Amritsar News : ਹਥਿਆਰਾਂ ਦੀ ਰਿਕਵਰੀ ਮੌਕੇ ਗੈਂਗਸਟਰ ਵਲੋਂ ਪੁਲਿਸ ’ਤੇ ਕੀਤੀ ਗਈ ਗੋਲੀਬਾਰੀ
Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ ਪੁਲਿਸ ਨਾਲ ਮੁਠਭੇੜ 'ਚ ਇੱਕ ਗੈਂਗਸਟਰ ਹੋਇਆ ਜ਼ਖਮੀ,ਗੈਂਗਸਟਰ ਵਲੋਂ ਪੁਲਿਸ ’ਤੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਦੀ ਜਵਾਬੀ ਕਾਰਵਾਈ 'ਚ ਮੁਲਜ਼ਮ ਵਿਸ਼ਾਲ ਜ਼ਖਮੀ ਹੋ ਗਿਆ ਹੈ। ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਮੁਲਜ਼ਮਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਗੈਂਗਸਟਰ ਵਿਸ਼ਾਲ ਨੇ ਸਿਹਤ ਠੀਕ ਨਾ ਹੋਣ ਦਾ ਡਰਾਮਾ ਕੀਤਾ। ਫਿਰ ਇੱਕ ਛੁਪਾਈ ਹੋਈ ਪਿਸਤੌਲ ਕੱਢੀ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਸਵੈ-ਰੱਖਿਆ ਵਿੱਚ, ਅਫਸਰਾਂ ਨੇ ਫੈਸਲਾਕੁੰਨ ਜਵਾਬ ਦਿੱਤਾ ਅਤੇ ਵਿਸ਼ਾਲ ਜਵਾਬੀ ਕਾਰਵਾਈ ਦੌਰਾਨ ਜ਼ਖਮੀ ਕਰ ਦਿੱਤਾ।
In a swift operation, Amritsar Commissionerate Police dismantled a gang involved in armed snatchings, arresting key members Gurpreet S and Vishal.
— DGP Punjab Police (@DGPPunjabPolice) November 9, 2024
A lead revealed the location of a concealed firearm, and while being escorted to recover it, Vishal feigned illness, then drew a… pic.twitter.com/rcGn7l6giT
ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
(For more news apart from gangster was injured in an encounter Amritsar police, gangster fired at police News in Punjabi, stay tuned to Rozana Spokesman)