
ਅੱਜ ਮਾਝੇ ਦਾ ਸਿਰਕੱਢ ਨੇਤਾ ਗੁਰਿੰਦਰ ਸਿੰਘ ਬਾਜਵਾ ਅਪਣੇ ਸੈਂਕੜੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿਚ ਅਕਾਲੀ ਦਲ (ਡੈਮੋਕ੍ਰੇਟਿਕ) ਵਿਚ ਸ਼ਾਮਲ ਹੋ ਗਿਆ।
ਕਲਾਨੌਰ, ਬਟਾਲਾ, 8 ਅਗੱਸਤ (ਗੁਰਦੇਵ ਸਿੰਘ ਰਜਾਦਾ) : ਅੱਜ ਮਾਝੇ ਦਾ ਸਿਰਕੱਢ ਨੇਤਾ ਗੁਰਿੰਦਰ ਸਿੰਘ ਬਾਜਵਾ ਅਪਣੇ ਸੈਂਕੜੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿਚ ਅਕਾਲੀ ਦਲ (ਡੈਮੋਕ੍ਰੇਟਿਕ) ਵਿਚ ਸ਼ਾਮਲ ਹੋ ਗਿਆ। ਇਸ ਮੌਕੇ ਕੁਲਦੀਪ ਸਿੰਘ ਵਡਾਲਾ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਮੋਢੀ ਵੀ ਅਪਣੀਆਂ ਅਹਿਮ ਸ਼ਖ਼ਸੀਅਤਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ।
ਇਸ ਮੌਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪਰਵਾਰਵਾਦ ਅਤੇ ਸੱਤਾਧਾਰੀ ਕਾਂਗਰਸ ਵਿਰੁਧ ਵਿੱਢੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਰਵਾਇਤੀ ਪਾਰਟੀਆਂ ਨੇ ਪੰਜਾਬ ਅੰਦਰ ਲੁਟ ਘਸੁੱਟ, ਨਸ਼ਿਆਂ ਦਾ ਵਪਾਰ ਅਤੇ ਮਾਫੀਆ ਜਾਲ ਅਤੇ ਸਰਕਾਰੀ ਦਹਿਸ਼ਤਗਰਦੀ ਤੋਂ ਪੰਜਾਬ ਵਾਸੀ ਅੱਕ ਚੁੱਕੇ ਹਨ ਅਤੇ ਲੰਮੇ ਸਮੇਂ ਤੋਂ ਤੀਸਰੇ ਬਦਲ ਲਈ ਉਤਾਵਲੇ ਸਨ ਅਤੇ ਸਾਫ ਸੁਥਰੇ ਨਵੀਂ ਲੀਡਰਸ਼ਿਪ ਨੂੰ ਅਜ਼ਮਾਉਣਾ ਚਾਹੁੰਦੇ ਹਨ।
ਢੀਂਡਸਾ ਨੇ ਕਿਹਾ ਕਿ ਸਰਦਾਰ ਗੁਰਿੰਦਰ ਸਿੰਘ ਬਾਜਵਾ ਨੇ ਕੁਲਦੀਪ ਸਿੰਘ ਵਡਾਲਾ ਨਾਲ ਮਿਲ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਇਕੱਠਿਆਂ ਸੰਘਰਸ਼ ਕੀਤਾ ਅਤੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਜ਼ਮੀਨੀ ਪੱਧਰ 'ਤੇ ਕੰਮ ਕੀਤਾ। ਅੱਜ ਢੀਂਡਸਾ ਦੇ ਗਰੁਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਗੁਰਵਿੰਦਰ ਸਿੰਘ ਬਾਜਵਾ, ਸਰਦਾਰ ਅਮਰੀਕ ਸਿੰਘ ਸ਼ਾਹਪੁਰ ਐੱਸਜੀਪੀਸੀ ਮੈਂਬਰ, ਹਰਬੰਸ ਸਿੰਘ ਸਿੱਧੂ, ਰਾਜਵਿੰਦਰ ਸਿੰਘ ਹਿੱਸੋਵਾਲ, ਸੁਖਦੇਵ ਸਿੰਘ ਧਾਰੀਵਾਲ, ਬਾਬਾ ਗੁਰਮੇਜ ਸਿੰਘ ਦਾਬਾਂਵਾਲਾ, ਅਜੈਬ ਸਿੰਘ ਦਿਉਲ, ਹਰਭਜਨ ਸਿੰਘ ਰੱਤੜਵਾ, ਨਿਰਮਲ ਸਿੰਘ ਸਾਗਰਪੁਰਾ, ਅਮਰੀਕ ਸਿੰਘ ਖਹਿਰਾ ਸੁਰਿੰਦਰ ਸਿੰਘ ਚਾਹਲ, ਲਖਬੀਰ ਸਿੰਘ ਮੂਲੇਵਾਲ, ਮਨਜੀਤ ਸਿੰਘ ਬਾਠ, ਬਲਕਾਰ ਸਿੰਘ ਬਾਲੀਆ, ਕਸ਼ਮੀਰ ਸਿੰਘ ਮੁੱਛਲ, ਸੁਖਜਿੰਦਰ ਸਿੰਘ ਦੀਨਾਨਗਰ ਸ਼ਾਮਲ ਹੋਏ। ਇਸ ਮੌਕੇ ਸਰਦਾਰ ਸੇਵਾ ਸਿੰਘ ਸੇਖਵਾਂ, ਜਗਰੂਪ ਸਿੰਘ ਸੇਖਵਾਂ, ਨਿਧੜਕ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਗੁਰਸੇਵਕ ਸਿੰਘ ਹਰਪਾਲਪੁਰ, ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਮਾਸਟਰ ਜੌਹਰ ਸਿੰਘ, ਸਤਨਾਮ ਸਿੰਘ ਕਾਹਲੋਂ ਵੀ ਮੌਜੂਦ ਸਨ।