ।

ਰਜਿਸਟਰਡ ਬੁਆਇਲਰਾਂ ਲਈ ਨਾਮਾਤਰ ਫੀਸ 25,000/- ਰੁਪਏ ਹੋਵੇਗੀ ਅਤੇ ਜਿਸਦਾ ਬੁਆਇਲਰ ਰਜਿਸਟਰਡ ਹੈ ਪਰ 31 ਦਸੰਬਰ, 2019 ਨੂੰ ਮਿਆਦ ਪੁੱਗ ਜਾਣ ਪਿੱਛੋਂ ਨਵੇਂ ਲਾਇਸੰਸ ਜਾਰੀ ਨਾ ਕਰਵਾਉਣ ਵਾਲਿਆਂ ਲਈ ਨਾਮਾਤਰ ਫੀਸ 10,000 ਰੁਪਏ ਹੋਵੇਗੀ। ਇਸ ਦਾ ਲਾਭ ਉਠਾਉਣ ਲਈ ਬੁਆਇਲਰ ਉਪਭੋਗਤਾ 31 ਅਗਸਤ ਜਾਂ ਇਸ ਤੋਂ ਪਹਿਲਾਂ ਬਿਜ਼ਨਸ ਫਸਟ ਪੋਰਟਲ 'ਤੇ ਆਨਲਾਈਨ ਬੁਆਇਲਰਜ਼ ਲਈ ਬੁਆਇਲਰਜ਼, ਪੰਜਾਬ ਦੇ ਡਾਇਰੈਕਟਰ ਨੂੰ ਅਪਲਾਈ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement