ਬੱਬਰ ਖ਼ਾਲਸਾ ਦੇ ਫੜੇ ਦੋ ਨੌਜੁਆਨਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਬੇਕਸੂਰ ਦਸਿਆ
Published : Sep 9, 2020, 12:36 am IST
Updated : Sep 9, 2020, 12:36 am IST
SHARE ARTICLE
image
image

ਬੱਬਰ ਖ਼ਾਲਸਾ ਦੇ ਫੜੇ ਦੋ ਨੌਜੁਆਨਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਬੇਕਸੂਰ ਦਸਿਆ

ਰਾਏਕੋਟ, 8 ਸਤੰਬਰ (ਜਸਵੰਤ ਸਿੰਘ ਸਿੱਧੂ): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਬੀਤੇ ਐਤਵਾਰ ਛੇ ਪਿਸਤੌਲਾਂ ਅਤੇ 40 ਕਾਰਤੂਸਾਂ ਸਮੇਤ ਕਾਬੂ ਕੀਤੇ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਉਕਤ ਨੌਜਵਾਨਾਂ ਦੇ ਪਿੰਡ ਤਾਜਪੁਰ ਅਤੇ ਬਿੰਜਲ ਦੇ ਆਲੇ-ਦੁਆਲੇ ਆਪਣੀ ਚੌਕਸੀ ਵਧਾ ਦਿਤੀ ਹੈ।
ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਵਾਸੀ ਪਿੰਡ ਤਾਜਪੁਰ ਅਤੇ ਕੁਲਵੰਤ ਸਿੰਘ ਵਾਸੀ ਪਿੰਡ ਬਿੰਜਲ ਤਹਿਸੀਲ ਰਾਏਕੋਟ ਵਜੋਂ ਹੋਈ ਹੈ। ਜਿਹਨਾਂ ਦਾ ਸਬੰਧ 'ਬੱਬਰ ਖਾਲਸਾ ਇੰਟਰਨੈਸ਼ਨਲ' ਨਾਲ ਦਸਿਆ ਜਾ ਰਿਹਾ ਹੈ। ਇਹਨਾਂ ਦੋਵਾਂ 'ਤੇ ਇਹ ਸ਼ੱਕ ਵੀ ਜਾਹਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਹੀ ਰਾਏਕੋਟ ਵਿਖੇ ਸਰਕਾਰੀ ਇਮਾਰਤਾਂ 'ਤੇ ਕੇਸਰੀ ਝੰਡੇ ਝੁਲਾਏ ਸਨ। ਦੂਜੇ ਪਾਸੇ ਇਹਨਾਂ ਦੋਵਾਂ ਦੇ ਪ੍ਰਵਾਰਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਪੰ੍ਰਤੂ ਇਹਨਾਂ ਦੋਵਾਂ ਦੇ ਪ੍ਰਵਾਰਾਂ ਦੇ ਬਿਆਨਾਂ 'ਚ ਅੰਤਰ ਹੈ। ਫੜੇ ਗਏ ਕੁਲਵੰਤ ਸਿੰਘ ਦੀ ਪਤਨੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਭੁਪਿੰਦਰ ਸਿੰਘ ਨੂੰ ਨਹੀਂ ਜਾਣਦਾ। ਜਦੋਂ ਕਿ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ ਤੇ ਉਹਨਾਂ ਇਕੱਠਿਆ ਨੇ ਟਿੱਕੀ-ਚਾਟ ਦਾ ਕੰਮ ਕਰਨਾ ਸੀ ਇਸ ਲਈ ਉਹ ਦੋਵੇ ਇਕੱਠੇ ਲੁਧਿਆਣਾ ਨੂੰ ਗਏ ਸਨ। ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਤਾਜਪੁਰ ਦੀ ਪਤਨੀ ਬਲਜਿੰਦਰ ਕੌਰ ਨੇ ਕਿਹਾ ਕਿ ਉਹ ਨਹੀਂ ਜਾਣਦੀ ਕਿ ਮੁਹਾਲੀ ਪੁਲਿਸ ਵਾਲੇ ਕੇਸ ਵਿੱਚ ਉਸ ਦੀ ਜ਼ਮਾਨਤ ਕਿਸ ਨੇ ਕਰਵਾਈ ਸੀ।
ਜਿਕਰਯੋਗ ਹੈ ਕਿ ਮੁਹਾਲੀ ਪੁਲਿਸ ਨੇ ਭੁਪਿੰਦਰ ਸਿੰਘ ਵਿਰੁਧ 29 ਮਈ 2017 'ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਤਹਿਤ ਇਕ ਕੇਸ ਦਰਜ ਕੀਤਾ ਸੀ, ਉਸ ਸਮੇਂ ਭੁਪਿੰਦਰ ਸਿੰਘ ਦੁਬਈ ਵਿੱਚ ਸੀ। ਜਨਵਰੀ 2019 'ਚ ਦੁਬਈ ਸਰਕਾਰ ਨੇ ਇਸ ਨੂੰ ਭਾਰਤ ਦੇ ਹਵਾਲੇ ਕੀਤਾ ਸੀ ਤੇ ਜੁਲਾਈ 2019 'ਚ ਇਸ ਦੀ ਜ਼ਮਾਨਤ ਹੋਈ ਸੀ। ਦੋਵਾਂ ਨੌਜਵਾਨਾਂ ਦੇ ਪ੍ਰਵਾਰਾਂ ਨੇ ਕਿਹਾ ਕਿ ਦਿੱਲੀ ਪੁਲਿਸ ਜਾਂ ਰਾਏਕੋਟ ਪੁਲਿਸ ਵਲੋਂ ਉਹਨਾਂ ਦੀ ਕੋਈ ਪੁੱਛਗਿਛ ਨਹੀਂ ਹੋਈ ਤੇ ਨਾ ਹੀ ਕੋਈ ਤਲਾਸ਼ੀ ਆਦਿ ਲਈ ਗਈ ਹੈ।
ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਲੁਧਿਆਣਾ ਪੁਲਿਸ (ਦਿਹਾਤੀ) ਦੇ ਸੀਨੀਅਰ ਪੁਲਿਸ ਅਧਿਕਾਰੀ ਦਿੱਲੀ ਪੁਲਿਸ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਣਗੇ। ਤਫ਼ਤੀਸ਼ ਦੌਰਾਨ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਰਾਏਕੋਟ ਪੁਲਿਸ ਕਾਰਵਾਈ ਕਰੇਗੀ।
ਫੋਟੋ- 8 ਸਤੰਬਰ ਰਾਏਕੋਟ 02 ਤੇ 03

imageimageਬੱਬਰ ਖ਼ਾਲਸਾ ਦੇ ਗ੍ਰਿਫ਼ਤਾਰ ਕੀਤੇ ਗਏ ਨੌਜੁਆਨਾਂ ਦੇ ਪ੍ਰਵਾਰਕ ਮੈਂਬਰ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement