ਗੁਰੂ ਗੋਬਿੰਦ ਸਿੰਘ ਕਾਲਜ ਦੇ ਰੁਪਿੰਦਰ ਪਾਲ (ਹਾਕੀ ਸਟਾਰ) ਨੇ ਓਲੰਪਿਕ 'ਚ ਕੀਤਾ ਦੇਸ਼ ਦਾ ਨਾਂ ਰੌਸ਼ਨ
Published : Aug 9, 2021, 8:33 pm IST
Updated : Aug 9, 2021, 9:02 pm IST
SHARE ARTICLE
Rupinder Pal Singh
Rupinder Pal Singh

ਰੁਪਿੰਦਰ ਪਾਲ ਨੇ 19 ਸਾਲ ਦੀ ਉਮਰ ਵਿੱਚ ਨਹਿਰੂ ਕੱਪ 2009, ਗਵਾਲੀਅਰ, ਐਮਪੀ ਵਿਚ ਸਰਬੋਤਮ ਡਰੈਗ ਫਲਿੱਕਰ ਵਜੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ

ਚੰਡੀਗੜ੍ਹ - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਰੁਪਿੰਦਰ ਪਾਲ ਸਿੰਘ ਹਾਕੀ ਸਟਾਰ ਨੇ ਟੋਕੀਓ ਓਲੰਪਿਕ 2020 ਵਿਚ ਆਪਣੀ ਕਮਾਲ ਦੀ ਕਾਰਗੁਜ਼ਾਰੀ ਨਾਲ ਕਾਲਜ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਰੁਪਿੰਦਰ ਪਾਲ ਨੇ 2009 ਵਿਚ ਆਪਣੀ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਲਈ ਕਾਲਜ ਵਿਚ ਦਾਖਲਾ ਲਿਆ ਸੀ।

Rupinder Pal Singh Rupinder Pal Singh

ਉਹ ਹਮੇਸ਼ਾਂ ਕਾਲਜ ਟੀਮ ਦਾ ਇੱਕ ਸ਼ਾਨਦਾਰ ਖਿਡਾਰੀ ਰਿਹਾ ਹੈ ਅਤੇ ਉਸ ਨੇ 19 ਸਾਲ ਦੀ ਉਮਰ ਵਿਚ ਨਹਿਰੂ ਕੱਪ 2009, ਗਵਾਲੀਅਰ, ਐਮਪੀ ਵਿਚ ਸਰਬੋਤਮ ਡਰੈਗ ਫਲਿੱਕਰ ਵਜੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।

Rupinder Pal Singh Rupinder Pal Singh

ਰੁਪਿੰਦਰ ਪਾਲ ਦੀ ਪ੍ਰਤਿਭਾ ਸ਼ੁਰੂ ਤੋਂ ਹੀ ਸਪੱਸ਼ਟ ਸੀ ਅਤੇ ਇਹ ਨਿਸ਼ਚਤ ਸੀ ਕਿ ਉਹ ਅਪਣੇ ਕਰੀਅਰ ਵਿਚ ਬਹੁਤ ਉਚਾਈਆਂ ਤੇ ਪਹੁੰਚੇਗਾ। ਕਾਲਜ ਦੀ ਮੈਨੇਜਮੈਂਟ ਅਤੇ ਫੈਕਲਟੀ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦਾ ਸਨਮਾਨ ਕਰੇਗੀ ਅਤੇ ਭਵਿੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦੇਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement