ਡਰੱਗ ਮਾਮਲੇ ਵਿਚ ਰੀਆ ਚੱਕਰਵਰਤੀ ਗ੍ਰਿਫ਼ਤਾਰ
Published : Sep 9, 2020, 12:31 am IST
Updated : Sep 9, 2020, 12:31 am IST
SHARE ARTICLE
image
image

ਡਰੱਗ ਮਾਮਲੇ ਵਿਚ ਰੀਆ ਚੱਕਰਵਰਤੀ ਗ੍ਰਿਫ਼ਤਾਰ

ਸੁਸ਼ਾਂਤ ਕੇਸ : ਐਨ.ਸੀ.ਬੀ. ਨੂੰ ਮਿਲੇ ਸਬੂਤ
 

ਮੁੰਬਈ, 8 ਸਤੰਬਰ: ਐਨਸੀਬੀ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗ ਕੇਸ ਵਿਚ ਲਗਾਤਾਰ ਤੀਜੇ ਦਿਨ ਲੰਮੀ ਪੁੱਛਗਿੱਛ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੀਆ ਚੱਕਰਵਰਤੀ ਦੀ ਹਿਰਾਸਤ ਤੋਂ ਬਾਅਦ ਉਨ੍ਹਾਂ ਦੇ ਵਕੀਲ ਵਲੋਂ ਜੋ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਅਦਾਲਤ ਨੇ ਉਸ 'ਤੇ ਸੁਣਵਾਈ ਕਰਦੇ ਹੋਏ ਰੀਆ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿਤਾ ਹੈ। ਹੁਣ ਰੀਆ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਰਖਿਆ ਜਾਵੇਗਾ। ਫ਼ਿਲਹਾਲ ਰੀਆ ਐਨ.ਸੀ.ਬੀ. ਦੇ ਸੈੱਲ ਵਿਚ ਰਹੇਗੀ ਪਰ ਕਲ ਉਸ ਨੂੰ ਜੇਲ ਭੇਜ ਦਿਤਾ ਜਾਵੇਗਾ।
ਐਨਸੀਬੀ ਨੇ ਐਤਵਾਰ ਨੂੰ ਰਿਆ ਤੋਂ ਛੇ ਘੰਟੇ ਅਤੇ ਸੋਮਵਾਰ ਨੂੰ ਅੱਠ ਘੰਟੇ ਪੁੱਛਗਿੱਛ ਕੀਤੀ। ਇਸ ਸਮੇਂ ਦੌਰਾਨ, ਐਨਸੀਬੀ ਨੇ ਉਸ ਦੇ ਛੋਟੇ ਭਰਾ ਸ਼ੌਵਿਕ ਚੱਕਰਵਰਤੀ (24), ਰਾਜਪੂਤ ਹਾਊਸ ਮੈਨੇਜਰ ਸੈਮੂਅਲ ਮਿਰਾਂਦਾ (33) ਅਤੇ ਰਾਜਪੂਤ ਦੇ ਨਿਜੀ ਸਟਾਫ਼ ਮੈਂਬਰ ਦੀਪੇਸ਼ ਸਾਵੰਤ ਨਾਲ ਸਾਹਮਣਾ ਕਰਵਾਇਆ। ਜ਼ਿਕਰਯੋਗ ਹੈ ਕਿ ਏਜੰਸੀ ਨੂੰ ਮੋਬਾਈਲ ਫ਼ੋਨ ਚੈਟ ਦੇ ਰੀਕਾਰਡ ਅਤੇ ਹੋਰ ਇਲੈਕਟ੍ਰਾਨਿਕ ਡਾਟਾ ਪ੍ਰਾਪਤ ਹੋਇਆ ਸੀ ਜਿਸ ਵਿਚ ਇਹ ਲੋਕ ਪਾਬੰਦੀਸ਼ੁਦਾ ਦਵਾਈਆਂ ਦੀ ਖ਼ਰੀਦ ਵਿਚ ਸ਼ਾਮਲ ਸਨ। ਐਨ.ਸੀ.ਬੀ. ਨੇ ਪਿਛਲੇ ਕੁੱਝ ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੀਆ ਤੋਂ ਪਹਿਲਾਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਦੁਆਰਾ ਵੀ ਪੁਛਗਿੱਛ ਕੀਤੀ ਗਈ ਸੀ। ਰੀਆ ਨੇ ਕਈ ਇੰਟਰਵਿਊਜ਼ ਵਿਚ ਕਿਹਾ ਸੀ ਕਿ ਉਸ ਨੇ ਖ਼ੁਦ ਕਦੇ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ। ਰੀਆ ਨੇ ਦਾਅਵਾ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਭੰਗ ਦੀ ਵਰਤੋਂ ਕਰਦੇ ਸਨ।
ਸੂਤਰਾਂ ਅਨੁਸਾਰ, ਰੀਆ ਨੇ ਅੱਜ ਕਬੂਲ ਕੀਤਾ ਕਿ ਉਸ ਨੇ ਨਸ਼ੇ ਦੀ ਵਰਤੋਂ ਕੀਤੀ ਹੈ। ਏਜੰਸੀ ਨੇ ਅੰਜੂ ਕੇਸ਼ਵਾਨੀ ਨਾਮ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕੈਜਾਨ ਇਬਰਾਹਿਮ imageimage

 ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਹੋਈ ਰੱਦ, 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ

ਤੋਂ ਪੁਛਗਿੱਛ ਦੌਰਾਨ ਕੇਸ਼ਵਾਨੀ ਦਾ ਨਾਮ ਸਾਹਮਣੇ ਆਇਆ ਹੈ। ਇਸ ਕੇਸ ਵਿਚ ਕੈਜਨ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਸੀ ਨੇ ਐਤਵਾਰ ਨੂੰ ਕੇਸ਼ਵਾਨੀ ਦੇ ਠਿਕਾਣਿਆਂ 'ਤੇ ਛਾਪਾ ਮਾਰਨ ਤੋਂ ਬਾਅਦ ਹਸ਼ੀਸ਼, ਐਲਐਸਡੀ, ਭੰਗ ਅਤੇ ਕੁੱਝ ਨਕਦੀ ਵੀ ਬਰਾਮਦ ਕੀਤੀ ਹੈ।     (ਏਜੰਸੀ)

 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement