ਪਤਨੀ ਤੋਂ ਤੰਗ ਨੌਜਵਾਨ ਨੇ ਧੀ-ਭਤੀਜੇ ਤੇ ਭਰਾ ਨੂੰ ਲੈ ਕੇ ਚੁੱਕਿਆ ਖ਼ੌਫਨਾਕ ਕਦਮ
Published : Nov 9, 2022, 1:58 pm IST
Updated : Nov 9, 2022, 1:58 pm IST
SHARE ARTICLE
The young man, bored with his wife
The young man, bored with his wife

ਮਰਨ ਤੋਂ ਪਹਿਲਾਂ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਬਹੁਤ ਤੇਜ਼ ਕਾਰ ਚਲਾ ਰਿਹਾ ਸੀ। ਬੱਚੇ ਕਹਿ ਰਹੇ ਸਨ ਕਿ ਪਾਪਾ, ਗੱਡੀ ਹੌਲੀ ਚਲਾਓ।

 

ਫਿਰੋਜਪੁਰ- ਪੰਜਾਬ 'ਚ ਖੁਦਕੁਸ਼ੀ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਧੀ-ਭਤੀਜੇ ਅਤੇ ਭਰਾ ਨੂੰ ਕਾਰ ਵਿੱਚ ਬਿਠਾ ਕੇ ਤੇਜ਼ ਰਫ਼ਤਾਰ ਕਾਰ ਨੂੰ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ 'ਚ ਚਾਰਾਂ ਦੀ ਮੌਤ ਹੋ ਗਈ ਹੈ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਚਾਰ ਲਾਸ਼ਾਂ ਅਤੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ।

ਮਰਨ ਤੋਂ ਪਹਿਲਾਂ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਚਲਾ ਰਿਹਾ ਵਿਅਕਤੀ ਉੱਚੀ-ਉੱਚੀ ਰੋ ਕੇ ਆਪਣੀ ਮੌਤ ਦਾ ਕਾਰਨ ਦੱਸ ਰਿਹਾ ਹੈ। ਵੀਡੀਓ 'ਚ ਉਸ ਨੇ ਪਤਨੀ 'ਤੇ ਉਸੇ ਇਲਾਕੇ ਦੇ ਇਕ ਫਾਈਨਾਂਸਰ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਸ ਦੀ ਸੱਸ ਅਤੇ ਸਾਲੀ ਉਸ ਦਾ ਘਰ ਵੱਸਣ ਨਹੀਂ ਦੇ ਰਹੀਆਂ। 

ਫਿਰੋਜਪੁਰ ਪੁਲਿਸ ਅਨੁਸਾਰ ਮੁਹੱਲਾ ਬੁਧਵਾੜਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ (37) ਆਪਣੇ ਭਰਾ ਹਰਪ੍ਰੀਤ ਸਿੰਘ (40), ਆਪਣੀ ਧੀ ਗੁਰਲੀਨ ਕੌਰ ਅਤੇ ਭਤੀਜੇ ਅਗਮ ਨਾਲ ਕਾਰ ਵਿੱਚ ਜਾ ਰਿਹਾ ਸੀ। ਘੱਲਖੁਰਦ ਨੇੜੇ ਅਚਾਨਕ ਜਸਵਿੰਦਰ ਨੇ ਕਾਰ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ। ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬਚਾਅ ਮੁਹਿੰਮ ਚਲਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੇ ਭਰਾ ਜਸਵਿੰਦਰ ਨੇ ਦੱਸਿਆ ਕਿ ਉਸ ਦੀ ਭਰਜਾਈ ਕਾਲਾ ਸੰਧੂ ਨਾਂ ਦੇ ਫਾਈਨਾਂਸਰ ਨਾਲ ਰਹਿਣ ਲੱਗ ਪਈ ਸੀ। ਕਾਲਾ ਸੰਧੂ ਨੇ ਉਸ ਨੂੰ ਇਲਾਕੇ ਵਿੱਚ ਵੱਖਰਾ ਕਮਰਾ ਦਿੱਤਾ ਹੋਇਆ ਸੀ। ਭਾਬੀ ਦੀ ਮਾਂ ਤੇ ਭੈਣ ਨੇ ਵੀ ਉਸ ਦਾ ਸਾਥ ਦਿੱਤਾ। ਭਰਾ ਜਸਵਿੰਦਰ ਨੇ ਕਾਲਾ ਸੰਧੂ ਨੂੰ ਫੋਨ ਕਰ ਕੇ ਉਸ ਦੀ ਪਤਨੀ ਨੂੰ ਘਰ ਵਾਪਸ ਭੇਜਣ ਲਈ ਕਿਹਾ ਸੀ। ਉਸ ਦੇ ਬੱਚੇ ਆਪਣੀ ਮਾਂ ਤੋਂ ਬਿਨਾਂ ਅਨਾਥਾਂ ਦੀ ਤਰ੍ਹਾਂ ਰਹਿ ਰਹੇ ਸਨ। ਇਸ ’ਤੇ ਕਾਲਾ ਸੰਧੂ ਨੇ ਜਸਵਿੰਦਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਜਸਵਿੰਦਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਸੀ। ਇਸ 'ਚ ਉਨ੍ਹਾਂ ਕਿਹਾ, 'ਅੱਜ ਮੈਂ ਮੌਤ ਦੇ ਨੇੜੇ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਹਾਂ। ਬੱਚੇ ਮੇਰੇ ਨਾਲ ਸੌਂ ਰਹੇ ਸਨ, ਪਰ ਹੁਣ ਉਹ ਵੀ ਜਾਗ ਚੁੱਕੇ ਹਨ।

ਉਸ ਨੇ ਕਈ ਵਾਰ ਲਾਈਵ ਹੋ ਕੇ ਆਪਣਾ ਦਰਦ ਦੱਸਿਆ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਜਸਵਿੰਦਰ ਨਾਲ ਕਾਰ 'ਚ ਉਸ ਦੀ ਬੇਟੀ ਅਤੇ ਭਤੀਜਾ ਵੀ ਬੈਠੇ ਸਨ, ਵੀਡੀਓ 'ਚ ਬੱਚਿਆਂ ਨੇ ਵੀ ਕਿਹਾ ਕਿ ਉਹ ਜੀਣਾ ਨਹੀਂ ਚਾਹੁੰਦੇ।

ਜਸਵਿੰਦਰ ਨੇ ਦੱਸਿਆ ਕਿ ਕਾਲਾ ਸੰਧੂ ਨੇ ਉਸ ਦੀ ਪਤਨੀ ਨੂੰ ਮਹਿੰਗੇ ਕੱਪੜਿਆਂ ਦੀ ਆਦਤ ਪਾ ਦਿੱਤੀ। 3 ਸਾਲ ਤੱਕ ਉਹ ਕਾਲਾ ਸੰਧੂ ਨਾਲ ਸੀ। ਸੱਸ ਅਤੇ ਸਾਲੀ ਉਸ ਨੂੰ ਨਸ਼ੇੜੀ ਕਹਿੰਦੇ ਸਨ, ਜਦਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਅੱਜ ਉਸ ਨੇ ਆਪਣੀ ਪਤਨੀ ਦੇ ਦੁੱਖ ਵਿੱਚ ਸ਼ਰਾਬ ਪੀ ਲਈ ਹੈ। ਮਰਨ ਤੋਂ ਪਹਿਲਾਂ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਬਹੁਤ ਤੇਜ਼ ਕਾਰ ਚਲਾ ਰਿਹਾ ਸੀ। ਬੱਚੇ ਕਹਿ ਰਹੇ ਸਨ ਕਿ ਪਾਪਾ, ਗੱਡੀ ਹੌਲੀ ਚਲਾਓ।

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement