
ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥ ਵਿਵਸਥਾ ਬਣਨਾ ਕੋਈ ਸਾਧਾਰਨ ਪ੍ਰਾਪਤੀ ਨਹੀਂ : ਮੋਦੀ
ਨਵੀਂ ਦਿੱਲੀ, 8 ਸਤੰਬਰ : ਭਾਰਤ ਦੁਨੀਆ ਦੀ ਪੰਜਵੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ ਹੈ | ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿਚ ਓਲਪਾਡ ਇਲਾਕੇ ਵਿਚ ਲੱਗੇ ਇਕ ਮੈਡੀਕਲ ਕੈਂਪ ਵਿਚ ਆਖੀ | ਇਸ ਮੌਕੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਵੀ ਹਾਜ਼ਰ ਸਨ |
ਪੀਐਮ ਮੋਦੀ ਨੇ ਕਿਹਾ, ''ਸਾਨੂੰ ਇਸ ਜੋਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ | ਹਾਲ ਹੀ ਵਿਚ ਭਾਰਤ ਦੁਨੀਆਂ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ | ਇਸ ਪ੍ਰਾਪਤੀ ਨੇ ਸਾਨੂੰ ਅਜੋਕੇ ਅੰਮਿ੍ਤ ਕਾਲ ਵਿਚ ਹੋਰ ਸਖ਼ਤ ਮਿਹਨਤ ਕਰਨ ਅਤੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਭਰੋਸਾ ਦਿਤਾ ਹੈ | ਇਹ ਪ੍ਰਾਪਤੀ ਆਮ ਨਹੀਂ ਹੈ | ਹਰ ਭਾਰਤੀ ਇਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ | ਸਾਨੂੰ ਇਸ ਜੋਸ਼ ਨੂੰ ਬਰਕਰਾਰ ਰੱਖਣ ਦੀ ਲੋੜ ਹੈ |U ਇਸ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ''ਪਿਛਲੇ ਅੱਠ ਸਾਲਾਂ ਦੌਰਾਨ ਸਰਕਾਰ ਨੇ ਗ਼ਰੀਬਾਂ ਲਈ ਤਿੰਨ ਕਰੋੜ ਘਰ ਬਣਾਏ ਹਨ | ਇਨ੍ਹਾਂ ਵਿਚੋਂ ਗੁਜਰਾਤ ਵਿਚ ਕਰੀਬ 10 ਲੱਖ ਘਰ ਬਣਾਏ ਗਏ ਹਨ |U
ਹਾਲ ਹੀ 'ਚ ਬਲੂਮਬਰਗ ਦੀ ਇਕ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਭਾਰਤ ਬਿ੍ਟੇਨ ਨੂੰ ਪਿੱਛੇ ਛੱਡ ਕੇ ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ | ਇਸ ਨਾਲ ਬਿ੍ਟੇਨ 6ਵੇਂ ਸਥਾਨ 'ਤੇ ਖਿਸਕ ਗਿਆ ਹੈ | ਇਕ ਦਹਾਕਾ ਪਹਿਲਾਂ, ਭਾਰਤ ਸੱਭ ਤੋਂ ਵੱਡੀ ਅਰਥਵਿਵਸਥਾਵਾਂ ਵਿਚ 11ਵੇਂ ਨੰਬਰ 'ਤੇ ਸੀ, ਜਦੋਂ ਕਿ ਬਿ੍ਟੇਨ ਪੰਜਵੇਂ ਨੰਬਰ 'ਤੇ ਸੀ | (ਏਜੰਸੀ)