
ਸਿਰਫ ਮੁਲਾਜ਼ਮਾਂ ਨੂੰ ਹੀ ਰਹੇਗੀ ਛੁੱਟੀ
ਚੰਡੀਗੜ੍ਹ: ਹੜ੍ਹਾਂ ਕਾਰਨ ਪੰਜਾਬ ਦੇ ਸਕੂਲਾਂ ਵਿਚ ਪਹਿਲਾਂ ਹੀ ਕਈ ਦਿਨ ਸਕੂਲ ਬੰਦ ਰਹੇ ਅਤੇ ਕਈ ਇਲਾਕਿਆਂ ਵਿਚ ਹੁਣ ਵੀ ਸਕੂਲ ਬੰਦ ਰੱਖਣ ਦੇ ਹੁਕਮ ਹਨ। ਇਸ ਦੌਰਾਨ ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਲਈ ਤਿਆਰ ਹੈ। ਹੁਣ ਅਗਲੀ ਛੁੱਟੀ ਸ਼ੁੱਕਰਵਾਰ 12 ਸਤੰਬਰ ਨੂੰ ਰਹਿਣ ਵਾਲੀ ਹੈ।
ਇਹ ਦਿਨ ਸਾਰਾਗੜ੍ਹੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਹਾਲਾਂਕਿ ਇਹ ਛੁੱਟੀ ਸਿਰਫ ਮੁਲਾਜ਼ਮਾਂ ਨੂੰ ਹੀ ਰਹੇਗੀ, ਕਿਉਂਕਿ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ ਕਲੰਡਰ ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677 ਤਹਿਤ ਰਾਖਵੀਂ ਰਹਿਣ ਵਾਲੀ ਹੈ। ਇਸ ਤੋਂ ਅਗਲੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਕਾਰਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ।