
ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈਥ ਸਵਰਗਵਾਸ
ਲੰਡਨ, 8 ਸਤੰਬਰ : ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਸਕਾਟਲੈਂਡ ਦੇ ਬਾਲਮੋਰਲ ਪੈਲੇਸ ਵਿਚ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ¢ ਬਕਿੰਘਮ ਪੈਲੇਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ ਦਾ ਅੱਜ ਦੁਪਹਿਰ ਬਾਲਮੋਰਲ ਵਿਖੇ ਦੇਹਾਂਤ ਹੋ ਗਿਆ¢
ਜ਼ਿਕਰਯੋਗ ਹੈ ਕਿ ਇਸ ਸਮੇਂ ਮਹਾਰਾਣੀ ਐਲਿਜ਼ਾਬੈਥ ਕਿਤੇ ਵੀ ਜਾਣ ਤੋਂ ਅਸਮਰੱਥ ਸੀ¢ ਇਸ ਲਈ ਉਹ ਲੰਡਨ ਦੇ ਬਕਿੰਘਮ ਪੈਲੇਸ ਦੀ ਬਜਾਏ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਚ ਅਪਣੀਆਂ ਮੀਟਿੰਗਾਂ ਕਰ ਰਹੇ ਸਨ¢ ਮਹਾਰਾਣੀ ਐਲਿਜ਼ਾਬੈਥ ਪਿਛਲੇ ਸਾਲ ਅਕਤੂਬਰ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ¢
ਮਹਾਰਾਣੀ ਐਲਿਜ਼ਾਬੈਥ 2 ਸਿਰਫ਼ 25 ਸਾਲ ਦੀ ਸੀ ਜਦੋਂ ਬਿ੍ਟੇਨ ਦੀ ਗੱਦੀ 'ਤੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਸੀ | ਉਦੋਂ ਤੋਂ ਲੈ ਕੇ ਹੁਣ ਤਕ ਲਗਭਗ 70 ਦਹਾਕਿਆਂ ਤਕ ਉਹ ਇਸ ਗੱਦੀ 'ਤੇ ਕਾਬਜ਼ ਸੀ¢ ਉਹ 96 ਸਾਲਾਂ ਦੀ ਸੀ ਅਤੇ ਬਿ੍ਟੇਨ ਵਿਚ ਸੱਤਾ ਸੰਭਾਲਣ ਵਾਲੀ ਸੱਭ ਤੋਂ ਬਜ਼ੁਰਗ ਅÏਰਤ ਸੀ¢ ਇਸ ਤੋਂ ਇਲਾਵਾ ਮਹਾਰਾਣੀ ਐਲਿਜ਼ਾਬੈਥ ਦਾ ਨਾਂ ਦੁਨੀਆਂ ਦੇ ਸੱਭ ਤੋਂ ਪੁਰਾਣੇ ਸ਼ਾਸਕਾਂ ਵਿਚ ਸ਼ਾਮਲ ਸੀ¢ (ਏਜੰਸੀ)