
ਅਮਰੀਕਾ ਵਿਚ ਭਾਰਤੀਆਂ ਦੇ ਚਿਹਰਿਆਂ 'ਤੇ ਆਈਆਂ ਰੌਣਕਾਂ
ਬਾਈਡੇਨ ਪੰਜ ਲੱਖ ਭਾਰਤੀਆਂ ਨੂੰ ਦੇਣਗੇ ਨਾਗਰਿਕਤਾ
ਵਾਸ਼ਿੰਗਟਨ, 8 ਨਵੰਬਰ: ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਵਾਲੇ ਜੋਅ ਬਾਈਡੇਨ ਇਕ ਕਰੋੜ ਤੋਂ ਜ਼ਿਆਦਾ ਪ੍ਰਵਾਸੀ ਲੋਕਾਂ ਨੂੰ ਅਮਰੀਕੀ ਦੀ ਨਾਗਰਿਕਤਾ ਦੇਣਗੇ। ਬਾਈਡੇਨ ਜਿਹੜੇ 1.1 ਕਰੋੜ ਪ੍ਰਵਾਸੀ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਦਿਸ਼ਾ ਵਿਚ ਇਕ ਰੋਡਮੈਪ ਤਿਆਰ ਕਰਨ ਲਈ ਕੰਮ ਕਰਨਗੇ, ਉਨ੍ਹਾਂ ਵਿਚ ਪੰਜ ਲੱਖ ਭਾਰਤੀ ਵੀ ਹਨ।
ਜੋਅ ਬਾਈੇਡੇਨ ਦੀ ਚੋਣ ਮੁਹਿੰਮ ਦੇ ਦਸਤਾਵੇਜ਼ ਵਿਚ ਕਿਹਾ ਗਿਆ ਹੈ, 'ਬਾਈਡੇਨ ਇਮੀਗ੍ਰੇਸ਼ਨ ਸੁਧਾਰ ਬਾਰੇ ਕਾਨੂੰਨ ਪਾਸ ਕਰਨ ਲਈ ਤੁਰਤ ਸੰਸਦ ਨਾਲ ਕੰਮ ਕਰਨਾ ਸ਼ੁਰੂ ਕਰੇਗਾ।' ਇਸ ਤਹਿਤ 1.1 ਕਰੋੜ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਇਕ ਰੋਡ ਮੈਪ ਤਿਆਰ ਕੀਤਾ ਜਾਵੇਗਾ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ, ਇਨ੍ਹਾਂ ਵਿਚ ਭਾਰਤ ਤੋਂ ਪੰਜ ਲੱਖ ਤੋਂ ਵੱਧ ਪ੍ਰਵਾਸੀ ਸ਼ਾਮਲ ਹਨ। ਸੰਭਾਵਨਾ ਹੈ ਕਿ ਬਾਈਡਨ ਪ੍ਰਸ਼ਾਸਨ ਪਰਵਾਰ-ਆਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਸਮਰਥਨ ਕਰੇਗਾ ਅਤੇ ਪਵਾਰਕ ਏਕੀਕਰਣ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮੁਢਲੇ ਸਿਧਾਂਤ ਵਜੋਂ ਬਚਾਏਗਾ। ਰੋਡਮੈਪ ਜੋ ਤਿਆਰ ਕੀਤਾ ਜਾਵੇਗਾ, ਵਿਚ ਪਵਾਰਕ ਵੀਜ਼ਾ ਬੈਕਲਾਗ ਨੂੰ ਘਟਾਉਣਾ ਵੀ ਸ਼ਾਮਲ ਹੈ। ਇਸ ਨਾਲ, ਬਾਈਡੇਨ ਦਾ ਨਵਾਂ ਪ੍ਰਸ਼ਾਸਨ 95,000 'ਤੇ ਹਰ ਸਾਲ ਅਮਰੀਕਾ ਆਉਣ
ਵਾਲੇ ਸ਼ਰਨਾਰਥੀਆਂ ਦੀ ਨਿਸ਼ਚਤ ਘੱਟ ਗਿimageਣਤੀ 'ਤੇ ਸੰਸਦ ਦੇ ਨਾਲ ਵੀ ਕੰਮ ਕਰੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਈਡੇਨ ਇਸ ਗਿਣਤੀ ਨੂੰ ਵਧਾ ਕੇ 1.25 ਲੱਖ ਕਰਨ ਦੀ ਯੋਜਨਾ 'ਤੇ ਕੰਮ ਕਰਨਗੇ। ਇਸ ਨਾਲ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਨਾਗਰਿਕਤਾ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।