
ਗਾਂ ਨਾਲ ਟੱਕਰ'ਚ ਮੋਟਰਸਾਈਕਲ ਚਾਲਕ ਅਤੇ ਗਾਂ ਦੀ ਮੌਕੇ 'ਤੇ ਹੀ ਮੌਤ
ਮੋਗਾ, 9 ਜਨਵਰੀ (ਅਰੁਣ ਗੁਲਾਟੀ): ਕਸਬਾ ਬਾਘਾਪੁਰਾਣਾ ਤੋਂ ਲੰਗੇਆਣਾ ਰੋਡ ਨੂੰ ਜਾਂਦੀ ਸੜਕ ਉਤੇ ਮੋਟਰਸਾਈਕਲ ਅਤੇ ਗਾਂ ਦੀ ਟੱਕਰ 'ਚ ਮੋਟਰਸਾਈਕਲ ਚਾਲਕ ਅਤੇ ਗਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ | ਥਾਣਾ ਬਾਘਾਪੁਰਾਣਾ ਦੇ ਏ.ਐਸ.ਆਈ. ਸੇਵਕ ਸਿੰਘ ਨੇ ਦਸਿਆ ਕਿ ਪ੍ਰਵਾਸੀ ਮਜ਼ਦੂਰ ਸ਼ਿਵਨੰਦਨ ਕੁਮਾਰ ਵਾਸੀ (ਬਿਹਾਰ ) ਹਾਲ ਅਬਾਦ ਜ਼ਿਲ੍ਹਾ ਫ਼ਿਰੋਜ਼ਪੁਰ ਜੋ ਕਿ ਸ਼ੁਕਰਵਾਰ ਨੂੰ ਅਪਣੇ ਮੋਟਰਸਾਈਕਲ ਉਤੇ ਕਸਬਾ ਬਾਘਾਪੁਰਾਣਾ ਵਿਖੇ ਕਿਸੇ ਕੰਮ ਲਈ ਆਇਆ ਹੋਇਆ ਸੀ | ਉਹ ਅਪਣਾ ਕੰਮ ਨਿਬੇੜਣ ਤੋਂ ਬਾਅਦ ਦੇਰ ਸ਼ਾਮ ਕਰੀਬ 6 ਵਜੇ ਵਾਪਸ ਫ਼ਿਰੋਜ਼ਪੁਰ ਨੂੰ ਜਾ ਰਿਹਾ ਸੀ ਤਾਂ ਬਾਘਾ ਪੁਰਾਣਾ ਤੋਂ ਥੋੜੀ ਦੂਰੀ ਤੇ ਜਾਂਦਿਆਂ ਉਸ ਦੇ ਮੋਟਰ ਸਾਈਕਲ ਅੱਗੇ ਅਚਾਨਕ ਇਕ ਗਾਂ ਆ ਗਈ ਅਤੇ ਉਸ ਦਾ ਮੋਟਰਸਾਈਕਲ ਗਾਂ ਨਾਲ ਟਕਰਾ ਗਿਆ | ਇਸ ਹਾਦਸੇ ਵਿਚ ਉਸ ਦੀ ਅਤੇ ਗਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ | ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੰੁਚਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਵਿਚ ਰਖਵਾ ਦਿਤੀ | ਪੁਲਿਸ ਨੇ ਮਿ੍ਤਕ ਦੇ ਚਚੇਰੇ ਭਰਾ ਵਿਜੇ ਕੁਮਾਰ ਦੇ ਬਿਆਨ ਲੈ ਕੇ ਪੋਸਟਮਾਰਟਮ ਕਰਾਉਣ ਤੋ ਬਾਅਦ ਲਾਸ਼ ਪਰਵਾਰ ਦੇ ਹਵਾਲੇ ਕਰ ਦਿਤੀ |