
ਲੜਕੀਆਂ/ਲੜਕੇ ਅਪਣੇ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਲਈ ਕਈਂ ਤਰੀਕੇ ਅਪਣਾਉਂਦੇ ਹਨ। ਕੁਝ ਲੜਕੀਆਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀਆਂ ਹਨ....
ਚੰਡੀਗੜ੍ਹ : ਲੜਕੀਆਂ/ਲੜਕੇ ਅਪਣੇ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਲਈ ਕਈਂ ਤਰੀਕੇ ਅਪਣਾਉਂਦੇ ਹਨ। ਕੁਝ ਲੜਕੀਆਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀਆਂ ਹਨ ਜਿਸ ਦੇ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ। ਇਸ ਲਈ ਬਹਿਤਰ ਹੈ ਕਿ ਤੁਸੀਂ ਘਰੇਲੂ ਨੁਸਖਿਆਂ ਨੂੰ ਅਪਣਾਓ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਇਸਤੇਮਾਲ ਕਰ ਕੇ ਤੁਸੀਂ ਗੋਰੀ ਅਤੇ ਬੇਦਾਗ ਚਮੜੀ ਪਾ ਸਕਦੇ ਹੋ।
1. ਟਮਾਟਰ :-
ਚਮੜੀ ਦੇ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਟਮਾਟਰ ਸਭ ਤੋਂ ਵਧੀਆਂ ਸੁਝਾਅ ਹੈ। ਟਮਾਟਰ ‘ਚ ਮੌਜੂਦ ਗੁਣ ਚਮੜੀ ਦੇ ਪੀ ਐੱਚ ਲੈਵਲ ਨੂੰ ਠੀਕ ਕਰਦੇ ਹਨ। ਇਸ ਲਈ ਇਸ ਨੂੰ ਚਿਹਰੇ ਉਤੇ ਲਗਾਓ ਅਤੇ ਗੋਰਾ ਰੰਗ ਪਾਓ।
2. ਸ਼ਹਿਦ :-
ਸ਼ਹਿਦ ‘ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਇਸ ਦੇ ਨਾਲ ਚਿਹਰਾ ਚਮਕਦਾਰ ਬਣਦਾ ਹੈ। ਸ਼ਹਿਦ ਨੂੰ ਚਿਹਰੇ ‘ਤੇ ਲਗਾਓ ਅਤੇ ਮਸਾਜ਼ ਕਰੋ।
3. ਆਲੂ :-
ਆਲੂ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਆਲੂ ਨੂੰ ਅੱਧਾ ਕੱਟ ਕੇ ਚਿਹਰੇ ਉਤੇ ਇਸ ਦੀ ਮਸਾਜ਼ ਕਰੋ। ਇਸ ਨਾਲ ਚਿਹਰੇ ‘ਤੇ ਰੰਗਤ ਆਵੇਗੀ।
4. ਪਾਲਕ :-
ਜੇ ਤੁਸੀਂ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਪਾਲਕ ਦੀ ਵਰਤੋਂ ਕਰੋ। ਪਾਲਕ ਦਾ ਪੇਸਟ ਬਣਾ ਕੇ ਚਿਹਰੇ ਉਤੇ ਲਗਾਓ ਅਤੇ ਸੁੱਕਣ ਤੋਂ ਬਾਦ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਬਣੇਗਾ।
5. ਐਲੋਵੇਰਾ :-
ਐਲੋਵੇਰਾ ਨੂੰ ਚਿਹਰੇ ਉਤੇ ਲਗਾਉਣ ਨਾਲ ਚਮੜੀ ਦੀਆਂ ਕਈਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਚਿਹਰੇ ਉਤੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਇਸ ਨਾਲ ਚਮੜੀ ਨਰਮ ਹੁੰਦੀ ਹੈ।
6. ਹਲਦੀ ਅਤੇ ਮਲਾਈ :-
ਮਲਾਈ ਅਤੇ ਹਲਦੀ ਦਾ ਪੇਸਟ ਬਣਾ ਕੇ ਚਿਹਰੇ ਉਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਉਤੇ ਨਿਖਾਰ ਆਵੇਗਾ ਅਤੇ ਦਾਗ-ਧੱਬੇ ਦੂਰ ਹੋਣਗੇ।