ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ
ਮੋਹਾਲੀ: ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ ਹੈ। ਇਕ ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ। ਸਾਬਾ ਨੇ ਕਿਹਾ ਕਿ ਗੋਲਡੀ ਬਰਾੜ ਤੁਸੀਂ ਆਪਣੇ ਤਿਆਰੀ ਰੱਖੋ ਚਾਹੇ ਪਤਾਲ ਵਿੱਚ ਲੁਕ ਜਾ ਉੱਥੋਂ ਵੀ ਤੈਨੂੰ ਕੱਢ ਕੇ ਮਾਰਾਂਗੇ। ਗੈਂਗਸਟਰ ਸਾਬਾ ਦਾ ਕਹਿਣਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਨੂੰ ਪਿਸਤੌਲ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀਂ ਮਹੱਈਆ ਕਰਵਾਏ ਸੀ। ਉਸ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਗਦਾਰ ਬੰਦਾ ਨਿਕਲਿਆ, ਸਾਡੇ ਨਾਲ ਗ਼ਦਾਰੀ ਕਰ ਗਿਆ। ਉਸ ਨੇ ਆਡੀਓ ਮੈਸੇਜ ਵਿਚ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਵਿੱਚ ਫ਼ਿਰੌਤੀਆਂ ਮੰਗ ਮੰਗ ਲਾਰੈਂਸ ਨੇ ਤੈਨੂੰ AK 47 ਤੇ ਹੋਰ ਹਥਿਆਰ ਮਹੱਈਆ ਕਰਵਾਏ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਵੀ ਲਾਰੈਂਸ ਨੇ ਤੁਹਾਡੀ ਮਦਦ ਕੀਤੀ, ਤੁਸੀਂ ਬਣੇ ਬਣਾਏ ਪਲੇਟਫਾਰਮ ’ਤੇ ਖੇਡੇ। ਅਦਾਰਾ ਰੋਜ਼ਾਨਾ ਸਪੋਕਸਮੈਨ ਆਡੀਓ ਮੈਸੇਜ ਦੀ ਪੁਸ਼ਟੀ ਨਹੀਂ ਕਰਦਾ।
