
Jalalabad News : ਸਰਪੰਚੀ ਦੀ ਚੋਣਾਂ ’ਚ ਦੇਸੀ ਦਾਰੂ ਦੀ ਸਪਲਾਈ ਲਈ ਕੀਤੀ ਜਾ ਰਹੀ ਹੋਲਸੇਲ
Jalalabad News : ਜਲਾਲਾਬਾਦ ਦੇ ਪਿੰਡ ਮਹਾਲਮ ਵਿਖੇ ਸਰਪੰਚੀ ਦੀ ਚੋਣਾਂ ’ਚ ਦੇਸੀ ਦਾਰੂ ਦੀ ਸਪਲਾਈ ਲਈ ਹੋਲਸੇਲ ’ਚ ਕੀਤੀ ਜਾ ਰਹੀ ਸੀ। ਪੁਲਿਸ ਅਤੇ ਐਕਸਾਈਜ਼ ਵੀ ਵਿਭਾਗ ਨੇ ਰੇਡ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਉੱਚ ਅਫ਼ਸਰਾਂ ਦੀ ਹਦਾਇਤਾਂ ਅਨੁਸਾਰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ’ਤੇ ਆਪਰੇਸ਼ਨ ਕਾਸੋ ਚਲਾਇਆ ਗਿਆ। ਇਸੇ ਦੇ ਤਹਿਤ ਜਲਾਲਾਬਾਦ ਦੇ ਪਿੰਡ ਮਹਾਲਮ ਵਿਖੇ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ। ਇਸ ਰੇਡ ਵਿਚ 100 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਿਲ ਸਨ।
ਇਸੇ ਦੌਰਾਨ ਕਾਰਵਾਈ ਕਰਦੇ ਹੋਏ ਦੋ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀਆਂ ਦਾ ਸਮਾਨ ਲਾਹਨ ਅਤੇ ਦੇਸੀ ਦਾਰੂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਤਕਰੀਬਨ 1200 ਲੀਟਰ ਲਾਹਨ 18 ਬੋਤਲਾਂ ਦੇਸੀ ਸ਼ਰਾਬ ਤਿੰਨ ਭੱਠੀਆਂ ਦਾ ਸਮਾਨ ਬਰਾਮਦ ਹੋਇਆ ਅਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ।
1
ਪੁਲਿਸ ਦੇ ਵੱਲੋਂ ਇਸ ਸਬੰਧ ਦੇ ਵਿੱਚ ਥਾਣਾ ਵੈਰੂ ਕਾ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਪੁਲਿਸ ਦਾ ਕਹਿਣਾ ਕਿ ਆਰੋਪੀਆਂ ਨੂੰ ਕਾਬੂ ਕਰ ਜੇਲ੍ਹ ਭੇਜਿਆ ਜਾਵੇਗਾ ਅਤੇ ਅੱਗੇ ਤੋਂ ਇਹੋ ਜਿਹਾ ਨਾ ਕਰਨ ਦੇ ਲਈ ਵਰਜਿਆ ਜਾਏਗਾ।
(For more news apart from Police and Excise Department also raided the wholesale supply of country liquor in Sarpanchi elections News in Punjabi, stay tuned to Rozana Spokesman)