ਦਿਹਾੜੀ ਮਜ਼ਦੂਰੀ ਕਰਕੇ ਚਲਵਾ ਰਹੇ ਸਨ ਆਪਣਾ ਘਰ ਪਰਿਵਾਰ
ਫ਼ਰੀਦਕੋਟ: ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਪਿੰਡ ਸੈਦੇਕੇ ਦੇ ਗਰੀਬ ਪਰਿਵਾਰ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਸਟਾਲ ਵੱਲੋਂ 3 ਦਿਨ ਤੋਂ ਲਾਟਰੀ ਨਿਕਲਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਸੀ। ਲਾਟਰੀ ਮਿਲਣ ਵਾਲੇ ਖੁਦ ਪਤੀ ਪਤਨੀ ਰਾਮ ਸਿੰਘ ਅਤੇ ਨਸੀਬ ਕੌਰ ਚੰਡੀਗੜ ਤੋਂ ਵਾਪਿਸ ਆਉਂਦੇ ਦਿਨ ਚੜਦੇ ਸਾਦਿਕ ਤੋਂ ਲਾਟਰੀ ਦੇਣ ਵਾਲੇ ਰਾਜੂ ਨਾਮ ਦੇ ਵਿਅਕਤੀ ਦੇ ਘਰ ਪਹੁੰਚ ਗਏ ਅਤੇ ਮੂੰਹ ਮਿੱਠਾ ਕਰਵਾਇਆ।
ਇਸ ਮੌਕੇ ਡੇਢ ਕਰੋੜ ਦੀ ਲਾਟਰੀ ਦੇ ਮਾਲਕ ਰਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ 3 ਧੀਆਂ ਤੇ ਇੱਕ ਪੁੱਤਰ ਹੈ ਜਿਨ੍ਹਾਂ ਨੂੰ ਦਿਹਾੜੀਆਂ ਕਰ ਕਰ ਪਾਲਿਆ ਹੈ, ਉਹ 2 ਸਾਲ ਤੋਂ ਲਾਟਰੀ ਪਾ ਪਾ ਕੇ ਆਪਣੇ ਬੱਚਿਆਂ ਦੀ, ਆਪਣੇ ਜੀਵਨ ਦੀ ਆਸ ਪਰਮਾਤਮਾ ਤੇ ਰੱਖ ਰਹੇ ਸਨ, ਜਿਸ ਦੇ ਚਲਦੇ ਪਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ। ਹੁਣ ਉਨ੍ਹਾਂ ਦੇ ਖਾਤੇ ’ਚ 1 ਕਰੋੜ 5 ਲੱਖ ਆਵੇਗਾ ਤੇ ਸਭ ਤੋਂ ਪਹਿਲਾਂ ਉਹ ਆਪਣੇ ਪੁੱਤਰ ਲਈ ਜਾਇਦਾਦ ਬਣਾਉਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਹਜੇ ਤਕ ਵਧਾਈਆਂ ਦੇਣ ਵਾਲਿਆਂ ਦੇ ਫੋਨ ਆ ਰਹੇ ਨੇ। ਕਿਸੇ ਤੰਗ ਪ੍ਰੇਸ਼ਾਨ ਕਰਨ ਵਾਲੇ ਦਾ ਫੋਨ ਨਹੀਂ ਆਇਆ। ਉਨ੍ਹਾਂ ਨੂੰ ਚੰਡੀਗੜ੍ਹ ਲਾਟਰੀ ਹੈਡ ਵੱਲੋਂ ਵੀ ਕਿਹਾ ਕਿ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਨਸੀਬ ਕੌਰ ਨੇ ਵੀ ਕਿਹਾ ਕਿ ਉਹ ਬਹੁਤ ਖੁਸ਼ ਹੋ ਰਹੇ ਨੇ ਜਿਨ੍ਹਾਂ ਦੀ ਪ੍ਰਮਾਤਮਾ ਨੇ ਸੁਣੀ ਹੈ। ਅਸੀਂ ਸ਼ੁਕਰੀਆ ਕਰਦੇ ਹਾਂ, ਹੁਣ ਤੱਕ ਉਨ੍ਹਾਂ ਦਾ ਪਤੀ ਸੀਰੀ ਬਣਕੇ ਮਜ਼ਦੂਰੀ ਕਰਦਾ ਰਿਹਾ। ਹੁਣ ਸਾਡੇ ਪੁੱਤ ਦਾ ਘਰ ਚੱਲੇਗਾ।
ਇਸ ਮੌਕੇ ਲਾਟਰੀ ਸਟਾਲ ਦੇ ਮਾਲਕ ਰਾਜੂ ਸਿੰਘ ਨੇ ਕਿਹਾ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪਰਮਾਤਮਾ ਨੇ ਉਨ੍ਹਾ ਨਾਲ ਨਾਲ ਮੇਰੇ ’ਤੇ ਵੀ ਕ੍ਰਿਪਾ ਕੀਤੀ ਹੈ। ਪਹਿਲੀ ਵਾਰ ਸਾਦਿਕ ਚ ਢੇਡ ਕਰੋੜ ਦੀ ਲਾਟਰੀ ਨਿਕਲੀ ਹੈ। ਲੋਕ ਹੁਣ ਤੱਕ ਉਲਾਂਭੇ ਦੇ ਰਹੇ ਸੀ ਕਿ ਇਥੇ ਲਾਟਰੀ ਸਟਾਲ ਦਾ ਕੋਈ ਫਾਇਦਾ ਨਹੀਂ। ਵਡੇ ਸ਼ਹਿਰਾਂ ਦੀਆਂ ਸਟਾਲਾਂ ਤੋਂ ਹੀ ਲਾਟਰੀਆ ਨਿਕਲਦੀਆਂ, ਪਰ ਮੈਨੂੰ ਸਭ ਵੱਧ ਇਹ ਖੁਸ਼ੀ ਵੱਧ ਹੋ ਰਹੀ ਹੈ ਕਿ ਇਕ ਦਿਹਾੜੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਨੂੰ ਪਹਿਲੀ ਲਾਟਰੀ ਉਸ ਦੇ ਸਟਾਲ ਤੋਂ ਮਿਲੀ ਹੈ।
