ਸਕਾਟਲੈਂਡ ਦੀਆਂ ਸੜਕਾਂ ਉੁਤੇ ਕਿਸਾਨਾਂ ਦੇ ਹੱਕ ’ਚ ਗੂੰਜੇ ਨਾਹਰੇ
Published : Nov 9, 2021, 12:07 am IST
Updated : Nov 9, 2021, 12:07 am IST
SHARE ARTICLE
image
image

ਸਕਾਟਲੈਂਡ ਦੀਆਂ ਸੜਕਾਂ ਉੁਤੇ ਕਿਸਾਨਾਂ ਦੇ ਹੱਕ ’ਚ ਗੂੰਜੇ ਨਾਹਰੇ

ਗੋਰਿਆਂ ਦੀ ਧਰਤੀ ’ਤੇ ਖੇਤੀ ਕਾਨੂੰਨਾਂ ਵਿਰੁਧ 

ਗਲਾਸਗੋ, 8 ਨਵੰਬਰ: ਸਕਾਟਲੈਂਡ ਦੇ ਮੁੱਖ ਸ਼ਹਿਰ ਗਲਾਸਗੋ ਦੀਆਂ ਸੜਕਾਂ ’ਤੇ ਇਕ ਵਾਰ ਫਿਰ ਕਿਸਾਨਾਂ ਦੇ ਹੱਕ ਵਿਚ ਨਾਹਰੇ ਗੂੰਜੇ, ਜਿਥੇ ਭਾਰਤੀ ਮੂਲ ਦੇ ਲੋਕਾਂ ਸਮੇਤ ਗੋਰਿਆਂ ਨੇ ਵੀ ‘ਨੋ ਫ਼ਾਰਮਰ ਨੋ ਫ਼ੂਡ’ ਦੇ ਨਾਹਰੇ ਲਗਾਏ। ਦਰਅਸਲ ਸਕਾਟਲੈਂਡ ਚ ਖੇਤੀ ਕਾਨੂੰਨਾਂ ਵਿਰੁਧ ਵੱਡਾ ਪ੍ਰਦਰਸ਼ਨ ਹੋਇਆ ਜਿਸ ਵਿਚ ਵੱਧ ਚੜ੍ਹ ਕੇ ਲੋਕਾਂ ਨੇ ਭਾਰਤ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਗਲਾਸਗੋ ’ਚ ਜਲਵਾਯੂ ਸਬੰਧੀ 26 ਕਾਨਫ਼ਰੰਸ ਚਲ ਰਹੀ ਹੈ, ਜਿਥੇ ਦੁਨੀਆਂ ਭਰ ਦੇ ਲੀਡਰ ਵਾਤਾਵਰਣ ਨੂੰ ਬਚਾਉਣ ਲਈ ਲੰਮੇ ਲੰਮੇ ਭਾਸਣ ਦੇ ਰਹੇ ਹਨ। ਉਥੇ ਹੀ ਦੂਜੇ ਪਾਸੇ ਜਾਗਦੀਆਂ ਜਮੀਰਾਂ ਵਾਲੇ ਹਜ਼ਾਰਾਂ ਲੋਕਾਂ ਨੇ ਗਲਾਸਗੋ ਦੀਆਂ ਸੜਕਾਂ ’ਤੇ ਨਿਕਲੇ ਕੇ ਨੇਤਾਵਾਂ ਨੂੰ ਲਾਹਨਤਾਂ ਪਾਈਆਂ। ਇਸ ਵਿਸ਼ਾਲ ਮਾਰਚ ਵਿਚ ਵਿਸ਼ਵ ਭਰ ਤੋਂ 100 ਤੋਂ ਵੱਧ ਜਥੇਬੰਦੀਆਂ ਸ਼ਾਮਲ ਹੋਈਆਂ, ਜਿਨ੍ਹਾਂ ਦੇ 60, 000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਰੈਲੀ ਵਿਚ ਮੁੱਦਿਆਂ ਮੁਤਾਬਕ ਵੱਖ ਵੱਖ ਬਲਾਕ ਬਣਾਏ ਗਏ ਸਨ ਜਿਸ ਤਹਿਤ ‘ਕਿਸਾਨ ਮੋਰਚਾ ਸਪੋਰਟ ਗਰੁਪ ਸਕਾਟਲੈਂਡ’ ਨੂੰ ਫ਼ਾਰਮਰਜ਼ ਐਂਡ ਲੈਂਡ ਵਰਕਰਜ਼ ਬਲਾਕ ਵਿਚ ਖ਼ਾਸ ਸਥਾਨ ਮਿਲਿਆ। ਪ੍ਰਦਰਸ਼ਨ ਦੌਰਾਨ ਸਕਾਟਲੈਂਡ ਦੇ ਪੰਜਾਬੀ ਢੋਲ ਅਤੇ ਕਿਸਾਨ ਅੰਦੋਲਨ ਦੇ ਬੈਨਰਾਂ ਨਾਲ ਸ਼ਾਮਲ ਹੋਏ। ਢੋਲ ਦੇ ਨਾਲ ਕਿਸਾਨ ਅੰਦੋਲਨ ਨੂੰ ਸਮਰਥਨ ਵਾਲੇ ਬੈਨਰਾਂ, ਨਾਹਰਿਆਂ, ਜੈਕਾਰਿਆਂ, ਕਿਸਾਨੀ ਜਾਗੋ ਅਤੇ ਹੱਲਾ ਬੋਲ ਗੀਤ ਨੇ ਜਿਥੇ ਆਸਮਾਨ ਗੂੰਜਣ ਲਾਇਆ ਤਾਂ ਉੱਥੇ ਹੀ ਸੰਸਾਰ ਭਰ ਦੇ ਮੀਡੀਆ ਅਤੇ ਸਥਾਨਕ ਲੋਕਾਂ ਦਾ ਧਿਆਨ ਵੀ ਖਿੱਚਿਆ। 
ਪ੍ਰਦਰਸ਼ਨਕਾਰੀਆਂ ਨੇ ਭਾਰਤ ਚ ਚਲ ਰਹੇ ਕਿਸਾਨ ਅੰਦੋਲਨ, ਮੋਦੀ ਸਰਕਾਰ ਅਤੇ ਕਾਰਪੋਰੇਟ ਕੰਪਨੀਆਂ ਵਲੋਂ ਜਲ, ਜੰਗਲ ਅਤੇ ਜ਼ਮੀਨ ਦੇ ਉਜਾੜੇ ਕਰਦੀਆਂ ਨੀਤੀਆਂ ਦੇ ਪਰਦੇਫ਼ਾਸ਼ ਕੀਤੇ। 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement