
ਕਿਸਾਨ ਅੰਦਲੋਨ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ਵਿਚ ਸ਼ੁਰੂ ਕੀਤੀ 'ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ' ਮੁਹਿੰਮ
ਪ੍ਰਧਾਨ ਮੰਤਰੀ ਨੂੰ ਅਮਰੀਕਾ ਦੇ ਲੋਕਤੰਤਰ ਦੀ ਚਿੰਤਾ ਹੈ ਪਰ ਕਿਸਾਨਾਂ ਦੀ ਨਹੀਂ
ਨਵੀਂ ਦਿੱਲੀ, 9 ਜਨਵਰੀ : ਕਾਂਗਰਸ ਦੀ ਯੁਵਾ ਇਕਾਈ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ 'ਚ ਸਨਿਚਰਵਾਰ ਨੂੰ 'ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ' ਮੁਹਿੰਮ ਸ਼ੁਰੂ ਕੀਤੀ | ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸਨ ਬੀ. ਵੀ. ਕੇ. ਮੁਤਾਬਕ ਕਿਸਾਨ ਅੰਦੋਲਨ ਵਿਚ 60 ਤੋਂ ਵਧੇਰੇ ਕਿਸਾਨਾਂ ਦੀ 'ਸ਼ਹਾਦਤ' ਹੋਈ ਹੈ ਅਤੇ ਉਨ੍ਹਾਂ ਦੇ ਸਨਮਾਨ 'ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਤਹਿਤ ਸੰਗਠਨ ਦੇ ਵਰਕਰ ਦੇਸ਼ ਦੇ ਹਰ ਜ਼ਿਲ੍ਹੇ ਤੋਂ ਇਕ ਮੁੱਠੀ ਮਿੱਟੀ ਇਕੱਠੀ ਕਰ ਕੇ ਯੁਵਾ ਕਾਂਗਰਸ ਦੇ ਰਾਸ਼ਟਰੀ ਦਫ਼ਤਰ ਨੂੰ ਭੇਟ ਕਰਨਗੇ | 'ਸ਼ਹੀਦ' ਕਿਸਾਨਾਂ ਦੇ ਪਿੰਡ ਅਤੇ ਖੇਤਾਂ ਵਿਚੋਂ ਵੀ ਮਿੱਟੀ ਲਿਆਂਦੀ ਜਾਵੇਗੀ |
ਸ਼੍ਰੀਨਿਵਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਖ਼ੁਦ ਨੂੰ ਗਰੀਬ ਮਜ਼ਦੂਰ, ਕਿਸਾਨ ਦਾ ਪੁੱਤਰ ਦੱਸਣ ਵਾਲੇ ਪ੍ਰਧਾਨ ਮੰਤਰੀ ਜੀ ਅਮਰੀਕਾ ਦੇ ਲੋਕਤੰਤਰ ਦੀ ਚਿੰਤਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਅਪਣੇ ਘਰ ਤੋਂ ਮਹਿਜ਼ ਕੁੱਝ ਕਿਲੋਮੀਟਰ ਦੂਰ ਧਰਨੇ 'ਤੇ ਬੈਠੇ ਹੋਏ ਲੱਖਾਂ
ਕਿਸਾਨਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ | ਦਰਅਸਲ ਇਹ ਸਰਕਾਰ ਤਾਨਾਸ਼ਾਹ ਹੋ ਗਈ ਹੈ | ਯੁਵਾ ਕਾਂਗਰਸ ਮੁਖੀ ਕਿ੍ਸ਼ਨਾ ਅੱਲਾਵਰੂ ਨੇ ਦਸਿਆ ਕਿ ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ ਮੁਹਿੰਮ ਵਲੋਂ ਭਾਰਤੀ ਯੁਵਾ ਕਾਂਗਰਸ ਦੇ ਵਰਕਰਾਂ ਨੂੰ ਪਿੰਡ-ਪਿੰਡ ਭੇਜਿਆ ਜਾਵੇਗਾ, ਜਿਥੋਂ ਉਹ ਇਕ ਮੁੱਠੀ ਮਿੱਟੀ ਇਕੱਠੀ ਕਰਨਗੇ | ਇਹ ਵਰਕਰ ਸੰਦੇਸ਼ ਵੀ ਦੇਣਗੇ ਕਿ ਸੰਵਿਧਾਨ ਨੇ ਅਧਿਕਾਰ ਦਿਤਾ ਹੈ ਕਿ ਕਿਸਾਨ ਅਪਣੇ ਅਧਿਕਾਰਾਂ ਦੀ ਰਖਿਆ ਲਈ ਅਹਿੰਸਕ ਅੰਦੋਲਨ ਲਈ ਆਜ਼ਾਦ ਹਨ | ਉਨ੍ਹਾਂ ਕਿਹਾ ਕਿ ਸਰਕਾਰ ਮਨਮਾਨੇ ਢੰਗ imageਨਾਲ ਕਿਸੇ ਵੀ ਵਿਅਕਤੀ 'ਤੇ ਉਸ ਦੀ ਮਰਜ਼ੀ ਖ਼ਿਲਾਫ਼ ਕੋਈ ਕਾਨੂੰਨ ਥੋਪ ਨਹੀਂ ਸਕਦੀ | ਭਾਰਤੀ ਯੁਵਾ ਕਾਂਗਰਸ ਇਹ ਮੰਗ ਕਰਦੀ ਹੈ ਕਿ ਛੇਤੀ ਹੀ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ | (ਪੀਟੀਆਈ)