ਵਿਵਾਦਤ ਪੰਥਕ ਮਸਲਿਆਂ 'ਤੇ 'ਜਥੇਦਾਰ' ਦਾ ਚੁੱਪ ਰਹਿਣਾ, ਸਿੱਖਾਂ ਨੂੰ ਅਖਰ ਰਿਹੈ
Published : Sep 9, 2020, 12:25 am IST
Updated : Sep 9, 2020, 12:25 am IST
SHARE ARTICLE
image
image

ਵਿਵਾਦਤ ਪੰਥਕ ਮਸਲਿਆਂ 'ਤੇ 'ਜਥੇਦਾਰ' ਦਾ ਚੁੱਪ ਰਹਿਣਾ, ਸਿੱਖਾਂ ਨੂੰ ਅਖਰ ਰਿਹੈ

ਨਵੀਂ ਦਿੱਲੀ, 8 ਸਤੰਬਰ (ਅਮਨਦੀਪ ਸਿੰਘ): ਸਿੱਖ ਪੰਥ ਵਿਚ ਵਿਵਾਦ ਦਾ ਵਿਸ਼ਾ ਬਣੇ ਹੋਏ ਦਸਮ ਗ੍ਰੰਥ ਦੇ ਕਥਾ ਸਮਾਗਮ ਦੀ ਅੱਜ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸਮਾਪਤੀ ਹੋ ਗਈ। ਭਾਵੇਂ ਕਿ ਕਥਾ ਨੂੰ ਲੈ ਕੇ ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਾਲੇ ਇਕ ਦੂਜੇ ਸਾਹਮਣੇ ਅੜੇ ਰਹੇ ਤੇ ਅਕਾਲ ਤਖ਼ਤ ਸਾਹਿਬ ਦੇ 6 ਜੂਨ 2008 ਨੂੰ ਜਾਰੀ ਹੋਏ ਗੁਰਮਤੇ ਦਾ ਹਵਾਲਾ ਵੀ ਦਿਤਾ ਗਿਆ, ਪਰ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਮੁੱਦੇ ਤੋਂ ਕਿਨਾਰਾ ਕਰੀ ਰਖਿਆ, ਉਸ ਤੋਂ ਸਿੱਖ ਜਗਤ ਦੇ ਚਿੰਤਕ ਦੁਖੀ ਹਨ ਤੇ ਪੁਛਿਆ ਜਾ ਰਿਹਾ ਹੈ ਕਿ ਆਖ਼ਰ ਕਿਸ ਮਜਬੂਰੀ ਅਧੀਨ 'ਜਥੇਦਾਰ' ਨੇ ਬਾਦਲਾਂ ਦੇ ਪ੍ਰਬੰਧ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਕੋਈ ਸਪਸ਼ਟੀਕਰਨ ਲੈਣ ਦੀ ਲੋੜ ਨਾ ਸਮਝੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਕੇਂਦਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਤੇ ਦੇਸ਼-ਵਿਦੇਸ਼ ਤੋਂ ਸਿੱਖਾਂ ਨੂੰ ਪਾੜਨ ਦੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਗਿਆ, ਪਰ 'ਪੰਥਕ ਰਾਖੇ' ਮੌਨ ਰਹੇ। 1 ਸਤੰਬਰ ਤੇ 4 ਸਤੰਬਰ ਨੂੰ ਦਿੱਲੀ ਦੇ ਕਈ ਸਿੱਖਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਦੀ ਡਿਉਢੀ ਦੇ ਸਾਹਮਣੇ ਸ਼ਾਂਤਮਈ ਰੋਸ ਧਰਨਾ ਵੀ ਲਾਇਆ, ਪਰ ਸ਼ਾਇਦ 'ਜਥੇਦਾਰ' ਨੇ 'ਉਪਰਲੇ ਹੁਕਮਾਂ' ਮੁਤਾਬਕ ਸਿੱਖਾਂ ਨੂੰ ਅਪਣੇ ਹਾਲ 'ਤੇ ਛੱਡ ਕੇ, ਭਵਿੱਖ ਵਿਚ ਵਿਵਾਦਤ ਪੰਥਕ ਮਸਲਿਆਂ ਬਾਰੇ ਅਪਣੀ ਪਹੁੰਚ ਬਾਰੇ ਵੀ 'ਗੁੱਝਾ ਸੁਨੇਹਾ' ਦੇ ਦਿਤਾ।
ਇਸ ਵਿਚਕਾਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿਚ ਆਨਲਾਈਨ ਵਿਰੋਧ ਪਟੀਸ਼ਨ ਸ਼ੁਰੂ ਕਰਨ ਤੋਂ ਲੈ ਕੇ ਸੋਸ਼ਲ ਮੀਡੀਆ (ਫ਼ੇਸਬੁਕ/ ਵੱਟਸਐਪ) ਤੇ ਅਕਾਲ ਤਖ਼ਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚਕਾਰ ਨਿਖੇੜਾ ਕਰਨ ਵਾਲੇ ਫ਼ੈਸਲਿਆਂ ਦੇ ਇਸ਼ਤਿਹਾਰ ਬਣਾ ਕੇ, ਦਿੱਲੀ ਗੁਰਦਵਾਰਾ ਕਮੇਟੀ ਨੂੰ ਕਟਹਿਰੇ ਵਿਚ ਖੜਾ ਕਰ ਕੇ ਰੱਖ ਦਿਤਾ, ਬਾਵਜੂਦ ਇਸ ਦੇ ਸਿੱਖਾਂ ਦੇ ਨੁਮਾਇੰਦੇ ਕਹਾਉਂਦੇ ਪ੍ਰਬੰਧਕਾਂ ਨੇ ਸਿੱਖਾਂ ਦੇ ਰੋਸ ਨੂੰ ਲੈ ਕੇ ਕੋਈ ਉਸਾਰੂ ਪਹੁੰਚ ਨਹੀਂ ਅਪਣਾਈ। ਅੱਜ ਫ਼ੇਸਬੁਕ ਤੇ ਵਟਸਐਪ 'ਤੇ ਗੁਰੂ ਗ੍ਰੰਥ ਸਾਹਿਬ ਦੇ ਹਮਾਇਤੀਆਂ ਨੇ ਕਥਾ ਸਮਾਗਮ ਬਾਰੇ ਮੁੜ ਇਸ਼ਤਿਹਾਰ ਜਾਰੀ ਕਰ ਕੇ, ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿਚ ਦਿੱਲੀ ਗੁਰਦਵਾਰਾ ਕਮੇਟੀ ਨੂੰ ਕਈ ਸਵਾਲ ਪੁਛੇ ਹਨ।
ਜਾਰੀ ਇਸ਼ਤਿਹਾਰ ਦੇ ਇਕ ਪਾਸੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ,
ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਤੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੀਆਂ ਫ਼ੋਟੋਆਂ ਲਾਈਆਂ ਹਨ ਜਿਸ ਦੇ ਮੱਥੇ 'ਤੇ ਲਿਖਿਆ ਹੈ, 'ਦਿੱਲੀ ਦੀ ਜਾਗਰੂਕ ਸਿੱਖ ਸੰਗਤ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸਵਾਲ'। ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਨਹੀਂ ਮੰਨਦੇ? ਕੀ ਐਸਾ ਕੋਈ ਸਵਾਲ ਜਾਂ ਰਮਜ਼ ਹੈ ਜਿਸ ਬਾਰੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਵਾਬ ਨਹੀਂ ਮਿਲ ਰਿਹਾ ਤੇ ਤੁਹਾਨੂੰ ਕਿਸੇ ਹੋਰ ਦੀ ਕਥਾ ਦਾ ਸਹਾਰਾ ਲੈਣਾ ਪੈ ਰਿਹਾ ਹੈ? ਦਿੱਲੀ ਕਮੇਟੀ ਦੇ ਮੈਂਬਰ ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਬਚ ਨਹੀਂ ਸਕਦੇ।'
ਅਜਿਹੇ ਹੀ ਇਕ ਹੋਰ ਇਸ਼ਤਿਹਾਰ ਵਿਚ ਪੁਛਿਆ ਹੈ, 'ਕੀ ਤੁਸੀਂ ਵੀ ਇਹ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰ ਦਸਮ ਗ੍ਰੰਥ ਹੈ, ਜਿਵੇਂ ਕਿ ਦਸਮ ਗ੍ਰੰਥ ਦੀ ਕਥਾ ਵਿਚ ਤੁਹਾਡੀ ਸਟੇਜ ਤੋਂ ਇਹ ਕਿਹਾ ਜਾ ਰਿਹਾ ਹੈ? ਕੀ ਤੁਸੀਂ ਇਸ ਗੱਲ ਨੂੰ ਠੀਕ ਮੰਨਦੇ ਹੋ ਜਿਵੇਂ ਤੁਹਾਡਾ ਇਹ ਕਥਾਕਾਰ ਗੁਰਦਵਾਰਾ ਬੰਗਲਾ ਸਾਹਿਬ ਵਿਚ ਖੜਾ ਹੋ ਕੇ ਦਸਮ ਗ੍ਰੰਥ ਦੀ ਬਾਣੀ ਦੀ ਅਸ਼ਲੀਲਤਾ ਨੂੰ ਜਾਇਜ਼ ਠਹਿਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਬੇਲੋੜੇ ਪ੍ਰਮਾਣ ਤੇ ਉਨ੍ਹਾਂ ਦੀ ਮਨ ਮੁਤਾਬਕ ਵਿਆਖਿਆ ਕਰ ਰਿਹਾ ਹੈ? ਕੀ ਇਹ ਕੋਈ ਡੂੰਘੀ ਸਾਜ਼ਸ਼ ਦਾ ਹਿੱਸਾ ਤਾਂ ਨਹੀਂ ਜਿਵੇਂ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਬਿਰਾਜਮਾਨ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ? ਦਿੱਲੀ ਕਮੇਟੀ ਦੇ ਮੈਂਬਰ ਇਨ੍ਹਾਂ ਸਵਾਲਾਂ ਤੋਂ ਬਚ ਨਹੀਂ ਸਕਦੇ!' ਇਕ ਹੋਰ ਇਸ਼ਤਿਹਾਰ ਵਿਚ ਆਖਿਆ ਹੈ, ਕੀ ਤੁਸੀਂ ਦਸਮ ਗ੍ਰੰਥ ਦੀ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਦੇ ਹੋ? ਕੀ ਤੁਸੀਂ ਸੰਗਤਾਂ ਨੂੰ ਗੋਬਿੰਦ ਰਾਮਾਇਣ ਬਾਰੇ ਅਪਣਾ ਪੱਖ ਸਪਸ਼ਟ ਕਰ ਸਕਦੇ ਹੋ? ਕੀ ਤੁਸੀਂ ਸਿੱੱਖਾਂ ਨੂੰ ਲਵ ਕੁਸ਼ ਦੀ ਸੰਤਾਨ ਮੰਨਦੇ ਹੋ?'

ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ
ਸਮੁੱਚੇ ਮਸਲੇ ਬਾਰੇ ਜਦੋਂ 'ਸਪੋਕਸਮੈਨ' ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਤੋਂ ਪੁਛਿਆ ਤਾਂ ਉਨ੍ਹਾਂ ਕਿਹਾ, “ਕੀ ਇਹ ਕੋਈ ਸੋਚ ਸਕਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ 'ਤੇ ਕਿਸੇ (ਦਸਮ ਗ੍ਰੰਥ) ਨੂੰ ਸਥਾਪਤ ਕਰ ਦਿਤਾ ਜਾਵੇ?'' ਅਕਾਲ ਤਖ਼ਤ ਸਾਹਿਬ ਦੇ 6 ਜੂਨ 2008 ਦੇ ਗੁਰਮਤੇ ਬਾਰੇ ਉਨ੍ਹਾਂ ਕਿਹਾ, “ਉਸ ਵਿਚ ਕਿਥੇ ਵੀ ਦਸਮ ਗ੍ਰੰਥ ਦੀ ਕਥਾ 'ਤੇ ਰੋਕ ਨਹੀਂ, ਜੇ ਰੋਕ ਹੁੰਦੀ ਤਾਂ 8 ਦਿਨ ਕਥਾ ਹੋਈ ਹੈ, ਸਾਨੂੰ ਜਥੇਦਾਰ ਸਾਹਿਬ ਨਾ ਸੱਦ ਲੈਂਦੇ?” ਦਸਮ ਗ੍ਰੰਥ ਤਾਂ ਖ਼ਾਲਸੇ ਦੀ ਵਖਰੀ ਹੋਂਦ ਦਾ ਪ੍ਰਤੀਕ ਹੈ ਤੇ ਇਸ ਦੀ ਕਥਾ ਨਾਲ ਅਸੀਂ ਸੰਗਤ ਵਿਚ ਸਪਸ਼ਟਤਾ ਲਿਆ ਰਹੇ ਹਾਂ। 'ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਉ ਗ੍ਰੰਥ', ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋਂਦ ਬਾਰੇ ਵੀ ਦਸਮ ਗ੍ਰੰਥ ਤੋਂ ਪਤਾ ਲੱਗਦਾ ਹੈ।  ਅਰਦਾਸ ਵੀ ਦਸਮ ਗ੍ਰੰਥ ਵਿਚੋਂ ਹੈ। ਅੰਮ੍ਰਿਤ ਸੰਚਾਰ ਦੀ ਤਿੰਨ ਬਾਣੀਆਂ ਵੀ ਦਸਮ ਗ੍ਰੰਥ ਵਿਚੋਂ ਹਨ, ਫਿਰ ਇਸ ਵਿਚੋਂ ਸਨਾਤਨੀਕਰਨ ਹੋ ਰਿਹੈ, ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹੈ? ਜਿਨ੍ਹਾਂ ਬੰਗਲਾ ਸਾਹਿਬ ਦੇ ਬਾਹਰ ਵਿਰੋਧ ਕੀਤਾ, ਉਹ ਤਾਂ ਪੰਥਕ ਅਰਦਾਸ ਵਿਚ ਵੀ ਤਬਦੀਲੀ ਕਰ ਗਏ? ਇਹ ਹੱਕ ਕਿਥੋਂ ਮਿਲਿਆ ਉਨ੍ਹਾਂ ਨੂੰ?” ਤ੍ਰਿਆ ਚਰਿੱਤਰ ਬਾਰੇ ਉਨ੍ਹਾਂ ਕਿਹਾ,“ਇਹ ਲੋਕ ਉਸ ਦਾ ਤਮਾਸ਼ਾ ਬਣਾ ਰਹੇ ਹਨ, ਪਰ ਬਾਬਾ ਬੰਤਾ ਸਿੰਘ ਸਪਸ਼ਟ ਕਰ ਚੁਕੇ ਹਨ ਕਿ ਅਪਣੇ ਬੱਚਿਆਂ ਨੂੰ ਤੁਸੀਂ ਇਕਾਂਤ ਵਿਚ ਹੀ ਕੁੱਝ ਗੱਲਾਂ ਸਮਝਾਉਗੇ ਜਾਂ ਚੌਕ ਵਿਚ ਰੌਲਾ ਪਾਉਗੇ?” 'ਸੋਸ਼ਲ ਮੀਡੀਆ' 'ਤੇ ਦਿੱਲੀ ਕਮੇਟੀ ਦੇ ਵਿਰੋਧ ਵਿਚ ਜਾਰੀ ਹੋਏ ਇਸ਼ਤਿਹਾਰਾਂ ਨੂੰ ਉਨ੍ਹਾਂ ਸੰਗਤ ਨੂੰ ਗੁਮਰਾਹ ਕਰਨ ਦੀ ਚਾਲ ਦਸਿਆ ਤੇ ਕਿਹਾ, ਜਿਹੜੇ ਕਮਲਜੀਤ ਸਿੰਘ ਸਾਡੇ ਨਾਲ ਮੀਟਿੰਗ ਕਰ ਕੇ ਗਏ ਸਨ, ਉਨ੍ਹਾਂ ਚੋਰੀ ਛਿਪੇ ਰੀਕਾਰਡ ਕੀਤੀ ਆਡੀਉ ਰੀਕਰਡਿੰਗ ਸੋਸ਼ਲ ਮੀਡੀਆ 'ਤੇ ਚਲਾ ਦਿਤੀ, ਕਿਉਂ?

ਫ਼ੋਟੋ ਕੈਪਸ਼ਨ: ਜਾਗਰੂਕ ਸਿੱਖਾਂ ਵਲੋਂ 'ਸੋਸ਼ਲ ਮੀਡੀਆ' 'ਤੇ ਦਿੱਲੀ ਕਮੇਟੀ ਨੂੰ ਸਵਾਲ ਪੁਛਦੇ ਜਾਰੀ ਕੀਤੇ ਵੱਖ ਵੱਖ ਇਸ਼ਤਿਹਾਰ ।
imageimage
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 8 ਸਤੰਬਰ^ ਫ਼ੋਟੋ ਫ਼ਾਈਲਾਂ ਨੰਬਰ 01, 01 ਏ, 01ਬੀ  ਨਾਲ ਨੱਥੀ ਹਨ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement