
ਪੁਲਿਸ ਦੇ ਅਨੁਸਾਰ ਇੱਥੇ ਰੇਹੜੀ ਲਗਾਉਣ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ
ਬਠਿੰਡਾ - ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਦੀ ਮਾੜੀ ਕਰਤੂਤ ਸਾਹਮਣੇ ਆਈ ਹੈ। ਏਐਸਆਈ ਨੇ ਸੜਕ ਦੇ ਕਿਨਾਰੇ ਖੜ੍ਹੇ ਰੇਹੜੀ ਵਾਲਿਆਂ ਦੇ ਆ ਕੇ ਅਚਾਨਕ ਥੱਪੜ੍ਹ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਹਰਕਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਹਾਲਾਂਕਿ, ਹੁਣ ਤੱਕ ਪੁਲਿਸ ਕਰਮਚਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਭੱਟੀ ਰੋਡ ਤੋਂ ਸਾਹਮਣੇ ਆਇਆ ਹੈ।
ASI of Punjab Police Slapped The Street Vendors
ਪੁਲਿਸ ਦੇ ਅਨੁਸਾਰ ਇੱਥੇ ਰੇਹੜੀ ਲਗਾਉਣ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ। ਕਈ ਵਾਰ ਰੇਹੜੀ ਵਾਲਿਆਂ ਨੂੰ ਕਿਹਾ ਗਿਆ ਸੀ ਕਿ ਇੱਥੇ ਰੇਹੜੀਆਂ ਨਾ ਲਗਾਓ ਪਰ ਇਸ ਦੇ ਬਾਵਜੂਦ ਉਹ ਨਾ ਮੰਨੇ ਇਸ ਲਈ ਏਐਸਆਈ ਸਰਕਾਰੀ ਗੱਡੀ ਲੈ ਕੇ ਉੱਥੇ ਪਹੁੰਚ ਗਿਆ ਅਤੇ ਉੱਥੇ ਲੱਗੀਆਂ ਰੇਹੜੀਆਂ ਦੇ ਮਾਲਕਾਂ ਦੇ ਥੱਪੜ੍ਹ ਜੜ ਦਿੱਤੇ। ਇਸ ਤੋਂ ਬਾਅਦ ਉਹ ਗੱਡੀ 'ਚ ਬੈਠਾ ਤੇ ਚਲਾ ਗਿਆ।
ASI of Punjab Police Slapped The Street Vendors
ਬਠਿੰਡਾ ਦੇ ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਉਹਨਾਂ ਨੂੰ ਸਮਝਾ ਕੇ ਹਟਾ ਸਕਦੇ ਸਨ ਪਰ ਥੱਪੜ ਮਾਰਨਾ ਸਹੀ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਜੇ ਉਹ ਨੰ ਮੰਨਦੇ ਤਾਂ ਉਹਨਾਂ ਦੀ ਰੇਹੜੀ ਜ਼ਬਤ ਕੀਤੀ ਜਾ ਸਕਦੀ ਸੀ। ਪੁਲਿਸ ਉਹਨਾਂ ਦੇ ਖਿਲਾਫ਼ ਟ੍ਰੈਫਿਕ ਰੋਕਣ ਦਾ ਕੇਸ ਵੀ ਕਰ ਸਕਦੀ ਸੀ।