
ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਦੇ ਜੰਮਪਲ ਖਿਡਾਰੀ ਦੀ ਇੰਗਲੈਂਡ ਵਿਚ ਮੌਤ
ਮੋਗਾ, 8 ਸਤੰਬਰ (ਅਮਜਦ ਖ਼ਾਨ): ਕਬੱਡੀ ਖੇਡ ਨੂੰ ਬੜੀ ਸਾਫ਼-ਸੁਥਰੀ ਤਰ੍ਹਾਂ ਖੇਡਣ ਵਾਲੇ ਅਤੇ ਮਾਲਵੇ ਦੇ ਹਰ ਪਿੰਡ ਦੇ ਟੂਰਨਾਮੈਂਟ ਵਿਚ ਅਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੱਲ ਕਲਾਂ ਦੇ ਜੰਮ ਪਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ਵਿਚ ਅੱਜ ਦਿਹਾਂਤ ਹੋ ਗਿਆ। ਇਸ ਹੋਣਹਾਰ ਕਬੱਡੀ ਖਿਡਾਰੀ ਕੁਲਜੀਤੇ ਦੀ ਮੌਤ ਦੀ ਖ਼ਬਰ ਨਾਲ ਸਾਰੇ ਪਿੰਡ ਸੋਗ ਵਿਚ ਸੋਗ ਦੀ ਲਹਿਰ ਦੋੜ ਗਈ। ਜਾਣਕਾਰੀ ਅਨੁਸਾਰ ਕੁਲਜੀਤਾ 20 ਸਾਲ ਪਹਿਲਾਂ ਅਪਣੇ ਪਰਵਾਰ ਸਮੇਤ ਇੰਗਲੈਂਡ ਵਿਖੇ ਜਾ ਵਸਿਆ ਸੀ ਪਰ ਉਸ ਦਾ ਪਿੰਡ ਨਾਲੋ ਮੋਹ ਨਹੀਂ ਸੀ ਟੁੱਟਿਆ। ਕੁਲਜੀਤੇ ਦੀ ਮੌਤ ਹਾਰਟ ਅਟੈਕ ਨਾਲ ਹੋਈ ਦਸੀ ਜਾ ਰਹੀ ਹੈ। ਇਸ ਖਿਡਾਰੀ ਦੀ ਮੌਤ imageਨਾਲ ਖੇਡ ਜਗਤ ਅਤੇ ਕਬੱਡੀ ਖੇਡ ਨੂੰ ਚਾਹੁਣ ਵਾਲਿਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।