
ਬਾਇਡਨ ਨੇ ਅਮਰੀਕਾ ਨੂੰ ਇਕਜੁੱਟ ਕਰਨ ਦਾ ਲਿਆ ਸੰਕਲਪ
ਕਿਹਾ, ਅਮਰੀਕਾ 'ਚ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ
ਵਾਸ਼ਿੰਗਟਨ, 8 ਨਵੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਸਨਿਚਰਵਾਰ ਰਾਤ ਨੂੰ ਜਿੱਤ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਹ ਭੱਜ ਕੇ ਸਟੇਜ 'ਤੇ ਆਏ। ਬਾਈਡੇਨ ਨੇ ਰਾਸ਼ਟਰਪਤੀ ਹੋਣ ਦੇ ਨਾਤੇ ਦੇਸ਼ ਨੂੰ ਵੰਡਣ ਦੀ ਬਜਾਏ ਇਕਜੁੱਟ ਕਰਨ ਦਾ ਸੰਕਲਪ ਲਿਆ ਅਤੇ ਕਿਹਾ ਕਿ ਹੁਣ 'ਅਮਰੀਕਾ 'ਚ ਜ਼ਖ਼ਮਾਂ ਨੂੰ ਭਰਣ ਦਾ ਸਮਾਂ' ਆ ਗਿਆ ਹੈ। ਬਿਡੇਨ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਹੋਣਗੇ। ਦਰਅਸਲ, ਬਿਡੇਨ 48 ਸਾਲ ਪਹਿਲਾਂ ਪਹਿਲੀ ਵਾਰ ਸੀਨੇਟਰ ਚੁਣੇ ਗਏ ਸਨ।
ਦੇਸ਼ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਸਪੱਸ਼ਟ ਆਦੇਸ਼ ਦਿਤਾ ਹੈ । 7.4 ਲੋਕਾਂ ਨੇ ਰੀਕਾਰਡ ਵੋਟਾਂ ਪਾਈਆਂ । ਇਹ ਅਮਰੀਕਾ ਦੀ ਨੈਤਿਕ ਜਿੱਤ ਹੈ। ਮਾਰਟਿਨ ਲੂਥਰ ਕਿੰਗ ਨੇ ਵੀ ਇਹੀ ਕਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਦੇਸ਼ ਨੂੰ ਰਾਸ਼ਟਰਪਤੀ ਵਜੋਂ ਵੰਡਣ ਦੀ ਥਾਂ ਇਕਜੁੱਟ ਕਰਾਂਗਾ। ਪਰਵਾਰ ਅਤੇ ਪਤਨੀ ਦਾ ਇਸ ਸੰਘਰਸ਼ 'ਚ ਸਮਰਥਨ ਕਰਨ ਲਈ ਧਨਵਾਦ। ਇਸ ਤੋਂ ਇਲਾਵਾ ਟਰੰਪ ਅਤੇ ਉਸਦੇ ਸਮਰਥਕਾਂ ਨੂੰ ਬਾਇਡਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਟਰੰਪ ਨੂੰ ਵੋਟ ਪਾਉਣ ਵਾਲੇ ਲੋਕ ਅੱਜ ਨਿਰਾਸ਼ ਹੋਣਗੇ। ਮੈਂ ਵੀ ਬਹੁਤ ਵਾਰ ਹਾਰਿਆ ਹਾਂ, ਇਹ ਲੋਕਤੰਤਰ ਦੀ ਸੁੰਦਰਤਾ ਹੈ ਕਿ ਹਰ ਇਕ ਨੂੰ ਇਸ 'ਚ ਮੌਕਾ ਮਿਲਦਾ ਹੈ। ਆਓ ਨਫ਼ਰਤ ਖ਼ਤਮ ਕਰੀਏ। ਇਕ ਦੂਜੇ ਦੀ ਗੱਲ ਸੁਣੀਏ ਅਤੇ ਅੱਗੇ ਵਧੀਏ। ਵਿਰੋਧੀਆਂ ਨੂੰ ਦੁਸ਼ਮਣ ਸਮਝਣਾ ਬੰਦ ਕਰੋ ਕਿਉਂਕਿ ਅਸੀਂ ਸਾਰੇ ਅਮਰੀਕੀ ਹਾਂ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਹਰ ਚੀਜ਼ ਦਾ ਇਕ ਸਮਾਂ ਹੁੰਦਾ ਹੈ। ਹੁਣ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਆ ਗਿਆ ਹੈ। ਸਭ ਤੋਂ ਪਹਿਲਾਂ ਕੋਵਿਡ-19 ਨੂੰ ਕੰਟਰੋਲ ਕਰਨਾ ਹੈ, ਫਿਰ ਆਰਥਿਕਤਾ ਅਤੇ ਦੇਸ਼ ਨੂੰ ਰਾਹ 'ਤੇ ਲਿਆਉਣਾ ਹੈ।
ਬਾਇਡਨ ਨੇ ਅਮਰੀਕਾ ਦੀ ਅਨੇਕਤਾ 'ਚ ਏਕਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ''ਮੈਨੂੰ ਮਾਣ ਹੈ ਕਿ ਅਸੀਂ ਦੁਨੀਆ ਦੇ ਸੱਭ ਤੋਂ ਪੁਰਾਣੇ ਲੋਕਤੰਤਰ 'ਚ ਵਿਭਿੰਨਤਾ ਵੇਖੀ ਹੈ। ਉਸ ਦੇ ਬਲ 'ਤੇ ਜੀਓ। ਸਾਰਿਆਂ ਨੂੰ ਨਾਲ ਲੈ ਕੇ ਆਓ। (ਪੀਟੀਆਈ)