ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂ : ਭਗਵੰਤ ਮਾਨ
Published : Oct 9, 2022, 12:40 am IST
Updated : Oct 9, 2022, 12:40 am IST
SHARE ARTICLE
image
image

ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂ : ਭਗਵੰਤ ਮਾਨ

ਦਾਹੋਦ (ਗੁਜਰਾਤ), 8 ਅਕਤੂਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਮਲ ਭਾਵੇਂ ਚਿੱਕੜ ਵਿਚ ਖਿੜਦਾ ਹੈ ਪਰ ਝਾੜੂ ਗੁਜਰਾਤ ਵਿਚ ਇਸ ਚਿੱਕੜ ਨੂੰ  ਹੂੰਝੇਗਾ ਜਿਸ ਨਾਲ ਸੂਬੇ ਵਿਚੋਂ 'ਕਮਲ ਦੇ ਸਫਾਏ' ਦਾ ਰਾਹ ਪੱਧਰਾ ਹੋ ਜਾਵੇਗਾ | ਇਥੇ ਇਕ ਜਨਤਕ ਰੈਲੀ ਦੌਰਾਨ ਇਕੱਠ ਨੂੰ  ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿਚ ਤਬਦੀਲੀ ਦੀ ਹਵਾ ਵਗ ਰਹੀ ਹੈ | 
ਉਨ੍ਹਾਂ ਕਿਹਾ ਕਿ 27 ਸਾਲਾਂ ਬਾਅਦ ਇਕ ਅਜਿਹਾ ਦਿ੍ਸ਼ ਉਭਰਿਆ ਹੈ, ਜਿਥੇ ਝਾੜੂ (ਆਮ ਆਦਮੀ ਪਾਰਟੀ) ਸੂਬੇ ਵਿਚੋਂ ਕਮਲ (ਭਾਜਪਾ) ਨੂੰ  ਬਾਹਰ ਦਾ ਰਸਤਾ ਦਿਖਾਏਗੀ | ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਪਹਿਲਾਂ ਹੀ ਵੈਂਟੀਲੇਟਰ ਉਤੇ ਹੈ ਅਤੇ ਮੁੱਖ ਮੁਕਾਬਲਾ 'ਆਪ' ਅਤੇ ਭਾਜਪਾ ਵਿਚਾਲੇ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਰੈਲੀਆਂ ਵਿਚ ਭਾਰੀ ਹਾਜ਼ਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕ ਇਸ ਨਿਕੰਮੀ, ਜ਼ਾਲਮ ਅਤੇ ਭਿ੍ਸ਼ਟ ਸਰਕਾਰ ਤੋਂ ਬਦਲਾਅ ਚਾਹੁੰਦੇ ਹਨ | ਭਗਵੰਤ ਮਾਨ ਨੇ ਕਿਹਾ ਕਿ ਉਹ ਝੂਠੇ ਸੁਪਨੇ ਨਹੀਂ ਵੇਚ ਰਹੇ, ਸਗੋਂ ਲੋਕ ਸਿਸਟਮ ਬਦਲਣ ਦਾ ਸਮਰਥਨ ਕਰ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੁਦਰਤੀ ਸਰੋਤਾਂ ਦੀ ਬਹੁਤਾਤ ਹੈ ਪਰ ਅਫ਼ਸੋਸ ਹੈ ਕਿ ਨੇਤਾਵਾਂ ਨੇ ਅਪਣੇ ਭਿ੍ਸ਼ਟ ਕਾਰਿਆਂ ਨਾਲ ਦੇਸ਼ ਨੂੰ  ਬਰਬਾਦ ਕਰ ਦਿਤਾ ਹੈ | ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸੀ, ਇਨ੍ਹਾਂ ਭਿ੍ਸ਼ਟ ਆਗੂਆਂ ਨੂੰ  ਬਾਹਰ ਦਾ ਰਸਤਾ ਦਿਖਾਉਣ ਲਈ ਅੱਗੇ ਆਉਣ | ਪੰਜਾਬ ਵਿਚ ਆਮ ਆਦਮੀ ਸਰਕਾਰ ਦੀਆਂ ਕਈ ਅਹਿਮ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਨੇ ਹਰ ਬਿੱਲ ਉਤੇ ਲੋਕਾਂ ਨੂੰ  600 ਯੂਨਿਟ ਬਿਜਲੀ ਮੁਫ਼ਤ ਮੁਹਈਆ ਕਰਵਾਈ ਹੈ | ਉਨ੍ਹਾਂ ਦਸਿਆ ਕਿ ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ਵਿਚ ਕੁਲ 72.66 ਲੱਖ ਵਿਚੋਂ 50 ਲੱਖ ਘਰਾਂ ਦਾ ਬਿਜਲੀ ਦਾ ਬਿਲ ਜ਼ੀਰੋ ਆਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਕਰੀਆਂ ਵਿੱਚ ਸੋਸਣ ਵਾਲੀ ਠੇਕਾ ਪ੍ਰਣਾਲੀ ਦੇ ਵਿਰੁਧ ਹੈ ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ 36,000 ਤੋਂ ਵੱਧ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ  ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਕਰਵਾਰ ਨੂੰ  ਸੂਬੇ ਦੇ ਕਰੀਬ 9000 ਅਧਿਆਪਕਾਂ ਨੂੰ  ਰੈਗੂਲਰ ਕਰਨ ਲਈ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੱਕੇ ਸਰਕਾਰੀ ਕਰਮਚਾਰੀ, ਲੋਕਾਂ ਨੂੰ  ਵਧੀਆ ਪ੍ਰਸ਼ਾਸਨ ਮੁਹਈਆ ਕਰ ਸਕਣ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ  ਸਮਰਪਿਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਦਾ ਮੁਫਤ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ  ਖੂਨ ਦੀ ਜਾਂਚ ਦੀ ਸਹੂਲਤ ਵੀ ਮੁਫਤ ਦਿੱਤੀ ਜਾਂਦੀ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ  ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਵੱਡੇ ਹਸਪਤਾਲਾਂ 'ਤੇ ਵਾਧੂ ਬੋਝ ਵੀ ਘਟਿਆ ਹੈ |  

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement