
ਸੇਵਾ ਮੁਕਤ ਅਧਿਆਪਕ ਦਾ ਘਰ ਵਿਚ ਬੇਰਹਿਮੀ ਨਾਲ ਕਤਲ
ਸਿਰ, ਮੂੰਹ ਤੇ ਹੱਥਾਂ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਸਨ ਵਾਰ
to
ਪੱਟੀ, 8 ਅਕਤੂਬਰ (ਅਜੀਤ ਘਰਿਆਲਾ/ਪ੍ਰਦੀਪ) : ਪੱਟੀ ਸ਼ਹਿਰ ਦੇ ਵਾਰਡ ਨੰਬਰ-11 ਪੱਟੀ ਮੁਹੱਲਾ ਭੱਲਿਆ ਵਾਲਾ ਵਿਚ ਇਕ ਸੇਵਾ ਮੁਕਤ ਅਧਿਆਪਕ ਸਤੀਸ਼ ਕੁਮਾਰ ਸ਼ਰਮਾ ਪੁੱਤਰ ਸਤਦੇਵ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ, ਜਿਸ ਦਾ ਤਿੰਨ ਦਿਨ ਬਾਅਦ ਪਤਾ ਲਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜਵਾਈ ਪ੍ਰਮੋਦ ਕੁਮਾਰ ਵਾਸੀ ਪੱਟੀ ਨੇ ਦਸਿਆ ਕਿ ਪਿਛਲੇ ਤਿੰਨ ਦਿਨ ਤੋਂ ਮੇਰੀ ਪਤਨੀ ਰਜਨੀ ਸ਼ਰਮਾਂ ਅਪਣੇ ਪਿਤਾ ਨੂੰ ਫ਼ੋਨ ਕਰ ਰਹੀ ਸੀ ਤੇ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਅੱਜ ਸਵੇਰੇ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਆਇਆ ਤਾਂ ਘਰ ਦੇ ਬਾਹਰ ਜਿੰਦਰਾ ਲੱਗਾ ਹੋਇਆ ਸੀ। ਇਸ ਮਕਾਨ ਦੀ ਇਕ ਚਾਬੀ ਮੇਰੀ ਪਤਨੀ ਕੋਲ ਵੀ ਸੀ। ਜਦੋਂ ਮੈ ਘਰੋਂ ਜਾ ਕੇ ਚਾਬੀ ਲਿਆ ਕੇ ਕੁੱਝ ਰਿਸ਼ਤੇਦਾਰਾਂ ਸਮੇਤ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੀਆਂ ਚਾਬੀਆਂ ਅਤੇ ਤਿੰਨ ਦਿਨ 6, 7 ਤੇ 8 ਅਕਤੂਬਰ ਦੀਆਂ ਅਖ਼ਬਾਰਾਂ ਵੀ ਦਰਵਾਜ਼ੇ ਅੱਗੇ ਪਈਆ ਸਨ। ਘਰ ਵਿਚੋਂ ਬਦਬੋ ਆ ਰਹੀ ਸੀ। ਜਦ ਅਸੀਂ ਉਨ੍ਹਾਂ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਦੀ ਲਾਸ਼ ਖ਼ੂਨ ਨਾਲ ਲਥਪਥ ਬੈੱਡ 'ਤੇ ਫ਼ੋਲਡਿੰਗ ਮੰਜੇ ਉਤੇ ਪਈ ਸੀ। ਉਨਾਂ ਦੇ ਸਿਰ, ਮੂੰਹ ਤੇ ਹੱਥਾਂ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ। ਉਨ੍ਹਾਂ ਦੇ ਮੂੰਹ 'ਤੇ ਸਿਰਹਾਣਾ ਰੱਖ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਪੱਟੀ ਨੂੰ ਸੂਚਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਉਪਰੰਤ ਥਾਣਾ ਮੁਖੀ ਅਜੈ ਕੁਮਾਰ ਖੁੱਲਰ ਨੇ ਦਸਿਆ ਪੁਲਿਸ ਜਾਂਚ ਕਰ ਰਹੀ ਹੈ।
ਮ੍ਰਿਤਕ ਅਧਿਆਪਕ ਵਲੋਂ ਕਾਤਲਾਂ ਦਾ ਮੁਕਾਬਲਾ ਕੀਤਾ ਗਿਆ। ਉਨ੍ਹਾਂ ਦਾ ਬੇਰਹਿਮੀ ਨਾਲ ਕਿਰਚ ਦੇ ਵਾਰ ਕਰ ਕੇ ਕਤਲ ਕੀਤਾ ਗਿਆ।
ਘਰ ਵਿਚ ਕਾਤਲਾਂ ਦੇ ਖ਼ੂਨ ਵਾਲੇ ਪੈਰਾਂ ਦੇ ਨਿਸ਼ਾਨ ਵੀ ਲੱਗੇ ਹੋਏ ਸਨ ਤੇ ਉਨ੍ਹਾਂ ਨੇ ਪੈਰ ਪਾਣੀ ਵਾਲੀ ਟੂਟੀ 'ਤੇ ਧੋਤੇ ਸਨ।
ਕੈਪਸ਼ਨ:08-03 ਏ: ਮ੍ਰਿਤਕ ਅਧਿਆਪਕ ਸ਼ਤੀਸ਼ ਕੁਮਾਰ ਦੀ ਫ਼ਾਇਲ ਫ਼ੋਟੋ
08-03 ਬੀ image
ਥਾਣਾ ਮੁਖੀ ਅਜੈ ਕੁਮਾਰ ਖੁਲਰ ਤੇ ਪੁਲਿਸ ਪਾਰਟੀ ਜਾਂਚ ਕਰਦੀ ਹੋਈ।