
ਖੇਤੀ ਕਾਨੂੰਨਾਂ ਖਿਲਾਫ ਹਰਿਆਣਾ ਦੇ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਖਿਲਾਫ ਪੰਜਾਬ ਦੇ ਕਿਸਾਨਾਂ ਨੇ 12 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਗਿਆ ਹੈ।
ਪੰਜਾਬ 'ਚ ਖੇਤੀ ਕਾਨੂੰਨਾਂ ਦੇ ਵਿਰੋਧ ਲਗਾਤਾਰ ਧਰਨਾ ਜਾਰੀ ਹੈ ਜਿਸ ਦੇ ਚਲਦੇ ਅੱਜ ਵੱਖ ਵੱਖ ਥਾਂ ਤੇ ਦੋ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ। ਖੇਤੀ ਕਾਨੂੰਨਾਂ ਖਿਲਾਫ ਹਰਿਆਣਾ ਦੇ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਖਿਲਾਫ ਪੰਜਾਬ ਦੇ ਕਿਸਾਨਾਂ ਨੇ 12 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਗਿਆ ਹੈ। ਆਮ ਲੋਕਾਂ ਨੂੰ ਵੀ ਇਸਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ।
farmer protest
ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਧਰਨਾ
ਇਸ ਦੇ ਤਹਿਤ ਕਿਸਾਨਾਂ ਵੱਲੋਂ ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਧਰਨਾ ਲਗਾਇਆ ਗਿਆ। ਇੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਸਮੇਂ ਤੱਕ ਕਿਸਾਨਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਰੋਸ ਹੋਰ ਤਿਖਾ ਕੀਤਾ ਜਾ ਸਕਦਾ। ਇਸ ਦੇ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
protest
ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਕੌਮੀ ਰਾਜ ਮਾਰਗ
ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਕੌਮੀ ਰਾਜ ਮਾਰਗ ਤੇ ਟੋਲ ਪਲਾਜ਼ਾ ਚੌਲਾਂਗ ਵਿਖੇ ਦੁਆਬਾ ਕਿਸਾਨ ਸਘੰਰਸ਼ ਕਮੇਟੀ ਨੇ 31 ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਾਇਆ ਧਰਨਾ ਲਗਾ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਧਰਨੇ ਦੌਰਾਨ ਲੋਕਾਂ ਦੇ ਵਾਹਨ ਮੁਫ਼ਤ ਲਗਾਏ ਜਾ ਰਹੇ ਸਨ।
ਨਾਭਾ-ਮਲੇਰਕੋਟਲਾ ਰੋਡ 'ਤੇ ਜਾਮ
ਹਰਿਆਣਾ ਵਿਖੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਪਿੰਡ ਦੁਲੱਦੀ ਨਜ਼ਦੀਕ ਸਥਾਨਕ ਨਾਭਾ-ਮਲੇਰਕੋਟਲਾ ਰੋਡ 'ਤੇ ਜਾਮ ਲਗਾ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਕਿਸਾਨ ਆਗੂਆਂ ਮੁਤਾਬਕ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾਏ, ਜੋ ਕਿ ਕਿਸਾਨ ਹਿੱਤ 'ਚ ਨਹੀਂ ਸਨ। ਜਦੋਂ ਇਨ੍ਹਾਂ ਦਾ ਵਿਰੋਧ ਕਿਸਾਨਾਂ ਵਲੋਂ ਕੀਤਾ ਗਿਆ ਤਾਂ ਹਰਿਆਣਾ ਸਰਕਾਰ ਦੇ ਇਸ਼ਾਰੇ 'ਤੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ, ਜਿਸ ਦੀ ਹਰ ਕਿਸਾਨ ਨਿੰਦਾ ਕਰਦਾ ਹੈ।
farmers against farm bills
ਗੌਰਤਲਬ ਹੈ ਕਿ ਜਾਮ ਸਵੇਰੇ 12:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਿਸਾਨਾਂ ਵਲੋਂ ਸੜਕਾਂ ਜਾਮ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲ ਨਾ ਆਏ।