ਕੇਜਰੀਵਾਲ ਨੇ ਕਿਹਾ, ਮੈਂ ਹਰਿਆਣੇ ਦਾ ਛੋਰਾ ਹਾਂ, ਤੁਹਾਡਾ ਸਿਰ ਨੀਵਾਂ ਨਾ ਹੋਣ ਦਿਤਾ, ਇਕ ਮੌਕਾ ਦਿਉ
Published : Sep 9, 2022, 12:13 am IST
Updated : Sep 9, 2022, 12:13 am IST
SHARE ARTICLE
image
image

ਕੇਜਰੀਵਾਲ ਨੇ ਕਿਹਾ, ਮੈਂ ਹਰਿਆਣੇ ਦਾ ਛੋਰਾ ਹਾਂ, ਤੁਹਾਡਾ ਸਿਰ ਨੀਵਾਂ ਨਾ ਹੋਣ ਦਿਤਾ, ਇਕ ਮੌਕਾ ਦਿਉ


ਆਦਮਪੁਰ, 8 ਸਤੰਬਰ : ਮੇਕ ਇੰਡੀਆ ਵਨ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ  ਹਿਸਾਰ ਦੇ ਆਦਮਪੁਰ ਦੀ ਅਨਾਜ ਮੰਡੀ ਵਿਚ ਤਿਰੰਗਾ ਯਾਤਰਾ ਕੱਢੀ | ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ | ਇਸ ਮੌਕੇ ਕੇਜਰੀਵਾਲ ਨੇ ਅਪਣੇ ਸੰਬੋਧਨ 'ਚ ਕੁਲਦੀਪ ਬਿਸ਼ਨੋਈ 'ਤੇ ਟਿਪਣੀ ਕੀਤੀ ਅਤੇ ਖ਼ੁਦ ਨੂੰ  ਹਰਿਆਣਾ ਦਾ ਛੋਰਾ ਦਸਿਆ | ਕੇਜਰੀਵਾਲ ਨੇ ਕਿਹਾ ਕਿ ਆਦਮਪੁਰ 'ਚ ਮੇਰੇ ਚਾਚਾ ਅਤੇ ਭਰਾ ਦਾ ਵਿਆਹ ਹੋਇਆ ਹੈ | ਬਹੁਤ ਸਾਰੇ ਰਿਸ਼ਤੇਦਾਰ ਹਨ | ਮੈਂ ਹਿਸਾਰ ਦੇ ਕੈਂਪਸ ਸਕੂਲ ਤੋਂ 9ਵੀਂ-10ਵੀਂ ਕੀਤੀ ਸੀ | 11ਵੀਂ 12ਵੀਂ 'ਚ ਪੂਰੇ ਹਰਿਆਣਾ 'ਚੋਂ 6ਵਾਂ ਸਥਾਨ ਆਇਆ | ਉਸ ਸਮੇਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਰੱਬ ਇਸ ਅਹੁਦੇ 'ਤੇ ਪਹੁੰਚ ਜਾਵੇਗਾ | ਰੱਬ ਤੁਹਾਨੂੰ ਕਿਤੇ ਵੀ ਲੈ ਜਾਂਦਾ ਹੈ |
ਉਨ੍ਹਾਂ ਕਿਹਾ ਕਿ ਮੈਂ ਆਈ.ਆਈ.ਟੀ ਕਰਨ ਤੋਂ ਬਾਅਦ ਦਿੱਲੀ ਚਲਾ ਗਿਆ | ਮੈਂ ਸਿਰਫ਼ ਇਕ ਗੱਲ ਕਹਿਣਾ ਚਾਹਾਂਗਾ ਕਿ ਮੈਂ ਜਿਥੇ ਵੀ ਗਿਆ ਤੁਹਾਡਾ ਸਿਰ ਝੁਕਣ ਨਹੀਂ ਦਿਤਾ | ਹਰਿਆਣੇ ਦਾ ਸਿਰ ਉੱਚਾ ਰਖਿਆ | ਦਿੱਲੀ ਦੇ ਸਕੂਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਾਰੇ ਕਹਿੰਦੇ ਹਨ ਕਿ ਉਹ ਹਰਿਆਣੇ ਦਾ ਪੁੱਤਰ ਹੈ | ਇਸ ਦੀ ਪੂਰੀ ਦੁਨੀਆਂ 'ਚ ਚਰਚਾ ਹੋ ਰਹੀ ਹੈ |
ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਮੇਰਾ ਭਰਾ ਭਗਵੰਤ ਮਾਨ ਹੈ, ਜਿਸ ਨੇ ਭਿ੍ਸ਼ਟਾਚਾਰ ਨੂੰ  ਖ਼ਤਮ ਕੀਤਾ | ਪੰਜਾਬ ਵਿਚ ਜ਼ੀਰੋ ਬਿਜਲੀ ਦੇ ਬਿੱਲ ਆਉਣ ਵਾਲੇ ਹਨ | ਮੈਂਨੂੰ ਭਿ੍ਸ਼ਟਾਚਾਰ ਖ਼ਤਮ ਕਰਨ ਦੀ ਵਿਦਿਆ ਆਉਂਦੀ ਹੈ ਅਤੇ ਮੈਂ ਅਪਣਾ ਗਿਆਨ ਅਪਣੇ ਭਰਾ ਭਗਵੰਤ ਮਾਨ ਨੂੰ  ਸਿਖਾਇਆ ਸੀ | ਪੰਜਾਬ ਵਿਚ ਜੇਕਰ ਕੋਈ ਪੈਸੇ ਮੰਗਦਾ ਹੈ ਤਾਂ ਰਿਕਾਰਡਿੰਗ ਭੇਜਦੇ ਹੀ 24 ਘੰਟਿਆਂ ਦੇ ਅੰਦਰ ਅਧਿਕਾਰੀ ਨੂੰ  ਸਸਪੈਂਡ ਕਰ ਦਿਤਾ ਜਾਂਦਾ ਹੈ | ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ | ਮੈਂ ਪੂਰੀ ਦੁਨੀਆਂ ਵਿਚ ਸਕੂਲਾਂ ਅਤੇ ਹਸਪਤਾਲਾਂ ਨੂੰ  ਠੀਕ ਕਰਨ ਲਈ ਘੁੰਮ ਰਿਹਾ ਹਾਂ | ਹਰਿਆਣੇ ਵਾਲਿਉਂ ਤੁਸੀਂ ਵੀ ਸਕੂਲ, ਬਿਜਲੀ ਬਿੱਲ ਜ਼ੀਰੋ ਕਰਵਾ ਲਉ | ਹਰਿਆਣਾ ਮੇਰਾ ਜਨਮ ਸਥਾਨ ਹੈ, ਮੇਰਾ ਰਾਜ ਹੈ |
ਉਨ੍ਹਾਂ ਕਿਹਾ ਕਿ ਖੱਟਰ ਸਾਹਿਬ ਹਰ ਰੋਜ਼ ਸਕੂਲ ਬੰਦ ਕਰਵਾਉਣ ਲਈ ਪਹੁੰਚਦੇ ਹਨ | ਹਰਿਆਣਾ ਦੇ ਸਕੂਲਾਂ ਵਿਚ 18 ਲੱਖ ਬੱਚੇ ਪੜ੍ਹਦੇ ਹਨ | ਦਿੱਲੀ ਵਿਚ ਉਲਟੀ ਗੰਗਾ ਵਹਾ ਦਿਤੀ | ਧਨਾਢ ਲੋਕ ਵੀ ਅਪਣੇ ਬੱਚਿਆਂ ਦੇ
ਨਾਂ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਭੇਜ ਰਹੇ ਹਨ | ਤੁਸੀਂ ਹਰਿਆਣਾ ਦੇ ਲੋਕ ਵੀ ਕੋਈ ਕੰਮ ਕਰਵਾ ਲਵੋ, ਮੈਂ ਤੁਹਾਡਾ ਪੁੱਤਰ ਹਾਂ | ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਮੁਫ਼ਤ ਰਿਉੜੀ ਵੰਡ ਰਿਹਾ ਹੈ | ਮੈਂ ਪੈਸੇ ਚੋਰੀ ਨਹੀਂ ਕਰ ਰਿਹਾ |
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਸਵਿਸ ਬੈਂਕ 'ਚ ਕੋਈ ਖਾਤਾ ਨਹੀਂ | ਮੇਰੇ ਕੋਲ ਕੁੱਝ ਵੀ ਨਹੀਂ, ਸਿਰਫ਼ ਲੋਕਾਂ ਦੀਆਂ ਦੁਆਵਾਂ ਤੇ ਅਸੀਸਾਂ ਹਨ | ਦੋਸਤੋ, ਦੋ ਸਾਲਾਂ ਬਾਅਦ ਹਰਿਆਣਾ ਵਿਚ ਚੋਣ ਹੈ, ਇਕ ਮੌਕਾ ਅਪਣੇ ਪੁੱਤ ਨੂੰ  ਦੇ ਕੇ ਵੇਖ ਲਉ, ਇਕ ਮੌਕਾ ਕੇਜਰੀਵਾਲ ਨੂੰ  ਦਿਉ | ਜੇ ਕੰਮ ਨਹੀਂ ਕੀਤਾ, ਤਾਂ ਲੱਤ ਮਾਰ ਕੇ ਬਾਹਰ ਕੱਢ ਦਿਉ, ਮੈਂ ਦੁਬਾਰਾ ਨਹੀਂ ਆਵਾਂਗਾ |
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਬਦਲਾਅ ਲਈ ਤਿਆਰ ਹਨ | ਇਹ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ, ਅਸੀਂ ਇਸ ਤਰੀਕੇ ਨਾਲ ਆਏ ਹਾਂ | ਬੀਤੇ ਦਿਨੀਂ ਹਿਸਾਰ 'ਚ ਸੀ | ਆਦਮਪੁਰ ਆਏ ਸਾਨੂੰ  ਪਿਆਰ ਦਿਤਾ | ਆਦਮਪੁਰ ਦੇ ਲੋਕਾਂ ਦੇ ਪਿਆਰ ਨੂੰ  ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਦਮਪੁਰ ਦੇ ਲੋਕ ਕੁੱਝ ਨਵਾਂ ਕਰਨ ਵਾਲੇ ਹਨ |    (ਏਜੰਸੀ)

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement