
ਪੰਜਾਬ ਦੇ ਮੁਕਾਬਲੇ ਹਰਿਆਣਾ ਤੇ ਰਾਜਧਾਨੀ ਦਿੱਲੀ ਵਿਚ ਵਿਗੜੀ ਹਵਾ ਦੀ ਗੁਣੱਵਤਾ
ਦਿੱਲੀ-ਹਰਿਆਣੇ ਦੇ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਪੰਜਾਬ ਨਾਲੋਂ ਕਿਤੇ ਵੱਧ
to
ਪਟਿਆਲਾ, 8 ਅਕਤੂਬਰ (ਜਸਪਾਲ ਸਿੰਘ ਢਿੱਲੋ): ਇਸ ਵੇਲੇ ਵੱਖ-ਵੱਖ ਰਾਜਾਂ ਅੰਦਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ। ਝੋਨਾ ਬੀਜਣ ਵਾਲੇ ਰਾਜਾਂ ਅੰਦਰ ਹੁਣ ਪਰਾਲੀ ਨੂੰ ਸਾੜਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਜਿਸ ਕਾਰਨ ਹੁਣ ਹਵਾ ਦੀ ਗੁਣਵਤਾ ਵਿਗੜੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਤਾਜ਼ਾ ਅੰਕੜੇ ਦਸਦੇ ਹਨ ਕਿ ਪੰਜਾਬ ਦੇ ਮੁਕਾਬਲੇ ਇਸ ਵੇਲੇ ਹਰਿਆਣਾ ਅਤੇ ਦੇਸ਼ ਦੀ ਰਾਜਧਾਨੀ ਦੀ ਹਵਾ ਗੁਣਵਤਾ ਵੱਧ ਵਿਗੜੀ ਹੋਈ ਹੈ।
ਹਰਿਆਣਾ 'ਚ ਪੰਜਾਬ ਦੇ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਸਾੜਣ ਦਾ ਕੰਮ ਸ਼ੁਰੁ ਹੋ ਗਿਆ ਹੈ। ਪੰਜਾਬ 'ਚ ਇਸ ਵੇਲੇ ਹਾਲ ਦੀ ਘੜੀ ਅੰਮ੍ਰਿਤਸਰ ਦੇ ਖੇਤਰ 'ਚ ਹੀ ਬਾਸਮਤੀ ਦੀ ਕਟਾਈ ਪਿਛਲੇ 10 ਦਿਨਾਂ ਤੋਂ ਚੱਲ ਰਹੀ ਹੈ ਜਦੋਂ ਕਿ ਬਾਕੀ ਹਿਸਿਆਂ 'ਚ ਹੁਣ ਝੋਨੇ ਦੀ ਕਟਾਈ ਸ਼ੁਰੂ ਹੋਈ ਹੈ ਜਿਸ ਨੇ ਤਾਲਾਬੰਦੀ ਵਾਲੇ ਹਵਾ ਗੁਣਵਤਾ ਦੇ ਅੰਕੜੇ ਹੁਦ ਤਬਦੀਲ ਕਰ ਦਿਤੇ ਹਨ। ਇਕ ਅੰਕੜੇ ਮੁਤਾਬਕ ਸਰਹੱਦੀ ਖੇਤਰ 'ਚ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਦੀ ਰਿਪੋਰਟ ਮੁਤਾਬਕ ਜੋ ਉਪ ਗ੍ਰਹਿ ਤੋਂ ਸੂਚਨਾ ਪ੍ਰਾਪਤ ਹੁੰਦੀ ਹੈ ਮੁਤਾਬਕ 1000 ਘਟਨਾਵਾਂ ਪਰਾਲੀ ਨੂੰ ਅੱਗਜਣੀ ਦੀਆਂ ਹੋ ਚੁੱਕੀਆਂ ਹਨ। ਇਸ ਵੇਲੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਅਮਿੰ੍ਰਤਸਰ ਦਾ ਹਵਾ ਗੁਣਵਤਾ ਦਾ ਅੰਕੜਾ 143 ਹੈ, ਲੁਧਿਆਣਾ ਦਾ 128, ਜਲੰਧਰ ਦਾ 107, ਖੰਨਾ ਦਾ 105, ਮੰਡੀ ਗੋਬਿੰਦਗੜ 93, ਪਟਿਆਲਾ 114, ਚੰਡੀਗੜ੍ਹ ਦਾ ਅੰਕੜਾ 115, ਰੋਪੜ 144, ਹੁਸ਼ਿਆਰਪੁਰ 180 ਭਾਵਾ ਇਹ ਜ਼ਿਲਾ ਸਭ ਤੋਂ ਵੱਧ ਦੂਸ਼ਿਤ ਹੈ ਇਸ ਦੇ ਉਲਟ ਬਠਿੰਡਾ ਹਾਲੇ ਸਭ ਤੋਂ ਹੇਠਲੇ ਅੰਕੜੇ 37 ਭਾਵਾ ਸ਼ੁੱਧ ਹਵਾ ਵਾਲਾ ਮੰਨਿਆ ਜਾ ਰਿਹਾ ਹੈ। ਜੇਕਰ ਨਵੀਂ ਦਿੱਲੀ ਦੀ ਹਵਾ ਗੁਣਵਤਾ ਦਾ ਅੰਕੜਾ ਦੇਖਿਆ ਜਾਵੇ ਤਾਂ ਇਥੇ ਇਹ ਅੰਕੜਾ 215 ਹੈ ਇਸ ਦੇ ਨਾਲ ਹੀ ਹਰਿਆਣਾ ਦੇ ਕਈ ਪ੍ਰਮੁੱਖ ਸ਼ਹਿਰਾਂ ਦਾ ਅੰਕੜਾ ਪੰਜਾਬ ਦੇ ਮੁਕਾਬਲੇ ਵੱਧ ਦੂਸ਼ਿਤ ਹੈ , ਇਸ ਵਿਚ ਪਾਣੀ ਪਤ 251, ਫ਼ਤਿਹਬਾਦ 145, ਜੀਂਦ 255, ਨੋਇਡਾ 257, ਫ਼ਰੀਦਾਬਾਦ 252, ਕੁਰਸ਼ੇਤਰ 217, ਸੋਨੀਪਤ ਦਾ 178, ਯਮਨਾਨਗਰ 257 ਅਤੇ ਸਿਰਸਾ ਦਾ ਅੰਕੜਾ ਵੀ 135 ਦਸਿਆ ਜਾ ਰਿਹਾ ਹੈ । ਇਹ ਖੇਤਰ ਨਰਮਾ ਕਪਾਹ ਵਾਲਾ ਹੈ । ਅਗਲੇ ਦਿਨਾਂ 'ਚ ਜਦੋਂ ਪਰਾਲੀ ਨੂੰ ਕਿਸਾਨਾਂ ਵਲੋਂ ਅੱਗ ਲਾਈ ਗਈ ਉਸ ਵੇਲੇ ਹਵਾ ਗੁਣਵਤਾ ਦਾ ਅੰਕੜਾ ਅਗਲੇ ਦਿਨਾਂ 'ਚ ਹੋਰ ਵਧੇਗਾ।