ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਹੋਰ ਜ਼ਿਆਦਾ ਸੁਧਾਰ ਲਿਆਉਣ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ

By : GAGANDEEP

Published : Nov 9, 2022, 8:32 pm IST
Updated : Nov 9, 2022, 8:46 pm IST
SHARE ARTICLE
CM Bhagwant Mann
CM Bhagwant Mann

ਪੰਜਾਬ ਦੇ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ 23 ਕਰੋੜ

 

ਚੰਡੀਗੜ੍ਹ:  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਲਗਭਗ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਵਿਚੋ ਵਾਧੂ ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਦੀ ਨਵੀਂ ਗ੍ਰਾਂਟ ਜਾਰੀ ਕੀਤੀ ਗਈ ਹੈ ਜਦਕਿ ਪਹਿਲਾਂ ਚਲ ਰਹੇ ਕਾਰਜਾਂ ਨੂੰ ਵੀ ਜਾਰੀ ਰੱਖਣ ਲਈ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਵਾਧੂ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਾਲੂ ਸਾਲ ਦੌਰਾਨ  ਵਾਧੂ ਕਮਰਿਆਂ ਦੀ ਉਸਾਰੀ, ਲੜਕੇ ਅਤੇ ਲੜਕੀਆਂ ਦੇ ਪਖਾਨਿਆਂ ਅਤੇ ਸਕੂਲ ਦੀ ਮੇਜਰ ਰਿਪੇਅਰ ਲਈ 12 ਕਰੋੜ 65 ਲੱਖ 25 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿਚੋ ਜ਼ਿਲਾ ਅੰਮਿ੍ਰਤਸਰ ਨੂੰ 81,81,400 ਰੁਪਏ, ਬਰਨਾਲਾ ਨੂੰ 44,09,500 ਰੁਪਏ, ਬਠਿੰਡਾ ਨੂੰ 30,18,000 ਰੁਪਏ, ਫਰੀਦਕੋਟ ਨੂੰ 24,68,000 ਫਤਿਹਗੜ ਸਾਹਿਬ ਨੂੰ 8,44,000 ਰੁਪਏ, ਫ਼ਾਜ਼ਿਲਕਾ ਨੂੰ 1,35,21,700 ਰੁਪਏ, ਫ਼ਿਰੋਜ਼ਪੁਰ ਨੂੰ 1,21,14,300 ਰੁਪਏ, ਗੁਰਦਾਸਪੁਰ ਨੂੰ 67,20,000 ਰੁਪਏ, ਹੁਸ਼ਿਆਰਪੁਰ ਨੂੰ 43,00,300 ਰੁਪਏ, ਜਲੰਧਰ ਨੂੰ 58,03,000 ਰੁਪਏ, ਕਪੂਰਥਲਾ ਨੂੰ 86,76,000 ਰੁਪਏ, ਲੁਧਿਆਣਾ ਨੂੰ 64,60,000 ਰੁਪਏ, ਮਾਲੇਰਕੋਟਲਾ ਨੂੰ 24,92,700 ਰੁਪਏ, ਮਾਨਸਾ ਨੂੰ 18,80,000 ਰੁਪਏ, ਮੋਗਾ ਨੂੰ 31,67,100 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 65,23,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 27,50,000 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 4,20,000 ਰੁਪਏ, ਪਠਾਨਕੋਟ ਨੂੰ 25,34,400 ਰੁਪਏ, ਪਟਿਆਲਾ ਨੂੰ 74,62,000 ਰੁਪਏ, ਰੂਪਨਗਰ ਨੂੰ 17,40,000 ਰੁਪਏ, ਸੰਗਰੂਰ ਨੂੰ 79,24,200 ਰੁਪਏ ਅਤੇ ਤਰਨਤਾਰਨ ਨੂੰ 1,31,15,400 ਰੁਪਏ ਨਵੀਂ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਇਸਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚਲ ਰਹੇ ਕੰਮਾਂ ਲਈ ਵੀ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਸਕੂਲਾਂ ਵਿੱਚ ਚਲ ਰਹੇ ਕੰਮਾਂ ਨੂੰ ਨੇਪਰੇ ਚੜਾਇਆ ਜਾ ਸਕੇਗਾ। ਇਸ ਤਹਿਤ ਅੰਮਿ੍ਰਤਸਰ ਨੂੰ 73,87,865 ਰੁਪਏ, ਬਰਨਾਲਾ ਨੂੰ 10,35,766 ਰੁਪਏ, ਬਠਿੰਡਾ ਨੂੰ 4,46,000 ਰੁਪਏ, ਫਰੀਦਕੋਟ ਨੂੰ 92,57,000 ਫਤਿਹਗੜ ਸਾਹਿਬ ਨੂੰ 27,57,766 ਰੁਪਏ, ਫ਼ਾਜ਼ਿਲਕਾ ਨੂੰ 16,77,266 ਰੁਪਏ, ਫ਼ਿਰੋਜ਼ਪੁਰ ਨੂੰ 1,12,04,163 ਰੁਪਏ, ਗੁਰਦਾਸਪੁਰ ਨੂੰ 1,12,91,928 ਰੁਪਏ, ਹੁਸ਼ਿਆਰਪੁਰ ਨੂੰ 38,12,865 ਰੁਪਏ, ਜਲੰਧਰ ਨੂੰ 64,72,014 ਰੁਪਏ, ਕਪੂਰਥਲਾ ਨੂੰ 37,14,732 ਰੁਪਏ, ਲੁਧਿਆਣਾ ਨੂੰ 86,23,098 ਰੁਪਏ, ਮਾਲੇਰਕੋਟਲਾ ਨੂੰ 7,02,000 ਰੁਪਏ, ਮਾਨਸਾ ਨੂੰ 29,57,266 ਰੁਪਏ, ਮੋਗਾ ਨੂੰ 40,15,000 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 78,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 9,85,433 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 9,57,433 ਰੁਪਏ, ਪਠਾਨਕੋਟ ਨੂੰ 27,58,266 ਰੁਪਏ, ਪਟਿਆਲਾ ਨੂੰ 89,84,098 ਰੁਪਏ, ਰੂਪਨਗਰ ਨੂੰ 74,29,464 ਰੁਪਏ, ਸੰਗਰੂਰ ਨੂੰ 64,99,798 ਰੁਪਏ ਅਤੇ ਤਰਨਤਾਰਨ ਨੂੰ 4,26,000 ਰੁਪਏ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਲਈ ਸਿੱਖਿਆ ਤਰਜੀਹੀ ਖੇਤਰ ਹੈ। ਜਿਸ ਸਦਕੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਪੁਰੀ ਤਰਾਂ ਸਥਾਪਿਤ ਕਰਨ ਲਈ ਲਗਾਤਾਰ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bhagwant Mann ਦਾ ਕਿਹੜਾ ਪਾਸਵਰਡ ਸ਼ੈਰੀ Shery Kalsi? ਚੀਮਾ ਜੀ ਨੂੰ ਕੋਰੋਨਾ ਵੇਲੇ ਕਿਉਂ ਨਹੀਂ ਯਾਦ ਆਇਆ ਗੁਰਦਾਸਪੁਰ?

01 May 2024 9:56 AM

'ਪੰਜੇ ਨਾਲ ਬਾਬੇ ਨਾਨਕ ਦਾ ਕੋਈ ਸਬੰਧ ਨਹੀਂ, ਲੋਕਾਂ ਨੇ ਘਰਾਂ 'ਚ ਲਾਈਆਂ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ'

01 May 2024 8:33 AM

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM
Advertisement