
ਰਿਫਾਇੰਡ ਦੇ ਪੈਕਟਾਂ ਨੂੰ ਪਾੜਨ ਦੀ ਬਜਾਏ ਗਰਮ ਤੇਲ ’ਚ ਹੀ ਦਿੰਦਾ ਹੈ ਡੋਬ
Pakoda maker in Ludhiana was playing with people's health : ਲੁਧਿਆਣਾ ’ਚ ਇੱਕ ਪਕੌੜੇ ਬਣਾਉਣ ਵਾਲੀ ਦੁਕਾਨ ’ਤੇ ਇੱਕ ਖ਼ਤਰਨਾਕ ਪ੍ਰਯੋਗ ਕੀਤਾ ਗਿਆ, ਜੋ ਲੋਕਾਂ ਦੀ ਸਿਹਤ ਲਈ ਸਿੱਧਾ ਖ਼ਤਰਾ ਪੈਦਾ ਕਰ ਸਕਦਾ ਹੈ। ਇੱਥੇ ਰਿਫਾਇੰਡ ਤੇਲ ਨਾਲ ਭਰੇ ਪੈਕੇਟਾਂ ਨੂੰ ਪਾੜਨ ਲਈ ਦੁਕਾਨਦਾਰ ਨੇ ਉਨ੍ਹਾਂ ਨੂੰ ਸਿੱਧਾ ਉਬਲਦੇ ਰਿਫਾਇੰਡ ਤੇਲ ਨਾਲ ਭਰੇ ਪੈਨ ਵਿੱਚ ਪਾ ਦਿੱਤਾ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ।
ਡਾਕਟਰਾਂ ਅਨੁਸਾਰ ਇਸ ਤਰ੍ਹਾਂ ਪਲਾਸਟਿਕ ਨੂੰ ਗਰਮ ਕਰਨ ’ਤੇ ਇਸ ’ਚੋਂ ਬੀਪੀਏ ਅਤੇ ਡਾਈਆਕਸਿਨ ਵਰਗੇ ਜ਼ਹਿਰੀਲੇ ਰਸਾਇਣ ਨਿਕਲਦੇ ਹਨ। ਜੋ ਕੈਂਸਰ, ਹਾਰਮੋਨਲ ਅਸੰਤੁਲਨ ਅਤੇ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਵਰਗੇ ਗੰਭੀਰ ਖਤਰੇ ਪੈਦਾ ਕਰਦੇ ਹਨ। ਮਾਹਿਰਾਂ ਦੇ ਅਨੁਸਾਰ ਅਜਿਹੇ ਪ੍ਰਯੋਗ ਨਾ ਸਿਰਫ਼ ਭੋਜਨ ਨੂੰ ਜ਼ਹਿਰੀਲਾ ਬਣਾਉਂਦੇ ਹਨ, ਸਗੋਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ।
ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕੁਝ ਵਿਅਕਤੀਆਂ ਵੱਲੋਂ ਇਸਨੂੰ ਕੈਂਸਰ ਫੈਲਾਉਣ ਵਾਲਾ ਸਟੰਟ ਕਿਹਾ ਜਾ ਰਿਹਾ ਹੈ, ਜਦਕਿ ਕੁਝ ਇਸ ਨੂੰ ਪਕੌੜਾ ਨਹੀਂ ਬਲਕਿ ਕੈਂਸਰ ਬੰਬ ਆਖ ਰਹੇ ਹਨ। ਲੋਕ ਸਿਹਤ ਵਿਭਾਗ ’ਤੇ ਲਾਪਰਵਾਹੀ ਦਾ ਦੋਸ਼ ਵੀ ਲਗਾ ਰਹੇ ਹਨ। ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਦੁਕਾਨਦਾਰ ਨੇ ਕਿਹਾ ਕਿ ਉਸਨੇ ਇਹ ਸਭ ਇੱਕ ਫੂਡ ਬਲੌਗਰ ਦੀ ਸਲਾਹ ’ਤੇ ਕੀਤਾ ਹੈ।