
ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨਹੀਂ ਰਹੇ
ਨਵੀਂ ਦਿੱਲੀ, 8 ਅਕਤੂਬਰ : ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਅੱਜ ਦਿੱਲੀ 'ਚ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ ਅਤੇ ਦਿੱਲੀ ਦੇ ਐਸਕਾਰਟ ਹਸਪਤਾਲ 'ਚ ਦਾਖ਼ਲ ਸਨ। ਬੀਤੇ ਦੋ ਅਕਤੂਬਰ ਨੂੰ ਉਨ੍ਹਾਂ ਦੇ ਦਿਲ ਦੀ ਦੂਜੀ ਸਰਜਰੀ ਵੀ ਹੋਈ ਸੀ ਪਰ ਅੱਜ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਟਵਿੱਟਰ ਦੇ ਜ਼ਰੀਏ ਦਿਤੀ। ਉਨ੍ਹਾਂ ਨੇ ਅਪਣੇ ਟਵੀਟ 'ਚ ਲਿਖਿਆ, 'ਪਾਪਾ...ਤੁਸੀਂ ਇਸ ਦੁਨੀਆਂ 'ਚ ਨਹੀਂ ਹੋ imageਪਰ ਮੈਨੂੰ ਪਤਾ ਹੈ ਤੁਸੀਂ ਜਿਥੇ ਵੀ ਹੋ ਮੇਰੇ ਨਾਲ ਹੋ।' (ਪੀ.ਟੀ.ਆਈ)