ਸ਼੍ਰੋਮਣੀ ਅਕਾਲੀ ਦਲ ਅੰਦਰ ਲੀਡਰਸ਼ਿਪ ਵਿਚ ਤਬਦੀਲੀ ਮੰਗਣ ਵਾਲਿਆਂ ਦੀ ਕਤਾਰ ਲੰਬੀ ਹੋਣ ਲੱਗੀ
Published : Aug 9, 2022, 6:38 am IST
Updated : Aug 9, 2022, 6:38 am IST
SHARE ARTICLE
image
image

ਸ਼੍ਰੋਮਣੀ ਅਕਾਲੀ ਦਲ ਅੰਦਰ ਲੀਡਰਸ਼ਿਪ ਵਿਚ ਤਬਦੀਲੀ ਮੰਗਣ ਵਾਲਿਆਂ ਦੀ ਕਤਾਰ ਲੰਬੀ ਹੋਣ ਲੱਗੀ


ਪਾਰਟੀ ਅੰਦਰ ਰਹਿ ਕੇ ਹੀ ਪ੍ਰਮੁੱਖ ਆਗੂ ਬਣਾ ਰਹੇ ਹਨ ਲੜਾਈ ਲੜਨ ਦੀ ਰਣਨੀਤੀ


g ਆਸਾਨ ਨਹੀਂ ਰਿਹਾ ਹੁਣ ਸੁਖਬੀਰ ਬਾਦਲ ਲਈ ਪ੍ਰਧਾਨਗੀ ਕਰਨਾ
g ਇਆਲੀ ਨੇ ਮੁੜ ਅਪਣਾ ਪੁਰਾਣਾ ਸਟੈਂਡ ਦੁਹਰਾਇਆ, ਜਗਮੀਤ ਬਰਾੜ, ਵਡਾਲਾ, ਪੰਜੋਲੀ ਤੇ ਪ੍ਰੋ. ਚੰਦੂਮਾਜਰਾ ਦੀਆਂ ਨਾਰਾਜ਼ਗੀਆਂ ਬਾਅਦ ਹੁਣ ਮਾਝਾ ਦੇ ਆਗੂ ਰਵੀਕਰਨ ਕਾਹਲੋਂ ਨਾਲ ਵੀ ਇਨ੍ਹਾਂ ਆਗੂਆਂ ਨੇ ਕੀਤੀ ਹੈ ਮੀਟਿੰਗ


ਚੰਡੀਗੜ੍ਹ, 8 ਅਗੱਸਤ (ਗੁਰਉਪਦੇਸ਼ ਭੁੱਲਰ): ਵਿਧਾਨ ਸਭਾ ਚੋਣਾਂ ਤੋਂ ਬਾਅਦ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਅਹੁਦੇ ਤੋਂ ਅਸਤੀਫ਼ਾ ਦੇ ਕੇ ਨੈਤਿਕ ਜ਼ਿੰਮੇਵਾਰੀ ਤਕ ਨਾ ਕਬੂਲਣ ਵਿਰੁਧ ਪਾਰਟੀ ਅੰਦਰ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਮੱਠੀ ਪੈਣ ਦੀ ਥਾਂ ਦਿਨੋ ਦਿਨ ਜ਼ੋਰ ਫੜਦੀ ਜਾ ਰਹੀ ਹੈ। ਸ਼ਾਨਾਮੱਤੇ ਇਤਿਹਾਸ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਪੈਦਾ ਹੋਏ ਖ਼ਤਰੇ ਨੂੰ ਦੇਖਦਿਆਂ ਹੁਣ ਲਗਾਤਾਰ ਹੋ ਰਹੀਆਂ ਹਾਰਾਂ ਬਾਅਦ ਦਲ ਦੇ ਕਈ ਪ੍ਰਮੁੱਖ ਆਗੂ ਵੀ ਅਹਿਸਾਸ ਕਰਨ ਲੱਗੇ ਹਨ ਕਿ ਬਾਦਲਾਂ ਵਾਲੀ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਵਿਚ ਪਾਰਟੀ ਮੁੜ ਖੜੀ ਨਹੀਂ ਹੋ ਸਕਦੀ।
ਭਾਵੇਂ ਪਹਿਲਾਂ ਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਬਾਗ਼ੀ ਸੁਰਾਂ ਅਲਾਪਣੀਆਂ ਸ਼ੁਰੂ ਕੀਤੀਆਂ ਸਨ ਅਤੇ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਉਠਾਉਣੀ ਸ਼ੁਰੂ ਕੀਤੀ ਸੀ ਪਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੇ ਕਾਰਨਾਂ ਦੇ ਮੰਥਨ ਲਈ ਬਣੀ ਝੂੰਦਾਂ ਕਮੇਟੀ ਦੀ ਰੀਪੋਰਟ ਪਾਰਟੀ ਵਿਚ ਪੇਸ਼ ਹੋਣ ਬਾਅਦ ਮੌਜੂਦਾ ਲੀਡਰਸ਼ਿਪ ਵਿਚ ਬਦਲਾਅ ਦੀ ਮੰਗ ਤੇਜ਼ੀ ਨਾਲ ਉਠਣੀ ਸ਼ੁਰੂ ਹੋਈ ਹੈ ਅਤੇ ਇਸ ਤਰ੍ਹਾਂ ਦੀ ਸਥਿਤੀ ਦੇ ਚਲਦੇ ਸੁਖਬੀਰ ਬਾਦਲ ਲਈ ਹੁਣ ਦਲ ਦੀ ਪ੍ਰਧਾਨਗੀ ਕਰਨਾ ਆਸਾਨ ਨਹੀਂ ਰਿਹਾ। ਕੋਰ ਕਮੇਟੀ ਦੇ ਇਕ ਹੋਰ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਭਾਵੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਨੇ ਬਹਾਨੇ ਨਰਾਜ਼ਗੀ ਦਿਖਾਉਣੀ ਸ਼ੁਰੂੁ ਕੀਤੀ ਸੀ ਪਰ ਹੁਣ ਵਿਧਾਨ ਸਭਾ ਚੋਣਾਂ ਬਾਅਦ ਵੀ ਝੂੰਦਾਂ ਕਮੇਟੀ ਦੇ ਬਹਾਨੇ ਫਿਰ ਪ੍ਰੋ. ਚੰਦੂਮਾਜਰਾ ਨੇ ਪਾਰਟੀ ਅੰਦਰ ਅਪਣਾ ਵਿਰੋਧ ਦਰਜ ਕਰਵਾਇਆ ਹੇ ਅਤੇ ਸੁਖਬੀਰ ਉਨ੍ਹਾਂ ਨੂੰ ਮਨਾਉਣ ਲਈ ਵੀ ਯਤਨਸ਼ੀਲ ਦੇਖੇ ਗਏ ਪਰ ਗੱਲ ਹੁਣ ਇਥੇ ਹੀ ਰੁਕਦੀ ਦਿਖਾਈ ਨਹੀਂ ਦੇ ਰਹੀ। ਪਾਰਟੀ ਵਿਧਾਇਕ ਦਲ ਦੇ ਨੌਜਵਾਨ ਨੇਤਾ ਮਨਪ੍ਰੀਤ ਸਿੰਘ ਇਆਲੀ ਵਲੋਂ ਪਾਰਟੀ ਫ਼ੈਸਲੇ ਦਾ ਖੁਲ੍ਹੇਆਮ ਵਿਰੋਧ ਕਰ ਕੇ ਰਾਸ਼ਟਰਪਤੀ ਚੋਣ ਵਿਚ ਭਾਜਪਾ ਨੂੰ ਵੋਟ ਨਾ ਦੇਣ ਤੇ ਚੋਣ ਦੇ ਬਾਈਕਾਟ ਬਾਅਦ ਪਾਰਟੀ ਅੰਦਰ ਬਾਗ਼ੀ ਹੋਣ ਵਾਲੇ ਆਗੂਆਂ ਦੀ ਕਤਾਰ ਦਿਨੋਂ ਦਿਨ ਹੋਰ ਲੰਮੀ ਹੁੰਦੀ ਜਾ ਰਹੀ ਹੈ।
ਇਆਲੀ ਨੇ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਹੀ ਨਹੀਂ ਕੀਤਾ ਬਲਕਿ ਮੁੜ
ਉਪ ਰਾਸ਼ਟਰਪਤੀ ਨੂੰ ਵੋਟ ਬਾਰੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕਰ ਕੇ ਅਪਣਾ ਪਹਿਲਾ ਸਟੈਂਡ ਹੀ ਮੁੜ ਦੁਹਰਾਇਆ ਹੈ। ਉਨ੍ਹਾਂ ਬੀਤੇ ਦਿਨੀਂ ਕਿਹਾ ਕਿ ਤਿੰਨ ਵਾਰ ਵਿਧਾਇਕ ਬਣਨ ਬਾਅਦ ਮੇਰੇ ਲਈ ਅਹੁਦੇ ਮਾਇਨੇ ਨਹੀਂ ਰਖਦੇ ਅਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੇ ਹੱਕਾਂ ਲਈ ਲੜਨ ਵਾਲੀ ਇਕੋ ਇਕ ਖੇਤਰੀ ਪਾਰਟੀ ਹੈ, ਨੂੰ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਵਰਕਰਾਂ ਦੀਆਂ ਵੀ ਇਹੀ ਭਾਵਨਾਵਾਂ ਹਨ ਕਿ ਪਾਰਟੀ ਨੂੰ ਬਚਾਇਆ ਜਾਵੇ ਅਤੇ ਲੀਡਰਸ਼ਿਪ ਵਿਚ ਤਬਦੀਲੀ ਜ਼ਰੂਰੀ ਹੈ। ਸਵਰਗੀ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਤੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਐਸ.ਜੀ.ਪੀ.ਸੀ. ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਪਾਰਟੀ ਨੂੰ ਬਚਾਉਣ ਲਈ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਕਰ ਚੁੱਕੇ ਹਨ। ਹੁਣ ਤਾਂ ਜ਼ਿਲ੍ਹਾ ਪੱਧਰ ਉਪਰ ਵੀ ਆਗੂਆਂ ਅਤੇ ਵਰਕਰਾਂ ਦੀਆਂ ਇਸ ਸਬੰਧ ਵਿਚ ਆਪ ਮੁਹਾਰੇ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਲਵਾ ਤੇ ਦੋਆਬਾ ਤੋਂ ਬਾਅਦ ਹੁਣ ਇਹ ਮੁਹਿੰਮ ਮਾਝਾ ਤਕ ਵੀ ਪਹੁੰਚ ਗਈ ਹੈ।
ਤਾਜ਼ਾ ਖ਼ਬਰ ਮੁਤਾਬਕ ਇਆਲੀ, ਜਗਮੀਤ ਬਰਾੜ ਤੇ ਕੁੱਝ ਹੋਰ ਆਗੂਆਂ ਨੇ ਅੱਜ ਸਵਰਗੀ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਸਿੰਘ ਕਾਹਲੋਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ। ਪਤਾ ਲੱਗਾ ਹੈ ਕਿ ਸਾਰੇ ਪ੍ਰਮੁੱਖ ਆਗੂ ਹੁਣ ਨਵੀਂ ਰਣਨੀਤੀ ਤਹਿਤ ਪਾਰਟੀ ਅੰਦਰ ਰਹਿ ਕੇ ਹੀ ਬਾਦਲ ਪ੍ਰਵਾਰ ਨੂੰ ਪਾਸੇ ਕਰਨ ਲਈ ਪਾਰਟੀ ਲੀਡਰਸ਼ਿਪ ਵਿਚ ਤਬਦੀਲੀ ਦੇ ਨਾਂ ਹੇਠ ਲੜਾਈ ਲੜਨਗੇ। ਹੁਣ ਸੁਖਬੀਰ ਬਾਦਲ ਵੀ ਕਈ ਆਗੂਆਂ ਵਲੋਂ ਖੁਲ੍ਹੇਆਮ ਪਾਰਟੀ ਫ਼ੈਸਲਿਆਂ ਨੂੰ ਮੰਨਣ ਤੋਂ ਆਨਾਕਾਨੀ ਕਰਨ ’ਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਵੀ ਹਿੰਮਤ ਨਹੀਂ ਜੁਟਾ ਪਾ ਰਹੇ।

ਡੱਬੀ
ਸ਼੍ਰੋਮਣੀ ਕਮੇਟੀ ਵੀ ਨਿਕਲ ਸਕਦੀ ਹੈ ਹੱਥੋਂ
ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਮ ਹੋਣ ਦਾ ਹੀ ਖ਼ਤਰਾ ਇਸ ਸਮੇਂ ਬਾਦਲਾਂ ਦੀ ਕੁਰਸੀ ਨਾਲ ਚਿੰਬੜੇ ਰਹਿਣ ਦੀ ਅੜੀ ਕਾਰਨ ਪੈਦਾ ਨਹੀਂ ਹੋਇਆ ਬਲਕਿ ਸ਼੍ਰੋਮਣੀ ਕਮੇਟੀ ਵੀ ਹੱਥੋਂ ਨਿਕਲ ਸਕਦੀ ਹੈ ਜਿਸ ਤਰ੍ਹਾਂ ਭਾਜਪਾ ਤੇ ਆਰ.ਐਸ.ਐਸ. ਵਾਲੇ ਪੰਜਾਬ ਦੇ ਸਿੱਖ ਆਗੂਆਂ ਨੂੰ ਅਪਣੇ ਵੱਲ ਖਿੱਚ ਰਹੇ ਹਨ ਅਤੇ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਵੀ ਇਕਜੁਟ ਹੋ ਰਹੀਆਂ ਹਨ ਤਾਂ ਬਾਦਲਾਂ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੂੰ ਵੀ ਖ਼ਤਰਾ ਹੈ ਅਤੇ ਦਿੱਲੀ ਕਮੇਟੀ ਵਾਲਾ ਹਾਲ ਹੋ ਸਕਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਇਸ ਖ਼ਤਰੇ ਨੂੰ ਅਹਿਸਾਸ ਕਰ ਕੇ ਏਕੇ ਦੀਆਂ ਦੁਹਾਈਆਂ ਪੈ ਰਹੇ ਹਨ।

 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement