
ਨਸ਼ੇ ਵਿਚ ਚੂਰ ਹੋ ਕੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ
ਲੁਧਿਆਣਾ, 9 ਜਨਵਰੀ ( ਅਮਰਜੀਤ ਸਿੰਘ ਕਲਸੀ): ਸ਼ਿਮਲਾਪੁਰੀ ਮੈੜ ਦੀ ਚੱਕੀ ਗਲੀ ਨੰ. 15 ਦਾ ਵਸਨੀਕ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਰਿੰਕੂ ਜੋ ਕਿ ਬਹੁਤ ਮਸਤਿਆ ਹੋਇਆ ਸੀ ਆਏ ਦਿਨ ਆਸਪੜੌਸ ਨਾਲ ਲੜਦਾ-ਝਗੜਾ ਰਹਿੰਦਾ ਸੀ | ਜਦੋਂ ਉਸ ਦੇ ਮਾਤਾ-ਪਿਤਾ ਬੀਤੀ ਰਾਤ ਇਸ ਨੂੰ ਘਰ ਵਿਚ ਕਲਾ ਛੱਡ ਕੇ ਨਜ਼ਦੀਕ ਰਹਿੰਦੀ ਵੱਡੀ ਭੈਣ ਕਰ ਚੱਲੇ ਗਏ ਸਨ, ਤਾਂ ਇਸ ਵਲੋਂ ਨਿਤਨੇਮ ਦਾ ਗੁਟਕਾ ਸਾਹਿਬ ਕਬੀਰ ਸਾਹਿਬ ਦੀ ਪੁਰਾਤਨ ਸਾਖੀ ਦੀਆਂ ਪੱਤਰੇ ਪਾੜ ਕੇ ਗਲੀ ਵਿਚ ਸੁੱਟ ਦਿਤੇ | ਗਲੀ ਵਿਚ ਰਹਿੰਦੇ ਵਸਨੀਕਾਂ ਵਲੋਂ ਸਵੇਰੇ ਜਿਸ ਦੀ ਇਤਲਾਹ ਨਜ਼ਦੀਕ ਗਰਦੁਆਰਾ ਕਲਗੀਧਰ ਦੇ ਪ੍ਰੰਬਧਕ ਕਮੇਟੀ ਨੂੰ ਦਿਤੀ ਜਿਸ ਨੂੰ ਪੁਲਿਸ ਨੇ ਮੌਕੇ ਉਤੇ ਥਾਣਾ ਡਾਬਾ ਸ਼ਿਮਲਾਪੁਰੀ ਵਲੋੋਂ ਗਿ੍ਫ਼ਤਾਰ ਕਰ ਲਿਆ ਗਿਆ | ਤਫ਼ਤੀਸ਼ ਦੌਰਾਨ ਥਾਣਾ ਐਸ.ਐਚ.ੳ ਪਵਿੱਤਰ ਸਿੰਘ ਅਡਰ ਸੈਕਸ਼ਨ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਬਲਵਿੰਦਰ ਸਿੰਘ ਰਿੰਕੂ ਜੋ ਕਿ ਨਸ਼ਾ ਕਰਨ ਦਾ ਆਦੀ ਸੀ, ਨਸ਼ੇ ਵਿਚ ਚੂਰ ਹੋ ਕੇ ਇਸ ਘਟਨਾ ਨੂੰ ਅਨਜਾਮ ਦਿਤਾ ਗਿਆ ਹੈ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਏ.ਡੀ.ਸੀ.ਪੀ ਜਸਕਿਰਨਕੀਤ ਸਿੰਘ ਤੇਜਾ, ਏ.ਸੀ.ਪੀ.ਸੰਦੀਪ ਵਡੇਰਾ ਉੱਚ ਅਧਿਕਾਰੀ ਨੇ ਤਫ਼ਤੀਸ਼ ਕੀਤੀ |
L48_1marjit Kalsi_09_02
ਪੁਲਿਸ ਨੇ ਕੀਤਾ ਮੁਲਜ਼ਮ ਗਿ੍ਫ਼ਤਾਰ