ਰਾਸ਼ਟਰ ਮੰਡਲ ਖੇਡਾਂ: ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 22 ਸੋਨ ਤਮਗ਼ਿਆਂ ਸਮੇਤ 61 ਤਮਗ਼ੇ ਜਿੱਤੇ
Published : Aug 9, 2022, 6:34 am IST
Updated : Aug 9, 2022, 6:34 am IST
SHARE ARTICLE
image
image

ਰਾਸ਼ਟਰ ਮੰਡਲ ਖੇਡਾਂ: ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 22 ਸੋਨ ਤਮਗ਼ਿਆਂ ਸਮੇਤ 61 ਤਮਗ਼ੇ ਜਿੱਤੇ


ਭਾਰਤ ਕੁਲ ਮਿਲਾ ਕੇ ਚੌਥੇ ਨੰਬਰ ’ਤੇ ਰਿਹਾ, ਆਸਟੇਲੀਆ ਨੇ 178 ਤਮਗ਼ੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ

ਬਰਮਿੰਘਮ, 8 ਅਗੱਸਤ: ਇੰਗਲੈਂਡ ਦੇ ਬਰਮਿੰਘਮ ਵਿਚ ਹੋਈਆਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਕੁਲ 215 ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਦੇ ਖਿਡਾਰੀਆਂ ਦਾ ਕੁਸ਼ਤੀ, ਮੁੱਕੇਬਾਜ਼ੀ, ਹਾਕੀ, ਬੈਡਮਿੰਟਨ, ਵੇਟਲਿਫ਼ਟਿੰਗ, ਅਥਲੈਟਿਕਸ, ਮਹਿਲਾ ਕ੍ਰਿਕਟ, ਟੇਬਲ ਟੈਨਿਸ ਵਰਗੀਆਂ ਖੇਡਾਂ ਵਿਚ ਅਪਣਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਰਾਸ਼ਟਰਮੰਡਲ ਖੇਡਾਂ ਦਾ ਅੱਜ ਆਖ਼ਰੀ ਦਿਨ ਹੈ। ਹੁਣ ਤਕ ਭਾਰਤੀ ਖਿਡਾਰੀਆਂ ਨੇ 22 ਸੋਨ ਤਮਗਿਆਂ ਸਣੇ ਕੁਲ 61 ਤਮਗ਼ੇ ਦੇਸ਼ ਦੀ ਝੋਲੀ ਪਾਏ ਹਨ। ਮੈਡਲ ਸੂਚੀ ਚ ਭਾਰਤ ਚੌਥੇ ਨੰਬਰ ’ਤੇ ਹੈ।
1930 ਤੋਂ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 18ਵੀਂ ਵਾਰ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਸਾਲ2010 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਲਈ ਬਹੁਤ ਸਫਲ ਮੰਨੀਆਂ ਗਈਆਂ ਹਨ ਜਿੱਥੇ ਦੇਸ਼ ਨੂੰ ਕੁਲ 101 ਤਮਗ਼ੇ ਮਿਲੇ ਸਨ। ਅਜਿਹਾ ਇਸ ਲਈ ਵੀ ਹੋਇਆ ਕਿਉਂਕਿ ਭਾਰਤ ਉਸ ਸਮੇਂ ਮੇਜ਼ਬਾਨ ਦੇਸ਼ ਸੀ। ਜੇਕਰ ਸਾਲ 2018 ਦੀ ਗੱਲ ਕਰੀਏ ਤਾਂ ਭਾਰਤ ਨੇ ਇਥੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਦੋਂ ਦੇਸ਼ ਨੂੰ ਸਿਰਫ਼ 66 ਮੈਡਲ ਮਿਲੇ ਸਨ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੇ ਹੁਣ ਤਕ ਦੇ ਸਫਰ ਬਾਰੇ ਦਸਦੇ ਹਾਂ। ਖੇਡਾਂ ਦੇ ਆਖ਼ਰੀ ਦਿਨ ਪੀ.ਵੀ ਸਿੰਧੂ, ਸਾਤਵਿਕ ਤੇ ਚਿਰਾਗ ਦੀ ਜੋੜੀ, ਲਕਸ਼ੈਅ ਸੇਨ, ਸ਼ਰਤ  ਕਮਲ ਤੇ ਸਰੀਜਾ ਦੀ ਜੋੜੀ ਨੇ ਭਾਰਤ ਦੀ ਝੋਲੀ ਸੋਨੇ ਦੇ ਤਮਗ਼ੇ ਪਾਏ ਤੇ ਮੁੱਕੇਬਾਜ਼ ਸ਼ਾਗਰ ਨੇ ਚਾਂਦੀ ਦਾ ਤਮਗ਼ਾ ਤੇ ਹਾਕੀ ਤੇ ਮਹਿਲਾ ਕ੍ਰਿਕਟ ਟੀਮ ਨੇ ਚਾਂਦੀ ਦਾ ਤਮਗ਼ਾ ਜਿਤਿਆ। ਇਸ ਨਾਲ ਹੀ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਮਗ਼ਾ ਜਿਤਿਆ।   
1998 ਦੀਆਂ ਰਾਸ਼ਟਰਮੰਡਲ ਖੇਡਾਂ (25 ਤਮਗ਼ੇ): 1998 ਵਿਚ ਕੁਆਲੰਪੁਰ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ 20ਵੀਂ ਸਦੀ ਦੀਆਂ ਆਖ਼ਰੀ ਖੇਡਾਂ ਸਨ। ਇਸ ਦੇ ਨਾਲ ਹੀ ਇਹ ਕਿਸੇ ਏਸ਼ੀਆਈ ਦੇਸ਼ ਵਿਚ ਹੋਣ ਵਾਲੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਸਨ। ਕ੍ਰਿਕਟ ਅਤੇ ਹਾਕੀ ਵਰਗੀਆਂ ਹੋਰ ਖੇਡਾਂ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ। ਪੁਰਸ਼ ਹਾਕੀ ਵਿਚ ਭਾਰਤ ਸੈਮੀਫਾਈਨਲ ਵਿਚ ਪਹੁੰਚਿਆ ਪਰ ਮਲੇਸ਼ੀਆ ਤੋਂ ਹਾਰ ਗਿਆ ਅਤੇ ਫਿਰ ਕਾਂਸੀ ਦੇ ਤਮਗੇ ਲਈ ਮੈਚ ਵਿਚ ਇੰਗਲੈਂਡ ਤੋਂ ਹਾਰ ਗਿਆ। ਕੁੱਲ ਮਿਲਾ ਕੇ ਭਾਰਤ 25 ਤਮਗ਼ੇ (7 ਸੋਨ, 10 ਚਾਂਦੀ ਅਤੇ 8 ਕਾਂਸੀ) ਦੇ ਨਾਲ ਤਮਗ਼ਾ
ਸੂਚੀ ਵਿਚ ਅੱਠਵੇਂ ਸਥਾਨ ’ਤੇ ਰਿਹਾ।
2002 ਦੀਆਂ ਰਾਸ਼ਟਰਮੰਡਲ ਖੇਡਾਂ (69 ਤਮਗ਼ੇ): 2002 ਦੀਆਂ ਰਾਸ਼ਟਰਮੰਡਲ ਖੇਡਾਂ ਮਾਨਚੈਸਟਰ ਵਿਚ ਹੋਈਆਂ ਸਨ ਅਤੇ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 69 ਤਮਗੇ ਜਿੱਤੇ ਸਨ। ਜਿਨ੍ਹਾਂ ਵਿਚ 30 ਸੋਨ, 22 ਚਾਂਦੀ ਅਤੇ 17 ਕਾਂਸੀ ਸਨ। ਇਸ ਦੌਰਾਨ ਭਾਰਤ ਨੇ ਤਮਗ਼ਿਆਂ ਦੀ ਸੂਚੀ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ।

2006 ਦੀਆਂ ਰਾਸ਼ਟਰਮੰਡਲ ਖੇਡਾਂ (50 ਤਮਗ਼ੇ)
2006 ਰਾਸ਼ਟਰਮੰਡਲ ਖੇਡਾਂ ਮੈਲਬੌਰਨ ਵਿਚ ਹੋਈਆਂ ਅਤੇ ਭਾਰਤੀ ਨਿਸ਼ਾਨੇਬਾਜ਼ ਸਮਰੇਸ਼ ਜੰਗ ਨੇ ਉਦਘਾਟਨੀ ਡੇਵਿਡ ਡਿਕਸਨ ਅਵਾਰਡ ਜਿੱਤਿਆ, ਜੋ ਖੇਡਾਂ ਦੇ ਹਰੇਕ ਐਡੀਸ਼ਨ ਵਿਚ ਸ਼ਾਨਦਾਰ ਅਥਲੀਟ ਦਾ ਸਨਮਾਨ ਕਰਦਾ ਹੈ। ਜੰਗ ਨੇ ਰਾਸ਼ਟਰਮੰਡਲ ਖੇਡਾਂ ਦੇ ਤਿੰਨ ਨਵੇਂ ਰਿਕਾਰਡ ਬਣਾਏ ਅਤੇ 7 ਤਮਗ਼ੇ ਜਿੱਤੇ, ਜਿਸ ਵਿਚ 5 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਸ਼ਾਮਲ ਹੈ।
 
2010 ਦੀਆਂ ਰਾਸ਼ਟਰਮੰਡਲ ਖੇਡਾਂ (101 ਤਮਗ਼ੇ)
2010 ਦੇ ਐਡੀਸ਼ਨ ਵਿਚ ਪਹਿਲੀ ਵਾਰ ਭਾਰਤ ਵਿਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਹੋਇਆ ਅਤੇ ਭਾਰਤ ਨੇ ਪਹਿਲੀ ਵਾਰ 100 ਤਮਗ਼ਿਆਂ ਦਾ ਅੰਕੜਾ ਪਾਰ ਕਰਦੇ ਹੋਏ ਆਪਣਾ ਸਰਵੋਤਮ ਪ੍ਰਦਰਸ਼ਨ ਦਰਜ ਕੀਤਾ। ਭਾਰਤੀ ਦਲ ਨੇ 38 ਸੋਨ, 27 ਚਾਂਦੀ ਅਤੇ 36 ਕਾਂਸੀ ਦੇ ਤਮਗੇਜਿੱਤੇ, ਜਿਸ ਨਾਲ ਕੁੱਲ 101 ਤਮਗੇ ਹੋ ਗਏ।

2014 ਦੀਆਂ ਰਾਸ਼ਟਰਮੰਡਲ ਖੇਡਾਂ (64 ਤਮਗ਼ੇ)
ਗਲਾਸਗੋ ਵਿਚ ਹੋਈਆਂ 2014 ਰਾਸ਼ਟਰਮੰਡਲ ਖੇਡਾਂ ਵਿਚ ਵੀ ਕੁਝ ਭਾਰਤੀ ਐਥਲੀਟਾਂ ਨੇ ਇਤਿਹਾਸ ਰਚਿਆ ਵਿਕਾਸ ਗੋਵੜਾ (ਪੁਰਸ਼ ਡਿਸਕਸ) ਨੇ 56 ਸਾਲਾਂ ਵਿਚ ਪੁਰਸ਼ ਅਥਲੈਟਿਕਸ ਵਿਚ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿਤਿਆ। ਕੁੱਲ ਮਿਲਾ ਕੇ ਭਾਰਤ 64 ਤਮਗ਼ੇ (15 ਸੋਨ, 30 ਚਾਂਦੀ ਅਤੇ 19 ਕਾਂਸੀ) ਜਿੱਤ ਕੇ ਤਮਗ਼ਾ ਸੂਚੀ ਵਿਚ ਪੰਜਵੇਂ ਸਥਾਨ ’ਤੇ ਰਿਹਾ।

2018 ਦੀਆਂ ਰਾਸ਼ਟਰਮੰਡਲ ਖੇਡਾਂ (66 ਤਮਗ਼ੇ)
2018 ਦੀਆਂ ਰਾਸ਼ਟਰਮੰਡਲ ਖੇਡਾਂ ਗੋਲਡ ਕੋਸਟ ਵਿਚ ਹੋਈਆਂ ਅਤੇ ਭਾਰਤ ਦੀ ਸਮੁੱਚੀ ਤਮਗ਼ਿਆਂ ਦੀ ਗਿਣਤੀ 2 ਤਮਗ ੇਵੱਧ ਕੇ 66 ਤਮਗ਼ਿਆਂ ਤਕ ਪਹੁੰਚ ਗਈ, ਜਿਸ ਨਾਲ ਭਾਰਤ ਨੂੰ ਤਮਗੇ ਦੀ ਸੂਚੀ ਵਿਚ ਤੀਜਾ ਸਥਾਨ ਮਿਲਿਆ।  (ਏਜੰਸੀ)

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement