ਮੁਕੇਸ਼ ਅੰਬਾਨੀ ਬੀਤੇ 13 ਵਰ੍ਹਿਆਂ ਤੋਂ ਲਗਾਤਾਰ ਸੱਭ ਤੋਂ ਅਮੀਰ ਭਾਰਤੀ
Published : Oct 9, 2020, 2:03 am IST
Updated : Oct 9, 2020, 2:03 am IST
SHARE ARTICLE
image
image

ਮੁਕੇਸ਼ ਅੰਬਾਨੀ ਬੀਤੇ 13 ਵਰ੍ਹਿਆਂ ਤੋਂ ਲਗਾਤਾਰ ਸੱਭ ਤੋਂ ਅਮੀਰ ਭਾਰਤੀ

ਫ਼ੋਰਬਜ਼ ਵਲੋਂ ਟਾਪ 100 ਅਮੀਰਾਂ ਦੀ ਸੂਚੀ ਜਾਰੀ
 

ਨਵੀਂ ਦਿੱਲੀ, 8 ਅਕਤੂਬਰ : ਮਸ਼ਹੂਰ ਮੈਗਜ਼ੀਨ ਫ਼ੋਰਬਜ਼ ਨੇ ਇਸ ਸਾਲ ਦੇ ਟਾਪ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਕਈ ਨਵੇਂ ਅਮੀਰਾਂ ਦੇ ਨਾਮ ਵੀ ਇਸ ਸੂਚੀ 'ਚ ਸ਼ਾਮਲ ਹੋਏ ਹਨ। ਦੇਸ਼ ਵਿਚ ਚੋਟੀ ਦੇ 100 ਅਮੀਰਾਂ ਦੀ ਦੌਲਤ 'ਚ ਬੀਤੇ ਇਕ ਸਾਲ 'ਚ 14 ਫ਼ੀ ਸਦੀ ਵਧ ਗਈ ਹੈ। ਇਨ੍ਹਾਂ ਦੀ ਦੌਲਤ ਵਿਚ ਤਕਰੀਬਨ 39 ਲੱਖ ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਫ਼ੋਰਬਜ਼ ਨੇ ਇਹ ਮੈਗਜ਼ੀਨ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 13ਵੇਂ ਸਾਲ ਵਿਚ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ ਹਨ।
ਪਹਿਲੇ ਨੰਬਰ ਉਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹਨ। ਉਨ੍ਹਾਂ ਕੋਲ 88.7 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜਿਓ ਪਲੇਟਫ਼ਾਰਮ ਅਤੇ ਰਿਲਾਇੰਸ ਰਿਟੇਲ ਵਿਚ ਗਲੋਬਲ ਇਨਵੈਸਟਰਸ ਨੇ ਭਾਰੀ ਨਿਵੇਸ਼ ਕੀਤਾ ਹੈ, ਜਿਸ ਨਾਲ ਆਰਆਈਐਲ ਦਾ ਸ਼ੇਅਰ ਅਪਣੇ ਉਚ ਰਿਕਾਰਡ ਉਤੇ ਪੁੱਜ ਗਿਆ। ਕੰਪਨੀ ਦਾ ਮਾਰਕੀਟ ਕੈਪ ਵੀ ਵਧ ਕੇ 16 ਲੱਖ ਕਰੋੜ ਉਤੇ ਪੁੱਜ ਗਿਆ ਸੀ। ਦੂਜੇ ਨੰਬਰ 'ਤੇ ਗੌਤਮ ਅੰਡਾਨੀ ਹਨ। ਇਸ ਸਾਲ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਦੌਲਤ ਵਿਚ 61 ਫ਼ੀ ਸਦੀ ਵਾਧਾ ਹੋਇਆ ਅਤੇ ਉਨ੍ਹਾਂ ਦੀ ਕੁਲ ਜਾਇਦਾਦ 2520 ਕਰੋੜ ਡਾਲਰ ਹੋ ਗਈ। ਸ਼ਿਵ ਨਾਡਰ ਚੇਅਰਮੈਨ ਐਸਸੀਐਲ ਟੈਕ, 2040 ਕਰੋੜ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹਨ।  ਡੀਮਾਰਟ ਦੇ ਫਾਊਂਡਰ ਆਰਕੇ ਦਮਾਨੀ 1540 ਕਰੋੜ ਡਾਲਰ ਦੀ ਜਾਇਦਾਦ ਨਾਲ ਚੌਥੇ ਸਥਾਨ ਤੇ ਕਾਬਜ਼ ਹਨ। ਪੰਜਵੇਂ ਸਥਾਨ 'ਤੇ ਕਾਬਜ਼ ਹਨ ਹਿੰਦੂਜਾ ਬ੍ਰਦਰਜ਼, ਹਿੰਦੁਜਾ ਗਰੁੱਪ ਦੀ ਕੁੱਲ ਜਾਇਦਾਦ 1280 ਕਰੋੜ ਡਾਲਰ ਹੈ।
ਜੇਕਰ ਛੇਵੇਂ ਸਥਾਨ ਦੀ ਗੱਲ ਕਰੀਏ ਤਾਂ ਸਾਇਰਸ ਪੂਨਾਵਾਲਾ, ਚੇਅਰਮੈਨ ਪੂਨਾਵਾਲਾ ਗਰੁੱਪ ਅਪਣੀ ਕੁਲ ਜਾਇਦਾਦ 1150 ਕਰੋੜ ਡਾਲਰ ਨਾਲ ਛੇਵੇਂ ਸਥਾਨ ਤੇ ਕਾਬਜ ਹਨ। ਪਾਲੋਨਜੀ ਮਿਸਤਰੀ, ਚੇਅਰਮੈਨ ਸ਼ਪੂਰਜੀ ਪਾਲੋਨਜੀ,  1140 ਕਰੋੜ ਡਾਲਰ ਦੀ ਜਾਇਦਾਦ ਨਾਲ ਸਤਵੇਂ, ਉਦੇ ਕੋਟਕ- ਚੇਅਰਮੈਨ ਕੋਟਕ ਮਹਿੰਦਰਾ ਬੈਂਕ 1130 ਕਰੋੜ ਡਾਲਰ ਦੀ ਕੁਲ ਜਾਇਦਾਦ ਨਾਲ ਅੱਠਵੇਂ, ਗੋਦਰੇਜ ਫ਼ੈਮਿਲੀ - ਗੋਦਰੇਜ 1100 ਕਰੋੜ ਡਾਲਰ ਦੀ ਕੁਲ ਜਾਇਦਾਦ ਨਾਲ ਨੋਵੇਂ ਅਤੇ ਲਕਸ਼ਮੀ ਮਿੱਤਲ- ਚੇਅਰਮੈਨ ਆਰਸੇਲਰ ਮਿੱਤਲ ਅਪਣੀ ਕੁਲ ਜਾਇਦਾਦ 1030 ਕਰੋੜ ਡਾਲਰ ਨਾਲ ਟਾਪ 100 ਭਾਰਤੀ ਅਮੀਰਾਂ ਵਿਚੋਂ ਦਸਵੇਂ ਸਥਾਨ 'ਤੇ ਬਣੇ ਹੋਏ ਹਨ।       (ਏਜੰਸੀ)imageimage

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement