
ਦੋ ਵਾਰ ਮੋਦੀ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿਚੋਂ ਸਿੱਖ ਰੈਜੀਮੈਂਟ ਨੂੰ ਬਾਹਰ ਰਖਿਆ
ਨਵੀਂ ਦਿੱਲੀ: ਮਿਤੀ 28.09.2020 ਦੇ ਰੋਜ਼ਾਨਾ ਸਪੋਕਸਮੈਨ ਵਿਚ ਮਦਨ ਮੋਹਨ ਮਿੱਤਲ (ਕੱਟੜ ਜਨਸੰਘੀ ਤੇ ਆਰ.ਐਸ.ਐਸ) ਬੀ.ਜੇ.ਪੀ. ਨੇਤਾ ਦਾ ਬਿਆਨ ਪੜ੍ਹਨ ਨੂੰ ਮਿਲਿਆ ਜਿਸ ਅਨੁਸਾਰ, ਸੁਖਬੀਰ ਨੇ ਗਠਜੋੜ ਤੋੜ ਕੇ ਬਚਕਾਨਾ ਹਰਕਤ ਕੀਤੀ ਹੈ। 12 ਫ਼ਰਵਰੀ ਦੇ ਦਿਨ 1997 ਵਿਚ ਬਾਦਲ 75 ਸੀਟਾਂ ਜਿੱਤ ਕੇ ਮੁੱਖ ਮੰਤਰੀ ਬਣਿਆ। ਮਿੱਤਲ ਨੂੰ ਭਾਈਵਾਲੀ ਕਰ ਕੇ ਵਜ਼ੀਰ ਬਣਾਇਆ ਗਿਆ ਤੇ ਨਾਲ ਹੀ ਟੰਡਨ ਨੂੰ ਵੀ ਪਰ ਇਹ ਸੱਭ ਕੁੱਝ ਜਨਸੰਘੀ ਭੁੱਲ ਗਏ। ਜੇ ਬਾਦਲ ਇਸ ਨੂੰ ਮਲਾਈ ਵਾਲਾ ਮਹਿਕਮਾ ਨਾ ਦੇਂਦਾ ਤਾਂ ਵੀ ਬਾਦਲ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਸੀ।
Sukhbir Badal
ਪੰਜਾਬ ਵਿਚ ਜਨਸੰਘੀਆਂ ਨੇ ਸਿੱਖ ਕੌਮ ਦਾ ਅਤੇ ਸਿੱਖੀ ਦਾ ਘਾਣ ਹੀ ਕੀਤਾ ਹੈ। ਪੰਜਾਬ ਦੀਆਂ ਤੇ ਸਿੱਖ ਕੌਮ ਦੀਆਂ ਧਾਰਮਕ (ਹੱਕੀ ਮੰਗਾਂ) ਵਿਚੋਂ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ। ਪੰਜਾਬ ਨੂੰ ਅਪਣੀ ਰਾਜਧਾਨੀ ਨਹੀਂ ਦਿਤੀ ਮੋਦੀ ਸਰਕਾਰ ਨੇ, ਹਾਈ ਕੋਰਟ ਵੀ ਨਹੀਂ, ਧਾਰਾ (25) ਬੀ ਵਿਚ ਸੋਧ ਨਹੀਂ, ਕਰਤਾਰਪੁਰ ਦਾ ਰਸਤਾ ਫਿਰ ਬੰਦ ਕਰ ਦਿਤਾ ਹੈ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ, ਗਿਆਨ ਗੋਦੜੀ ਦੀ ਵਾਪਸੀ ਨਹੀਂ, ਹੁਣ ਤੇ ਮੰਗੂ ਮੱਠ ਵੀ ਢਹਿ ਢੇਰੀ ਕਰ ਦਿਤਾ ਗਿਆ ਹੈ। ਸ਼ਰਮ ਕਰੋ ਜਨਸੰਘੀਉ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਿੱਖ ਬੰਦੀਆਂ ਦੀ ਰਿਹਾਈ ਨਹੀਂ ਕੀਤੀ, ਐਸ.ਵਾਈ.ਐਲ ਰਾਹੀਂ ਪੰਜਾਬ ਦਾ ਪਾਣੀ ਜ਼ਬਰਦਸਤੀ ਹਰਿਆਣੇ ਨੂੰ ਦੇਣਾ, ਪੂਰੇ ਭਾਰਤ ਵਿਚ ਕਿਸੇ ਵੀ ਇਕ ਸਟੇਟ ਵਿਚ ਇਕ ਵੀ ਸਿੱਖ ਗਵਰਨਰ ਨਹੀਂ।
Darbar Sahib
ਦੋ ਵਾਰ ਮੋਦੀ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿਚੋਂ ਸਿੱਖ ਰੈਜੀਮੈਂਟ ਨੂੰ ਬਾਹਰ ਰਖਿਆ। ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਸਾਮਾਨ ਵਾਪਸ ਨਾ ਦੇਣਾ, 84 ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ, ਝੂਠੇ ਪੁਲਿਸ ਮੁਕਾਬਲਿਆਂ ਵਾਲੇ ਕਿਸੇ ਵੀ ਪੁਲਸੀਏ ਨੂੰ ਸਜ਼ਾਵਾਂ ਨਹੀਂ, ਉਲਟਾ ਤਰੱਕੀਆਂ ਦਿਤੀਆਂ ਗਈਆਂ। ਜੂਨ 1984 ਸਾਕਾ ਨੀਲਾ ਤਾਰਾ ਵਿਚ ਭਾਗ ਲੈਣ ਵਾਲੇ ਫ਼ੌਜੀਆਂ ਦੀਆਂ ਆਰਤੀਆਂ, ਅੰਮ੍ਰਿਤਸਰ ਦੇ ਹਿੰਦੂਆਂ (ਜਨਸੰਘੀਆਂ) ਨੇ ਖ਼ੁਸ਼ੀਆਂ ਮਨਾਈਆਂ। ਅੰ੍ਿਰਮਤਸਰ ਦੀ ਐਮ.ਪੀ. ਵਾਲੀ ਸੀਟ ਤੇ ਭਾਜਪਾ ਨੇ ਜਬਰਦਸਤੀ ਕਬਜ਼ਾ ਕੀਤਾ ਹੋਇਆ ਹੈ। ਇਹ ਇਕ ਪੰਥਕ ਸੀਟ ਹੈ ਜਿਸ ਤੇ ਜਨਸੰਘੀ ਅਪਣਾ ਉਮੀਦਵਾਰ ਖੜਾ ਕਰਦੇ ਹਨ। ਤਿੰਨ ਸਟੇਟਾਂ ਵਿਚ ਪੰਜਾਬੀ ਭਾਸ਼ਾ ਤੇ ਪਾਬੰਦੀ- ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ।
Narendra Modi
ਲੰਗੜਾ ਪੰਜਾਬੀ ਸੂਬਾ ਬਣਾਇਆ, ਜਾਣ ਬੁੱਝ ਕੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚੋਂ ਬਾਹਰ ਕੱਢ ਦਿਤੇ, ਪੰਜਾਬ ਦੀ ਤਾਕਤ ਨੂੰ ਘਟਾ ਕੇ ਹਰਿਆਣਾ ਤੇ ਹਿਮਾਚਲ ਨਾਂ ਦੀਆਂ ਦੋ ਨਵੀਆਂ ਸਟੇਟਾਂ ਬਣਵਾਈਆਂ। ਪੰਜਾਬ ਵਿਚ ਕਿਸੇ ਵੀ ਸੜਕ ਦਾ ਨਾਂ ਸ਼ਹੀਦਾਂ ਦੇ ਨਾਂ ਤੇ ਨਹੀਂ ਰਖਿਆ। ਦਿੱਲੀ ਵਿਚ ਇੰਦਰ ਲੋਕ ਵਾਲੀ ਸੜਕ ਦਾ ਨਾਂ ਜਾਣਬੁੱਝ ਕੇ ਵੀਰ ਬੰਦਾ ਬੈਰਾਗੀ ਰਖਿਆ। ਠੀਕ ਨਹੀਂ ਕਰਦੇ ਜਨਸੰਘੀ, ਜਨਸੰਘੀਆਂ ਦੇ ਮਨ ਸਾਫ਼ ਨਹੀਂ ਹਨ। ਇਹ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਹਨ।
ਜੋਗਿੰਦਰਪਾਲ ਸਿੰਘ, ਦਿੱਲੀ। ਸੰਪਰਕ : 88005-49311