ਕਰਣ ਘੁੰਮਾਣ ਦੀਆ ਅਕਾਲੀਆਂ ਨਾਲ ਫੋਟੋਆਂ ਹੋਈਆਂ ਵਾਇਰਲ
Published : Sep 9, 2018, 11:55 am IST
Updated : Sep 9, 2018, 11:55 am IST
SHARE ARTICLE
Karan Ghuman With Manjit Singh GK
Karan Ghuman With Manjit Singh GK

ਬੀਤੇ ਕੱਲ ਕੈਨੇਡਾ ਵਿਚ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕੀਤੇ ਗਏ ਕਰਣ ਘੁਮਾਣ ਦੀਆ ਅਕਾਲੀ ਦਲ ਬਾਦਲ ਦੇ ਮੁੱਖ ਨੇਤਾਵਾਂ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ.......

ਚੰਡੀਗੜ੍ਹ  : ਬੀਤੇ ਕੱਲ ਕੈਨੇਡਾ ਵਿਚ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕੀਤੇ ਗਏ ਕਰਣ ਘੁਮਾਣ ਦੀਆ ਅਕਾਲੀ ਦਲ ਬਾਦਲ ਦੇ ਮੁੱਖ ਨੇਤਾਵਾਂ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ  ਫੋਟੋਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਪੰਜਾਬ ਸਰਕਾਰ ਦੇ ਪ੍ਰਵਾਸੀ ਭਾਰਤੀ ਕਮਿਸ਼ਨ ਦੇ ਮੈਂਬਰ ਰਹੇ ਕਰਣ ਦੀਆਂ ਸੁਖਬੀਰ ਬਾਦਲ , ਬਿਕਰਮ ਮਜੀਠੀਆ , ਸੁਖਦੇਵ ਸਿੰਘ ਢੀਂਡਸਾ , ਪਰਮਿੰਦਰ ਢੀਂਡਸਾ ਤੇ ਮਨਜੀਤ ਸਿੰਘ ਜੀਕੇ ਨਾਲ ਇਹਨਾਂ  ਫੋਟੋਆਂ ਤੇ ਚੰਗੀ ਬਹਿਸ ਵੀ ਛਿੜ ਗਈ ਹੈ, ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਰਣ ਕਾਂਗਰਸ ਤੇ ਅਕਾਲੀ ਦੋਨਾਂ ਪਾਰਟੀਆਂ ਨਾਲ ਸੰਬੰਧ ਰੱਖਦਾ ਹੈ ।

ਪਰ ਅਕਾਲੀਆਂ ਨਾਲ ਉਸ ਦੀ ਵਾਧੂ ਸਾਂਝ ਹੈ । ਜਿਸ ਕਰਕੇ ਉਹ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਪ੍ਰਵਾਸੀ ਭਾਰਤੀ ਕਮਿਸ਼ਨ ਦਾ ਪੰਜਾਬ ਵਲੋਂ ਆਨਰੇਰੀ ਮੈਂਬਰ ਵੀ ਲਾਇਆ ਗਿਆ ਸੀ । ਪੰਜਾਬ ਸਰਕਾਰ ਦੇ ਵਜ਼ੀਰ ਬਲਬੀਰ ਸਿੰਘ ਸਿੱਧੂ ਨੇ ਇਸ ਬਾਰੇ ਕਿਹਾ ਕਿ ਕਰਣ ਦੇ ਫੜੇ ਜਾਣ ਨਾਲ ਇਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਮਜੀਠੀਆ ਨਸ਼ਾ ਤਸਕਰਾਂ ਦਾ ਸਰਗਨਾ ਹੈ । ਉਹ ਹੀ ਪੰਜਾਬ ਵਿਚ ਇਹ ਕਾਰੋਬਾਰ ਕਰ ਰਿਹਾ ਹੈ । ਸਾਹਮਣੇ ਆਈਆਂ ਫੋਟੋਆਂ ਨੇ ਵੀ ਇਹ ਗੱਲ ਸਾਬਿਤ ਕਰ ਦਿੱਤੀ ਹੈ । ਹੁਣ ਇਸ ਵਿਚ ਕੁੱਝ ਵੀ ਛੁਪਿਆ ਨਹੀਂ ਰਹਿ ਗਿਆ ਹੈ । 

ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਕਰਣ ਫੜਿਆ  ਗਿਆ ਹੈ , ਉਹ ਕਰਣ ਹੋਰ ਹੈ,  ਜੋ ਪੰਜਾਬ ਵਿੱਚ ਖੇਡ ਪ੍ਰਮੋਟਰ ਹੈ ਉਹ ਹੋਰ ਹੈ ।  ਪੰਜਾਬ ਦੇ ਖੇਡ ਪ੍ਰਮੋਟਰ ਦਾ ਕੱਲ ਹੀ ਇਹ ਬਿਆਨ ਆਇਆ ਹੈ ਕਿ ਉਹ ਕਿਸੇ ਵੀ ਤਰਾਂ ਦੇ ਨਸ਼ਾ ਤਸਕਰੀ ਮਾਮਲੇ ਵਿਚ ਗਿਰਫ਼ਤਾਰ ਨਹੀਂ ਕੀਤਾ ਗਿਆ । ਉਸ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ । ਚੀਮਾ ਨੇ ਸਾਫ ਕੀਤਾ ਕਿ ਭਾਵੇ ਉਹ ਕੋਈ ਵੀ ਹੋਵੇ ਗ਼ਲਤ ਕੰਮ ਕਾਰਨ ਵਾਲਾ ਤਾ ਭੁਗਤੇਗਾ ਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement