Hoshiarpur Accident News: ਕੈਂਟਰ ਹੇਠਾਂ ਆਇਆ ਜੋੜਾ, ਡਰਾਈਵਰ ਗ੍ਰਿਫ਼ਤਾਰ
ਹੁਸ਼ਿਆਰਪੁਰ (ਹਰਪਾਲ ਸਿੰਘ) : ਹੁਸ਼ਿਆਰਪੁਰ ਦੇ ਬੁੱਲੋਵਾਲ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਇਥੇ ਪਤੀ ਪਤਨੀ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਥਾਣਾ ਬੁੱਲੋਵਾਲ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਰਿੰਦਰ ਸਿੰਘ ਵਾਸੀ ਪਿੰਡ ਲੁਹਾਰਾ ਨੇ ਦਸਿਆ ਕਿ ਉਹ ਅਪਣੇ ਮੋਟਰਸਾਈਕਲ ’ਤੇ ਅਤੇ ਉਸ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੂਜੇ ਮੋਟਰਸਾਈਕਲ ’ਤੇ ਕੇ ਮਹਾਰਾਜਾ ਪੈਲਿਸ ਹੁਸ਼ਿਆਰਪੁਰ ਵਿਆਹ ’ਤੇ ਜਾ ਰਹੇ ਸੀ।
ਰਸਤੇ ’ਚ ਇਕ ਕੈਂਟਰ ਉਸ ਦੇ ਪਿਤਾ ਦੇ ਮੋਟਰਸਾਈਕਲ ਪਿੱਛੇ ਆ ਗਿਆ ਤੇ ਉਹ ਆਪ ਕੈਂਟਰ ਤੋਂ ਪਿੱਛੇ ਸੀ ਤੇ ਜਦ ਉਹ ਪਿੰਡ ਕੱਤੋਵਾਲ ਦੇ ਮੋੜ ਤੋਂ ਥੌੜਾ ਅੱਗੇ ਗਏ ਤਾਂ ਇਕ ਐਕਟਿਵਾ ਉਸ ਦੇ ਮਾਤਾ ਪਿਤਾ ਵਿਚ ਵੱਜੀ ਜਿਸ ਕਾਰਨ ਉਹ ਡਿੱਗ ਗਏ ਤੇ ਪਿੱਛੇ ਆ ਰਿਹਾ ਕੈਂਟਰ ਉਨ੍ਹਾਂ ਦੇ ਉਤੋਂ ਦੀ ਲੰਘ ਗਿਆ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।
ਡਰਾਈਵਰ ਕੈਂਟਰ ਲੈ ਕੇ ਉਥੋਂ ਭੱਜ ਗਿਆ, ਜਿਸ ਨੂੰ ਰਾਹਗੀਰਾਂ ਨੇ ਫੜ ਲਿਆ। ਪੁਲਿਸ ਨੇ ਕੈਂਟਰ ਚਾਲਕ ਧਰਮਵੀਰ ਪੁੱਤਰ ਰਾਮਰਹੀਸ਼ ਵਾਸੀ ਲੁਧਪੁਰਾ ਬਕਸਰ ਸਹਸਵਾਨ ਜ਼ਿਲ੍ਹਾ ਉੱਤਰ ਪ੍ਰਦੇਸ਼ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
