
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮੂੰਹੋਂ ਕਾਂਗਰਸ ਦੀ ਤਾਰੀਫ ਨੇ ਰਾਜਨੀਤਿਕ ਗਲਿਆਰਿਆਂ...
ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮੂੰਹੋਂ ਕਾਂਗਰਸ ਦੀ ਤਾਰੀਫ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨਵੀ ਚਰਚਾ ਛੇੜੀ ਹੈ। ਖਹਿਰਾ ਵੱਲੋ ਆਪਣੀ ਨਵੀ ਪਾਰਟੀ ਬਣਾਉਣ ਤੋਂ ਬਾਅਦ ਦਿੱਤੇ ਕਈ ਬਿਆਨਾਂ ਦੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਜਰੀਵਾਲ ਤੋਂ ਚੰਗਾ ਕਿਹਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਤਾਰੀਫ ਕੀਤੀ ਹੈ। ਖਹਿਰਾ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਕਿਹਾ ਹੈ ਕੇ ਉਨ੍ਹਾਂ ਦੀ ਪੁਰਾਣੀ ਕਾਂਗਰਸ ਪਾਰਟੀ ਦਾ ਪੱਧਰ ਆਮ ਆਦਮੀ ਪਾਰਟੀ ਨਾਲ ਚੰਗਾ ਹੈ।
ਖਹਿਰਾ ਵੱਲੋ ਇਸਦੇ ਨਾਲ ਹੀ ਭਗਵੰਤ ਮਾਨ ਜਾਂ ਹਰਸਿਮਰਤ ਬਾਦਲ ਦੇ ਵਿਰੁੱਧ ਚੋਣ ਲੜਨ ਦਾ ਵੀ ਐਲਾਨ ਹੋਇਆ ਹੈ। ਖਹਿਰਾ ਦੀਆਂ ਇਨ੍ਹਾਂ ਬਿਆਨਬਾਜ਼ੀਆਂ ਦੇ ਬਾਅਦ ਇੱਕ ਨਵੀ ਚਰਚਾ ਨੇ ਤੂਲ ਫੜੀ ਹੈ ਕਿ ਕਿਤੇ ਪੰਜਾਬੀ ਏਕਤਾ ਪਾਰਟੀ ਦਾ ਰਸਤਾ ਆਉਣ ਵਾਲੇ ਸਮੇ ਵਿੱਚ ਮਨਪ੍ਰੀਤ ਦੀ "ਪੀਪੀਪੀ" ਵਾਂਗੂ ਕਾਂਗਰਸ ਦੇ ਸਮੁੰਦਰ ਵਿੱਚ ਜਾ ਕੇ ਤਾਂ ਖਤਮ ਨਹੀਂ ਹੋਵੇਗਾ? ਫਿਲਹਾਲ ਇਨ੍ਹਾਂ ਸਭ ਕਿਆਸਰਾਈਆਂ ਦੇ ਵਿੱਚ ਇਹ ਸਵਾਲਾਂ ਦੇ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ ਕਿ ਖਹਿਰਾ ਦੀ ਪਾਰਟੀ ਆਪਣੇ ਪੱਧਰ ਤੇ ਕੋਈ ਨਾਮਣਾ ਖੱਟੇਗੀ ਅਤੇ ਜਾਂ ਫਿਰ ਕਿਸੇ ਹੋਰ ਵੱਡੀ ਪਾਰਟੀ ਦਾ ਹਿੱਸਾ ਬਣੇਗੀ?