
ਬੰਦ ਦੇ ਸੱਦੇ 'ਤੇ ਜਥੇਬੰਦੀਆਂ ਨੇ ਰੈਲੀ ਕਰ ਕੇ ਥਰਮਲ ਪਲਾਂਟ ਦਾ ਮੇਨ ਗੇਟ ਕੀਤਾ ਬੰਦ
ਰੂਪਨਗਰ, 8 ਦਸੰਬਰ (ਹਰੀਸ਼ ਕਾਲੜਾ, ਕਮਲ ਭਾਰਜ): ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿਖੇ ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਥਰਮਲ ਯੂਨਿਟ, ਆਰ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ, ਆਰ.ਟੀ.ਪੀ ਇੰਪਲਾਈਜ਼ ਯੂਨੀਅਨ ਰਜਿ. ਰੋਪੜ ਥਰਮਲ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਭਾਰਦਵਾਜ ਗਰੁਪ ਵਲੋਂ ਕਿਸਾਨੀ ਸ਼ੰਘਰਸ਼ ਦੀ ਹਮਾਇਤ ਵਿਚ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਮੇਨ ਗੇਟ ਜਾਮ ਕਰ ਕੇ ਬੰਦ ਕੀਤਾ ਗਿਆ ਅਤੇ ਵਿਸ਼ਾਲ ਗੇਟ ਰੈਲੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੈਲੀ ਦੌਰਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਵਿਰੁਧ ਜ਼ੋਰਦਾਰ ਮੁਰਦਾਬਾਦ ਦੇ ਨਾਹਰੇ ਲਗਾਏ ਗਏ। ਇਸ ਸਮੇਂ ਆਰ ਕੇ ਤਿਵਾੜੀ ਅਤੇ ਕੰਵਲਜੀਤ ਸਿੰਘ ਪ੍ਰਧਾਨ ਨੇ ਕਿਸਾਨ ਅੰਦੋਲਨ ਤੇ ਦੇਸ਼ ਵਿਆਪੀ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਮੂਹ ਵਰਕਰਾਂ ਨੂੰ ਕਿਸਾਨੀ ਸ਼ੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਲਈ ਅਪੀਲ ਕੀਤੀ ਗਈ। ਇਸ ਰੈਲੀ ਨੂੰ ਗੁਰਨਾਮ ਸਿੰਘ ਬੁੱਧਲ, ਸਵਰਨ ਕੁਮਾਰ, ਸੁਰਜੀਤ ਸਿੰਘ, ਭਾਗ ਸਿੰਘ, ਜਗਦੀਸ਼ ਰਾਮ, ਰਵਿੰਦਰ ਸਿੰਘ, ਸੁੱਚਾ ਸਿੰਘ, ਵਰਿਆਮ ਸਿੰਘ, ਦਰਸ਼ਨ ਸਿੰਘ, ਸ਼ੰਭੂ ਸਿੰਘ, ਗੁਰਮੇਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਫੋਟੋ ਰੋਪੜ-8-01 ਤੋਂ ਪ੍ਰਾਪਤ ਕਰੋ ਜੀ।
ਕੈਪਸ਼ਨ:- ਥਰਮਲ ਪਲਾਂਟ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਿਸਾਨੀ ਸ਼ੰਘਰਸ਼ ਨੂੰ ਹਮਾਇਤ ਦਿੰਦਿਆ ਥਰਮਲ ਦਾ ਮੇਨ ਗੇਟ ਬੰਦ ਕੀਤਾ।