ਟਿਕਰੀ ਬਾਰਡਰ ਉਤੇ ਪਹੁੰਚੇ ਆਰੀਆ ਬੱਬਰ, ਕੇਂਦਰ ਸਰਕਾਰ ਨੂੰ ਦਿਤੀ ਸਿੱਧੀ ਚੇਤਾਵਨੀ
Published : Jan 10, 2021, 1:39 am IST
Updated : Jan 10, 2021, 1:39 am IST
SHARE ARTICLE
image
image

ਟਿਕਰੀ ਬਾਰਡਰ ਉਤੇ ਪਹੁੰਚੇ ਆਰੀਆ ਬੱਬਰ, ਕੇਂਦਰ ਸਰਕਾਰ ਨੂੰ ਦਿਤੀ ਸਿੱਧੀ ਚੇਤਾਵਨੀ

ਕਿਹਾ, ਇਹ ਕÏਮ ਹਾਰਨਾ ਨਹੀਂ ਹਰਾਉਣਾ ਜਾਣਦੀ ਹੈ 


ਨਵੀਂ ਦਿੱਲੀ, 9 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਆਰੀਆ ਬੱਬਰ ਕਿਸਾਨੀ ਸੰਘਰਸ਼ ਵਿਚ ਅਪਣਾ ਯੋਗਦਾਨ ਪਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਪਹੁੰਚੇ¢ ਉਨ੍ਹਾਂ ਨੇ ਭਾਰੀ ਸਰਦੀ ਅਤੇ ਬਾਰਿਸ਼ ਦੇ ਮÏਸਮ ਵਿਚ ਸੰਘਰਸ਼ ਉਤੇ ਡਟੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ¢  
ਆਰੀਆ ਬੱਬਰ ਨੇ ਕਿਹਾ ਕਿ ਉਹ ਇੱਥੇ ਕੋਈ ਬਾਲੀਵੁੱਡ ਜਾਂ ਪਾਲੀਵੁੱਡ ਅਦਾਕਾਰ ਬਣ ਕੇ ਨਹੀਂ ਬਲਕਿ ਪੰਜਾਬ ਦਾ ਪੁੱਤਰ ਬਣ ਕੇ ਆਇਆ ਹੈ¢ ਉਨ੍ਹਾਂ ਕਿਹਾ ਮੈਂ ਕੋਈ ਸਿਆਸਤਦਾਨ ਨਹੀਂ ਹਾਂ ਤੇ ਨਾ ਹੀ ਕਿਸੇ ਸਿਆਸੀ ਧਿਰ ਦੀ ਬੁਰਾਈ ਕਰਨ ਆਇਆ ਹਾਂ¢ ਪਰ ਇੱਥੇ ਜੋ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਗ਼ਲਤ ਹੈ¢ ਸਾਨੂੰ ਹਰ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ¢ 
ਆਰੀਆ ਬੱਬਰ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਮੀਨ ਤੋਂ ਉੱਠ ਕੇ ਆਏ ਹਨ¢ ਕਿਸੇ ਜ਼ਮਾਨੇ ਵਿਚ ਚਾਹ ਵੇਚਦੇ ਸੀ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ¢ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਜ਼ਮੀਨ ਦੀ ਖੁਸ਼ਬੂ ਤੇ ਅਹਿਮੀਅਤ ਨੂੰ ਸਮਝਦੇ ਹਨ¢ ਜੇਕਰ ਉਹ ਜ਼ਮੀਨ ਦੀ ਅਹਿਮੀਅਤ ਨੂੰ ਵਾਕਈ ਸਮਝਦੇ ਹਨ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਕਿਉਂ ਨਹੀਂ ਸਮਝ ਰਹੇ¢ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲਣ ਜਾਂਦੇ ਹਨ¢ ਉਨ੍ਹਾਂ ਨਾਲ ਬਿਨਾਂ ਮਾਸਕ ਤੋਂ ਫ਼ੋਟੋਆਂ ਖਿਚਵਾਉਂਦੇ ਹਨ¢ ਜੇਕਰ ਉੱਥੇ ਕੋਰੋਨਾ ਨਹੀਂ ਹੈ, ਫਿਰ ਦਿੱਲੀ ਦੇ ਬਾਰਡਰ ਉਤੇ ਕੋਰੋਨਾ ਕਿਵੇਂ ਆ ਸਕਦਾ ਹੈ¢ ਪ੍ਰਧਾਨ ਮੰਤਰੀ ਅਮਰੀਕੀ ਸੰਸਦ ਮੈਂਬਰਾਂ ਲਈ ਟਵੀਟ ਕਰਦੇ ਹਨ ਤੇ ਦੁਖ ਜ਼ਾਹਿਰ ਕਰਦੇ ਹਨ, ਪਰ ਉਹ ਅਪਣੇ ਦੇਸ਼ ਦੇ ਲੋਕਾਂ ਲਈ ਕੋਈ ਹਮਦਰਦੀ ਨਹੀਂ ਜਿਤਾਉਂਦੇ | ਅਖ਼ੀਰ ਵਿਚ ਆਰਿਆ ਬੱਬਰ ਨੇ ਕਿਹਾ ਕਿ ਇਹ ਕÏਮ ਹਾਰਨਾ ਨਹੀਂ ਜਾਣਦੀ ਬਲਕਿ ਹਰਾਉਣਾ ਜਾਣਦੀ ਹੈ¢
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement