Patiala News : ਬਿਨਾਂ ਵਰਦੀ ਤੋਂ ਨਾਜਾਇਜ਼ ਪਾਰਕਿੰਗ ’ਚ ਚਲਾਨ ਕੱਟਣਾ ਪੁਲਿਸ ਨੂੰ ਪਿਆ ਭਾਰੀ, ਪੁੱਠੇ ਪੈਰੀਂ ਪਿਆ ਭੱਜਣਾ

By : BALJINDERK

Published : Oct 9, 2024, 4:35 pm IST
Updated : Oct 9, 2024, 4:35 pm IST
SHARE ARTICLE
 ਡੀਐਸਪੀ ਟਰੈਫਿਕ ਅੱਛਰੂ ਰਾਮ ਜਾਣਕਾਰੀ ਦਿੰਦੇ ਹੋਏ
ਡੀਐਸਪੀ ਟਰੈਫਿਕ ਅੱਛਰੂ ਰਾਮ ਜਾਣਕਾਰੀ ਦਿੰਦੇ ਹੋਏ

Patiala News : ਦੋਵੇਂ ਪੁਲਿਸ ਮੁਲਾਜ਼ਮ ਪੁੱਠੇ ਪੈਰੀਂ ਗੱਡੀ ’ਚ ਬੈਠ ਕੇ ਭੱਜਦੇ ਹੋਏ ਨਜ਼ਰ ਆਏ

Patiala News : ਪਟਿਆਲਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਿਨਾਂ ਵਰਦੀ ਪਾਏ ਟਰੈਫਿਕ ਪੁਲਿਸ ਦੇ ਮੁਲਾਜ਼ਮ ਸੜਕ ਦੇ ਉੱਪਰ ਨਾਜਾਇਜ਼ ਜਗ੍ਹਾ ਦੇ ਉੱਪਰ ਆਪਣੀ ਗੱਡੀ ਖੜੀ ਕਰਕੇ ਲੋਕਾਂ ਦੇ ਚਲਾਨ ਕੱਟਦੇ ਹੋਏ ਨਜ਼ਰ ਆ ਰਹੇ ਹਨ, ਪਰ ਵਿਵਾਦ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਇੱਕ ਵਿਅਕਤੀ ਇਹਨਾਂ ਬਿਨਾਂ ਵਰਦੀ ਤੋ ਚਲਾਨ ਕੱਟ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਵਾਲ ਜਵਾਬ ਕਰਦਾ ਹੈ। ਉਸ ਵਿਅਕਤੀ ਦੇ ਸਵਾਲ ਸੁਣਦਿਆਂ ਸਾਰ ਹੀ ਇਹ ਦੋਵੇਂ ਪੁਲਿਸ ਮੁਲਾਜ਼ਮ ਪੁੱਠੇ ਪੈਰੀਂ ਗੱਡੀ ਵਿਚ ਬੈਠ ਕੇ ਭੱਜਦੇ ਹੋਏ ਨਜ਼ਰ ਆਏ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।  

ਵੀਡੀਓ ਬਣਾਉਣ ਵਾਲਾ ਵਿਅਕਤੀ ਆਖ ਰਿਹਾ ਹੈ ਕਿ ਸਾਬ ਬਹਾਦਰ ਤੁਸੀਂ ਮੇਰੀ ਗੱਡੀ ਦਾ ਚਲਾਨ ਕੱਟਿਆ ਹੈ ਪਰ ਤੁਸੀਂ ਆਪਣੀ ਗੱਡੀ ਨੂੰ ਗਲਤ ਪਾਰਕਿੰਗ ਦੇ ਵਿੱਚ ਲਗਾ ਕੇ ਸੜਕ ਵਿਚਾਲੇ ਲੋਕਾਂ ਦੇ ਚਲਾਨ ਕੱਟ ਰਹੇ ਹੋ ਤੁਸੀਂ ਆਪਣੀ ਗੱਡੀ ਦਾ ਚਲਾਨ ਕਿਉਂ ਨਹੀਂ ਕੱਟ ਰਹੇ। ਤੁਹਾਡੀ ਗੱਡੀ ਦੇ ਕਾਗਜ਼ ਕਿੱਥੇ ਹਨ ਅਤੇ ਕੀ ਇਸਦੀ ਇਨਸੋਰੈਂਸ ਤੁਸੀਂ ਕਰਵਾਈ ਹੋਈ ਹੈ। ਉਸਤੋਂ ਬਾਅਦ ਵੀਡੀਓ ’ਚ ਇਹ ਬਿਨਾਂ ਵਰਦੀ ਪੁਲਿਸ ਮੁਲਜ਼ਮ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਇਸ ਮੌਕੇ ਡੀਐਸਪੀ ਟਰੈਫਿਕ ਅੱਛਰੂ ਰਾਮ ਨੇ ਦੱਸਿਆ ਕਿ ਪਟਿਆਲੇ ਅਮਰ ਹਸਪਤਾਲ ਦੇ ਸਾਹਮਣੇ ਕਾਰਾਂ ਦੀ ਗਲਤ ਪਾਰਕਿੰਗ ਹੋਈ ਸੀ, ਕੰਟਰੋਲ ਰੂਮ ਤੋਂ ਸਾਨੂੰ ਕਾਲ ਆਈ ਸੀ, ਕਿ ਕੋਈ ਐਬੂਲੈਂਸ ਜਾਮ ਵਿਚ ਫਸੀ ਹੋਈ ਹੈ। ਜਿਸ ’ਤੇ ਕਾਰਵਾਈ ਕਰਦਿਆਂ ਸਾਡਾ ਏਐਸਆਈ ਤਰਸੇਮ ਸਿੰਘ ਉਹ ਮੌਕੇ ’ਤੇ ਹਾਜ਼ਰ ਸੀ, ਜੋ ਸਿਵਲ ਕੱਪੜਿਆਂ ਵਿਚ ਸੀ।  

ਐਬੂਲੈਂਸ ਕੱਢਣੀ ਜ਼ਰੂਰੀ ਸੀ ਕਿਉਂਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਉਸ ਨੂੰ ਤੁਰੰਤ ਬਿਨ੍ਹਾਂ ਵਰਦੀ ਤੋਂ ਕਰੇਨ ਲੈ ਕੇ ਭੇਜਿਆ ਗਿਆ ਸੀ । ਉਸ ਨੇ ਕਰੇਨ ਨਾਲ ਗੱਡੀਆਂ ਚੁੱਕ ਕੱਢਵਾਇਆ ਸੀ। ਤਰਸੇਮ ਸਿੰਘ ਨੇ ਆਪਣੀ ਡਿਊਟੀ ਨਿਭਾਈ ਹੈ।

(For more news apart from It was heavy for the police to cut the challan in illegal parking without uniform News in Punjabi, stay tuned to Rozana Spokesman)

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement