Kanwar Grewal ਨਾਲ ਸਟੇਜ 'ਤੇ ਪਹੁੰਚੇ ਸਾਰੇ ਪੰਜਾਬੀ ਕਲਾਕਾਰ , ਕਰ ਰਹੇ ਵੱਡਾ ਐਲਾਨ
Published : Dec 9, 2020, 4:53 pm IST
Updated : Dec 9, 2020, 4:54 pm IST
SHARE ARTICLE
Kanwar Grewal
Kanwar Grewal

ਜੇਕਰ ਪੰਜਾਬ ਦੀ ਕਿਸਾਨੀ ਹੀ ਨਾ ਰਹੀ ਤਾਂ ਪੰਜਾਬ ਦੇ ਗਾਇਕ ਵੀ ਨਹੀਂ ਰਹਿਣਗੇ।

ਨਵੀਂ ਦਿੱਲੀ : ਕੰਵਰ ਗਰੇਵਾਲ ਨਾਲ ਸਟੇਜ ‘ਤੇ ਪਹੁੰਚੇ ਪੰਜਾਬੀ ਕਲਾਕਾਰਾਂ ਕਿਸਾਨੀ ਨੂੰ ਦਿੱਤਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬੀ ਕਲਾਕਾਰ ਕਿਸਾਨੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਵਿੱਚ ਸਾਥ ਦੇਣਗੇ, ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕੀ ਇਸੇ ਕਰਕੇ ਖ਼ੁਸ਼ਹਾਲ ਹਨ ਜੇ ਕਿਸਾਨੀ ਖੁਸ਼ਹਾਲ ਹੈ , ਜੇਕਰ ਪੰਜਾਬ ਦੀ ਕਿਸਾਨੀ ਹੀ ਨਾ ਰਹੀ ਤਾਂ ਪੰਜਾਬ ਦੇ ਗਾਇਕ ਵੀ ਨਹੀਂ ਰਹਿਣਗੇ।

photophotoਪੰਜਾਬੀ ਗਾਇਕ ਨੇ ਕਿਹਾ ਕਿ ਪੰਜਾਬ ਦੇ ਗਾਇਕ ਵੀ ਹੁਣ ਕਿਸਾਨਾਂ ਨਾਲ ਸੰਘਰਸ਼ ਦੇ ਰਾਹ ਵਿੱਚ ਤੁਰ ਪਏ ਹਨ , ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਮੋਰਚੇ ਨੂੰ ਜਿੱਥੇ ਲੈ ਕੇ ਜਾਣਗੇ, ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਹੀ ਤੁਰਨਗੇ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਜਿੱਥੇ ਕਿਸਾਨ ਜਥੇਬੰਦੀਆਂ ਤਨਦੇਹੀ ਨਾਲ ਲੜ ਰਹੀਆਂ ਹਨ ਉੱਥੇ ਸਾਡੇ ਨੌਜਵਾਨਾਂ ਦੀ ਜ਼ਿੰਮੇਵਾਰੀ ਨਿਭਾਆ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਇਸ ਸੰਘਰਸ਼ ਦੀ ਰਾਖੀ ਵੀ ਕਰਨ।

Farmers ProtestFarmers Protestਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਸਰਕਾਰ ਅਤੇ ਗੋਦੀ ਮੀਡੀਆ  ਜ਼ੋਰ ਲਾ ਰਿਹਾ ਹੈ ਸਦਕੇ ਜਾਈਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਦੇ ਜਿਨ੍ਹਾਂ ਨੇ ਕਿਸਾਨੀ ਸ਼ੰਘਰਸ ਨੂੰ ਫਟਕਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਜੋਸ਼ ਜ਼ਿਆਦਾ ਹੁੰਦਾ ਹੈ ਅਤੇ ਹੋਸ਼ ਦੀ ਕਮੀ ਹੁੰਦੀ ਹੈ, ਇਸ ਲਈ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਸੰਘਰਸ਼ ਵਿੱਚ ਅਨੁਸ਼ਾਸਨ ਨੂੰ ਬਣਾ ਕੇ ਰੱਖਣ ਤਾਂ ਸੰਘਰਸ਼ ਸਹੀ ਦਿਸ਼ਾ ਵਿਚ ਚਲੇ।

farmerfarmerਇਸ ਮੌਕੇ ਪੰਜਾਬੀ ਗਾਇਕਾ ਸਤਿੰਦਰ ਸੱਤੀ ਨੇ ਕਿਹਾ ਕਿ ਸਾਡਾ ਪੰਜਾਬੀਆਂ ਦਾ ਇਤਿਹਾਸ ਫਰੋਲ ਕੇ ਦੇਖੋ ਜਦੋਂ ਜਦੋਂ  ਸੰਘਰਸ਼ ਹੋਇਆ ਹੈ, ਪੰਜਾਬੀਆਂ ਨੇ ਅੱਗੇ ਹੋ ਕੇ ਆਪਣਾ ਰੋਲ ਅਦਾ ਕੀਤਾ ਹੈ, ਪੰਜਾਬੀਆਂ ਦੇ ਜ਼ਜਬੇ ਦੀ ਮਿਸਾਲ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਇਕੱਲਾ ਭਾਰਤ ਹੀ ਨਹੀਂ ਦੇਖ ਰਿਹਾ ਸਗੋਂ ਪੂਰੀ ਦੁਨੀਆਂ ਦੇਖ ਰਹੀ ਹੈ। ਇਸ ਮੌਕੇ ਗੁਰਲੇਜ਼ ਅਖਤਰ, ਮਾਸਟਰ ਸਲੀਮ, ਮਿਸ ਪੂਜਾ, ਕੌਰ ਬੀ, ਜਪਜੀ ਖਹਿਰਾ, ਜੈਸਮੀਤ ਕੌਰ, ਅਤੇ ਹੋਰ ਦਰਜਨਾਂ ਪੰਜਾਬੀ ਕਲਾਕਾਰਾਂ ਨੇ ਹਾਜ਼ਰੀ ਲਵਾਈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement