
ਪਰਾਲੀ 'ਚ ਲੁਕੇ ਕੇ ਰੱਖੇ ਸਨ ਤਿੰਨੋਂ ਪੈਕੇਟ
ਗੁਰਦਾਸਪੁਰ: ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀ 89 ਬਟਾਲੀਅਨ ਦੇ ਜਵਾਨਾਂ ਨੇ ਅੱਜ ਦੁਪਹਿਰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਡਿਊਟੀ ਤੇ ਤਾਇਨਾਤ ਜਵਾਨਾਂ ਨੇ ਚੰਦੂ ਵਡਾਲਾ ਬੀ. ਓ. ਪੀ. ਕੋਲੋਂ 15 ਕਰੋੜ ਰੁਪਏ ਕੀਮਤ ਦੀ 3 ਕਿੱਲੋ ਹੈਰੋਇਨ ਫੜ੍ਹੀ। ਸੀਮਾ ਸੁਰੱਖਿਆ ਬਲ ਸੈਕਟਰ ਗੁਰਦਾਸਪੁਰ ਦੇ ਡੀ. ਆਈ. ਜੀ ਪ੍ਰਭਾਕਰ ਜੋਸ਼ੀ ਨੇ ਇਸ ਸਬੰਧੀ ਦੱਸਿਆ ਕਿ ਇਸ ਇਲਾਕੇ 'ਚ ਤਾਇਨਾਤ 89 ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸੀ।
ਉਨ੍ਹਾਂ ਨੂੰ ਚੰਦੂ ਵਡਾਲਾ ਬੀ. ਓ. ਪੀ. ਤੋਂ ਕੁੱਝ ਦੂਰੀ ’ਤੇ ਖੇਤਾਂ ’ਚ ਪਏ ਤਿੰਨ ਪੈਕੇਟ ਮਿਲੇ। ਡੀ. ਆਈ. ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਨੇ ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਜਾਂਚ ਕਰਨ 'ਤੇ ਬਰਾਮਦ ਪੈਕੇਟਾਂ ਵਿਚੋਂ 3 ਕਿੱਲੋਂ ਹੈਰੋਇਨ ਪਾਈ ਗਈ। ਉਨ੍ਹਾਂ ਦੱਸਿਆ ਕਿ ਸਰਚ ਮੁਹਿੰਮ ਜਾਰੀ ਹੈ।