ਹਾਕੀ ਖਿਡਾਰੀ ਸ਼ਰਮੀਲਾ ਨੂੰ ਦਿਤਾ ਜਾਵੇਗਾ ਸਰਬੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ
Published : Oct 9, 2021, 12:32 am IST
Updated : Oct 9, 2021, 12:32 am IST
SHARE ARTICLE
image
image

ਹਾਕੀ ਖਿਡਾਰੀ ਸ਼ਰਮੀਲਾ ਨੂੰ ਦਿਤਾ ਜਾਵੇਗਾ ਸਰਬੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ

ਚੰਡੀਗੜ੍ਹ, 8 ਅਕਤੂਬਰ : ਟੋਕੀਉ ਉਲੰਪਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਸ਼ਰਮੀਲਾ ਦੇਵੀ ਨੂੰ ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ ਨੇ ਸਾਲ ਦੀ ਉਭਰਦੀ ਮਹਿਲਾ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਸ਼ਰਮੀਲਾ ਨੇ ਚੰਡੀਗੜ੍ਹ ਹਾਕੀ ਅਕੈਡਮੀ ਤੋਂ ਹਾਕੀ ਦੇ ਗੁਰ ਸਿੱਖੇ ਸਨ। ਸਾਲ 2012 ਵਿਚ ਚੰਡੀਗੜ੍ਹ ਦੇ ਖੇਡ ਵਿਭਾਗ ਦੀ ਹਾਕੀ ਅਕੈਡਮੀ ਲਈ ਟਰਾਇਲ ਲਏ ਗਏ ਸਨ ਜਿਸ ਦੌਰਾਨ ਸ਼ਰਮੀਲਾ ਨੇ ਚੁਣੇ ਜਾਣ ਤੋਂ ਬਾਅਦ ਚੰਡੀਗੜ੍ਹ ਹਾਕੀ ਅਕੈਡਮੀ ਵਿਚ ਦਾਖ਼ਲਾ ਲਿਆ। ਸ਼ਰਮੀਲਾ ਨੇ ਸੈਕਟਰ-18 ਦੇ ਹਾਕੀ ਸਟੇਡੀਅਮ ਵਿਚ ਕੋਚ ਰਾਜਿੰਦਰ ਸਿੰਘ ਅਤੇ ਮਨਜੀਤ ਕੌਰ ਤੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਸ਼ਰਮੀਲਾ ਨੂੰ ਸਾਲ 2018 ਦੇ ਸ਼ੁਰੂ ਵਿਚ ਭਾਰਤੀ ਜੂਨੀਅਰ ਟੀਮ ਵਿਚ ਚੁਣਿਆ ਗਿਆ। ਸ਼ਾਨਦਾਰ ਪ੍ਰਦਰਸ਼ਨ ਕਾਰਨ, ਇਕ ਸਾਲ ਬਾਅਦ 2019 ਵਿਚ, ਉਸ ਨੂੰ ਭਾਰਤੀ ਮਹਿਲਾ ਟੀਮ ਵਿਚ ਚੁਣਿਆ ਗਿਆ।
  ਭਾਰਤੀ ਮਹਿਲਾ ਹਾਕੀ ਟੀਮ ਟੋਕੀਉ ਉਲੰਪਿਕਸ ਵਿਚ ਕਾਂਸੀ ਦੇ ਤਮਗ਼ੇ ਦੇ ਪਲੇਅ ਆਫ਼ ਵਿਚ ਬਿ੍ਰਟੇਨ ਤੋਂ ਹਾਰ ਗਈ ਸੀ। ਟੀਮ ਪਹਿਲੀ ਵਾਰ ਉਲੰਪਿਕ ਸੈਮੀ ਫ਼ਾਈਨਲ ਵਿਚ ਪਹੁੰਚਣ ਵਿਚ ਕਾਮਯਾਬ ਰਹੀ। ਭਾਰਤੀ ਮਹਿਲਾ ਟੀਮ ਨੇ ਕੁਆਰਟਰ ਫ਼ਾਈਨਲ ਵਿਚ ਆਸਟਰੇਲੀਆ ਨੂੰ 1-0 ਨਾਲ ਹਰਾਇਆ। ਹਾਲ ਵਿਚ ਹੀ ਚੰਡੀਗੜ੍ਹ ਹਾਕੀ ਨੇ ਅਪਣੇ ਸਿਖਿਆਰਥੀ ਪੰਜ ਖਿਡਾਰੀਆਂ ਨੂੰ ਪੰਜ-ਪੰਜ ਲੱਖ ਰੁਪਏ ਦੇ ਕੇ ਸਨਮਾਨਤ ਕੀਤਾ। ਸ਼ਰਮੀਲਾ ਵੀ ਇਸ ਵਿਚ ਸ਼ਾਮਲ ਸੀ।     (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement